amit shah in asam: ਅਸਮ ‘ਚ ਤੀਜੇ ਪੜਾਅ ਦੇ ਚੋਣਾਂ ਲਈ ਅੱਜ ਕੇਂਦਰੀ ਮੰਤਰੀ ਗ੍ਰਹਿਮੰਤਰੀ ਨੇ ਚਿੰਰਾਗ ਜ਼ਿਲੇ ‘ਚ ਇੱਕ ਰੈਲੀ ਨੂੰ ਸੰਬੋਧਿਤ ਕੀਤਾ।ਇਸ ਦੌਰਾਨ ਅਮਿਤ ਸ਼ਾਹ ਨੇ ਇੱਕ ਵਾਰ ਫਿਰ ਅਸਮ ਨੂੰ ਅੱਤਵਾਦ ਤੋਂ ਮੁਕਤ ਕਰ ਦਿੱਤੇ ਜਾਣ ਦਾ ਸਿਹਰਾ ਬੀਜੇਪੀ ਨੂੰ ਦਿੱਤਾ।ਇਸਦੇ ਨਾਲ ਹੀ 2016 ਤੋਂ ਪਹਿਲਾਂ ਅਸਮ ‘ਚ ਕਾਂਗਰਸ ਦੀ ਸਰਕਾਰ ‘ਤੇ ਖੂਬ ਨਿਸ਼ਾਨਾ ਸਾਧਿਆ।ਅਮਿਤ ਸ਼ਾਹ ਨੇ ਕਿਹਾ, ” ਸਾਲਾਂ ਤੋਂ ਅਸਮ ‘ਚ ਅੱਤਵਾਦ ਹੁੰਦਾ ਸੀ, ਗੋਲੀਆਂ ਚੱਲਦੀਆਂ ਸਨ।ਨੌਜਵਾਨ ਅਤੇ ਪੁਲਸਕਰਮਚਾਰੀ ਮਾਰੇ ਜਾਂਦੇ ਸਨ।ਪਰ ਕਾਂਗਰਸ ਕੁਝ ਨਹੀਂ ਕਰਦੀ ਸੀ।ਉਨਾਂ੍ਹ ਨੂੰ ਸਭ ਨੂੰ ਲੜਾਉਣ ‘ਚ ਮਜ਼ਾ ਆਉਂਦਾ ਹੈ।
ਤੁਸੀਂ ਪੂਰਨ ਬਹੁਮਤ ਦੀ ਬੀਜੇਪੀ ਸਰਕਾਰ ਬਣਾਈ, 5 ਸਾਲ ‘ਚ ਸਾਨੂੰ ਅਸਮ ਨੂੰ ਅੱਤਵਾਦ ਤੋਂ ਮੁਕਤ ਕਰ ਦਿੱਤਾ।ਅਮਿਤ ਸ਼ਾਹ ਨੇ ਕਿਹਾ, ਪੰਜ ਸਾਲ ਪਹਿਲਾਂ ਮੈਂ ਇਸ ਖੇਤਰ ‘ਚ ਆਇਆ ਸੀ ਉੋਦੋਂ ਮੈਂ ਕਿਹਾ ਸੀ ਕਿ ਬੀਜੇਪੀ ਅਤੇ ਅਸਮ ਗਣ ਪਰਿਸ਼ਦ ਦੀ ਸਰਕਾਰ ਬਣਾ ਕੇ ਦਿਉ।ਅਸੀਂ ਅੱਤਵਾਦ ਮੁਕਤ ਅਸਮ ਬਣਾਕੇ ਦਿਆਂਗੇ।ਬੀਜੇਪੀ ਦੀ ਸਰਕਾਰ ਨਰਿੰਦਰ ਮੋਦੀ ਦੀ ਅਗਵਾਈ ‘ਚ ਬਣਾਉ।ਅਸੀਂ ਅੰਦੋਲਨ ਮੁਕਤ ਅਸਮ ਬਣਾ ਕੇ ਦਿਆਂਗੇ।ਮੈਂ ਕਿਹਾ ਸੀ ਬੀਜੇਪੀ ਅਤੇ ਅਸਮ ਗਣ ਪਰਿਸ਼ਦ ਦੀ ਸਰਕਾਰ ਬਣਾਈਏ, ਅਸੀਂ ਇਕ ਵਿਕਸਿਤ ਅਸਮ ਤੁਹਾਨੂੰ ਦਿਆਂਗੇ।ਅੱਜ ਤਿੰਨ ਵਾਅਦੇ ਪੂਰੇ ਕਰਕੇ ਬੀਜੇਪੀ ਤੁਹਾਡਾ ਆਸ਼ੀਰਵਾਦ ਮੰਗਣ ਇੱਥੇ ਆਈ ਹੈ।ਅਸੀਂ ਕਿਹਾ ਸੀ ਕਿ ਅਸੀਂ ਅਸਮ ‘ਚ ਹਿੰਸਾ ਦਾ ਯੁਗ ਸਮਾਪਤ ਕਰ ਕੇ ਸ਼ਾਂਤੀ ਸਥਾਪਿਤ ਕਰਾਂਗੇ।ਅਸੀਂ ਬੋਡੋਲੈਂਡ ਸਮਝੌਤਾ ਕੀਤਾ ਹੈ, ਅਤੇ ਸਮਝੌਤੇ ਦੇ ਤਹਿਤ ਦੋ ਤਿਹਾਈ ਵਾਅਦੇ 6 ਮਹੀਨੇ ‘ਚ ਪੂਰੇ ਕਰ ਦਿੱਤੇ ਹਨ।
Deep Sidhu ਦੀ ਰਿਹਾਈ ‘ਤੇ LIVE ਅਪਡੇਟ ! ਅੱਜ ਆਉਣ ਵਾਲਾ ਹੈ ਵੱਡਾ ਫੈਸਲਾ