Kerala election 2021 independent candidate : ਦੇਸ਼ ਦੇ ਚਾਰ ਰਾਜਾਂ ਅਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਪੂਰੇ ਸਿਖਰਾਂ ‘ਤੇ ਹੈ। ਕੇਰਲਾ ਵਿੱਚ ਵੀ ਸਾਰੀਆਂ ਪਾਰਟੀਆਂ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਵਿੱਚ ਰੁੱਝੀਆਂ ਹੋਈਆਂ ਹਨ। ਕੇਰਲ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਾਜਨੀਤਿਕ ਹੱਲਚੱਲ ਇਸ ਸਮੇ ਪੂਰੇ ਸਿਖਰਾਂ ‘ਤੇ ਹੈ। ਤੁਹਾਨੂੰ ਦੱਸ ਦੇਈਏ ਕਿ 6 ਅਪ੍ਰੈਲ ਨੂੰ ਕੇਰਲ ਵਿੱਚ ਸਾਰੀਆਂ 140 ਵਿਧਾਨ ਸਭਾ ਸੀਟਾਂ ਲਈ ਚੋਣਾਂ ਹੋਣੀਆਂ ਹਨ। ਜਦੋਂਕਿ ਵੋਟਾਂ ਦੀ ਗਿਣਤੀ 2 ਮਈ ਨੂੰ ਹੋਵੇਗੀ।ਵੱਖ-ਵੱਖ ਪਾਰਟੀਆਂ ਦੇ ਚੋਟੀ ਦੇ ਆਗੂ ਰਾਜ ਵਿੱਚ ਜ਼ੋਰਾਂ-ਸ਼ੋਰਾਂ ਨਾਲ ਮੁਹਿੰਮ ਚਲਾ ਰਹੇ ਹਨ ਅਤੇ ਵੋਟਰਾਂ ਨੂੰ ਲੁਭਾਉਣ ਲਈ ਇੱਕ ਤੋਂ ਬਾਅਦ ਇੱਕ ਵਾਅਦੇ ਕਰ ਰਹੇ ਹਨ। ਇਸ ਕੜੀ ਵਿੱਚ ਇੱਥੇ ਵਿਧਾਨ ਸਭਾ ਚੋਣਾਂ ਲੜ ਰਹੇ ਇੱਕ ਉਦਯੋਗਪਤੀ ਨੇ ਵੋਟਰਾਂ ਨਾਲ ਇੱਕ ਅਨੌਖਾ ਵਾਅਦਾ ਕੀਤਾ ਹੈ। ਉਮੀਦਵਾਰ ਦਾ ਕਹਿਣਾ ਹੈ ਕਿ ਜੇ ਉਹ ਚੋਣਾਂ ਜਿੱਤ ਜਾਂਦੇ ਹਨ, ਤਾਂ ਉਹ ਸਥਾਨਕ ਕਲੱਬਾਂ ਲਈ ਫੁੱਟਬਾਲ ਟੂਰਨਾਮੈਂਟ ਕਰਵਾਉਣਗੇ।
ਇਸ ਦੇ ਨਾਲ ਹੀ, ਚੈਂਪੀਅਨ ਟੀਮ ਨੂੰ 2022 ਵਿੱਚ ਕਤਰ ‘ਚ ਹੋਣ ਵਾਲੇ ਫੁਟਬਾਲ ਵਰਲਡ ਕੱਪ ਨੂੰ ਦੇਖਣ ਦਾ ਮੌਕਾ ਦਿੱਤਾ ਜਾਵੇਗਾ। ਇਹ ਉਦਯੋਗਪਤੀ ਖਾੜੀ ਦੇ ਦੇਸ਼ ਵਿੱਚ ਕਾਰੋਬਾਰ ਕਰਦਾ ਹੈ। ਉਦਯੋਗਪਤੀ ਦਾ ਨਾਮ ਕਟੂਰਪਥੀ ਸੁਲੇਮਾਨ ਹਾਜੀ ਹੈ, ਜਿਸਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਇਹ ਵਾਅਦਾ ਕੀਤਾ ਹੈ। ਉਹ ਖੱਬੇ ਮੋਰਚੇ ਦੇ ਸਮਰਥਨ ਨਾਲ ਕੌਂਡੋਟੀ ਵਿਧਾਨ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਿਹਾ ਹੈ। ਸੁਲੇਮਾਨ ਹਾਜੀ ਨੇ ਕਿਹਾ, “ਇਹ ਮੇਰਾ ਵਾਅਦਾ ਹੈ ਅਤੇ ਮੈਂ ਆਪਣੇ ਲੋਕਾਂ ਨੂੰ ਕਤਰ ਵਿੱਚ ਵਰਲਡ ਕੱਪ ਦੇਖਣ ਲਈ ਲਿਜਾਣ ਦੇ ਆਪਣੇ ਵਾਅਦੇ ਦਾ ਯਕੀਨਨ ਸਤਿਕਾਰ ਕਰਾਂਗਾ।” ਕੌਂਡੋਟੀ ਵਿੱਚ , ਅਸੀਂ ਮਲਾਪਪੁਰਮ ਜ਼ਿਲ੍ਹੇ ਦੇ ਹੋਰ ਹਿੱਸਿਆਂ ਦੀ ਤਰ੍ਹਾਂ ਫੁਟਬਾਲ ਨਾਲ ਪਿਆਰ ਕਰਦੇ ਹਾਂ। ਉਨ੍ਹਾਂ ਦੇ ਵਾਅਦੇ ਦੀ ਇੱਕ ਹੋਰ ਖ਼ਾਸ ਗੱਲ ਕੌਂਡੋਟੀ ਨੂੰ ਹਵਾਈ ਸੇਵਾ ਨਾਲ ਜੋੜਨਾ, ਨਹਿਰ ਦੀ ਸਫਾਈ ਅਤੇ ਸ਼ਹਿਰ ਲਈ ਇੱਕ ਮਾਸਟਰ ਪਲਾਨ ਹੈ।