Mukhtar Ansari appears in court : ਬਾਹੁਬਲੀ ਵਿਧਾਇਕ ਮੁਖਤਾਰ ਅੰਸਾਰੀ ਨੂੰ ਬੁੱਧਵਾਰ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਮੁਹਾਲੀ ਵਿੱਚ ਦਰਜ ਕੇਸ ਵਿੱਚ ਪੇਸ਼ ਚਾਰਜਸ਼ੀਟ ਦੀਆਂ ਕਾਪੀਆਂ ਅੰਸਾਰੀ ਨੂੰ ਦਿੱਤੀਆਂ ਗਈਆਂ। ਕੇਸ ਦੀ ਅਗਲੀ ਸੁਣਵਾਈ 12 ਅਪ੍ਰੈਲ ਨੂੰ ਹੋਵੇਗੀ। ਬਾਹੂਬਲੀ ਵਿਧਾਇਕ ਨੂੰ ਵ੍ਹੀਲ ਚੇਅਰ ‘ਤੇ ਅਦਾਲਤ ਵਿੱਚ ਲਿਆਂਦਾ ਗਿਆ। ਸਖਤ ਸੁਰੱਖਿਆ ਦਰਮਿਆਨ ਅਦਾਲਤ ਵਿੱਚ ਲਿਆਂਦਾ ਵਿਧਾਇਕ ਬੇਸੁਧ ਨਜ਼ਰ ਆਇਆ। ਵੱਡੀ ਗੱਲ ਇਹ ਹੈ ਕਿ ਅੰਸਾਰੀ ਨੂੰ ਮੀਡੀਆ ਤੋਂ ਬਚਾਉਣ ਲਈ ਪਿਛਲੇ ਗੇਟ ਤੋਂ ਇੱਥੇ ਲਿਆਂਦਾ ਗਿਆ ਸੀ। ਅੰਸਾਰੀ ਨੇ ਅਦਾਲਤ ਵਿਚ ਕਿਹਾ ਕਿ ਮੇਰੀ ਸਿਹਤ ਅਜੇ ਠੀਕ ਨਹੀਂ ਹੈ, ਜਿਸ ‘ਤੇ ਅਦਾਲਤ ਨੇ ਉਸ ਨੂੰ ਦੁਬਾਰਾ ਰੋਪੜ ਜੇਲ੍ਹ ਭੇਜ ਦਿੱਤਾ। ਦੱਸ ਦੇਈਏ ਕਿ ਸੁਪਰੀਮ ਕੋਰਟ ਨੇ ਮੁਖਤਾਰ ਅੰਸਾਰੀ ਦੇ ਮੁਕੱਦਮੇ ਅਤੇ ਉਨ੍ਹਾਂ ਦੀ ਕਸਟਡੀ ਟਰਾਂਸਫਰ ਦੀ ਪਟੀਸ਼ਨ ’ਤੇ 26 ਮਾਰਚ ਨੂੰ ਫੈਸਲਾ ਸੁਣਾਇਆ ਸੀ। ਅਦਾਲਤ ਨੇ ਕਿਹਾ ਸੀ ਕਿ ਅੰਸਾਰੀ ਨੂੰ ਦੋ ਹਫਤਿਆਂ ਦੇ ਅੰਦਰ-ਅੰਦਰ ਉੱਤਰ ਪ੍ਰਦੇਸ਼ ਦੀ ਜੇਲ ਵਿੱਚ ਤਬਦੀਲ ਕਰਨਾ ਪਏਗਾ। ਅਦਾਲਤ ਪੰਜਾਬ ਸਰਕਾਰ ਦੀਆਂ ਅਰਜ਼ੀਆਂ ਤੋਂ ਸੰਤੁਸ਼ਟ ਨਹੀਂ ਸੀ।
ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਵਿਧਾਇਕ ਅਤੇ ਮਾਫੀਆ ਡਾਨ ਮੁਖਤਾਰ ਅੰਸਾਰੀ ਨੂੰ ਉੱਤਰ ਪ੍ਰਦੇਸ਼ ਸਰਕਾਰ ਦੇ ਹਵਾਲੇ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਯੂਪੀ ਸਰਕਾਰ ਨੂੰ 14 ਅਪਰਾਧਿਕ ਮਾਮਲਿਆਂ ਲਈ ਅੰਸਾਰੀ ਦੀ ਹਿਰਾਸਤ ਦੀ ਲੋੜ ਹੈ। ਜਨਵਰੀ 2019 ਤੋਂ, ਅੰਸਾਰੀ ਪੰਜਾਬ ਦੀ ਇੱਕ ਜੇਲ੍ਹ ਵਿੱਚ ਹੈ, ਜਿਥੇ ਉਸ ਨੂੰ ਇੱਕ ਜਬਰਨ ਵਸੂਲੀ ਦੇ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਸੀ। ਯੂਪੀ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਕਿ ਅੰਸਾਰੀ ਦੀ ਗੈਰਹਾਜ਼ਰੀ ਕਾਰਨ ਯੂਪੀ ਵਿੱਚ ਕੇਸਾਂ ਦੀ ਸੁਣਵਾਈ ਨਹੀਂ ਹੋ ਰਹੀ। ਯੂਪੀ ਸਰਕਾਰ ਦੀ ਪਟੀਸ਼ਨ ‘ਤੇ, ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿਚ ਇਕ ਹਲਫਨਾਮਾ ਦਾਖਲ ਕੀਤਾ ਸੀ, ਜਿਸ ਨੇ ਅੰਸਾਰੀ ਨੂੰ ਯੂਪੀ ਸਰਕਾਰ ਦੀ ਹਿਰਾਸਤ ਵਿਚ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਪੰਜਾਬ ਸਰਕਾਰ ਨੇ ਅੰਸਾਰੀ ਦੀ ਸਿਹਤ ਖਰਾਬ ਹੋਣ ਦਾ ਕਾਰਨ ਦਿੱਤਾ ਸੀ। ਜੇਲ ਸੁਪਰਡੈਂਟ ਦੁਆਰਾ ਦਾਇਰ ਹੁਲਫਾਮੇ ਨੇ ਕਿਹਾ ਕਿ ਅੰਸਾਰੀ ਕਥਿਤ ਤੌਰ ‘ਤੇ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਡਿਪਰੈਸ਼ਨ, ਕਮਰ ਦਰਦ ਅਤੇ ਚਮੜੀ ਦੀ ਐਲਰਜੀ ਤੋਂ ਪੀੜਤ ਹੈ।
ਯੂਪੀ ਸਰਕਾਰ ਦੀ ਰਿੱਟ ਪਟੀਸ਼ਨ ਨੂੰ ਖਾਰਜ ਕਰਨ ਦੀ ਮੰਗ ਕਰਦਿਆਂ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਉਹ ਡਾਕਟਰਾਂ ਦੀ ਰਾਇ ਅਨੁਸਾਰ ਕੰਮ ਕਰ ਰਹੀ ਹੈ। ਦੂਜੇ ਪਾਸੇ ਯੂਪੀ ਸਰਕਾਰ ਦੀ ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਅੰਸਾਰੀ ਖ਼ਿਲਾਫ਼ ਰਾਜ ਵਿੱਚ ਗੰਭੀਰ ਕੇਸ ਵਿਚਾਰ ਅਧੀਨ ਹਨ, ਪਰ ਇਸ ਦੇ ਬਾਵਜੂਦ ਅੰਸਾਰੀ ਇੱਕ ਛੋਟੇ ਜਿਹੇ ਅਪਰਾਧ ਲਈ ਦੋ ਸਾਲਾਂ ਤੋਂ ਪੰਜਾਬ ਦੀ ਇੱਕ ਜੇਲ ਵਿੱਚ ਬੰਦ ਹੈ। ਰਾਜ ਸਰਕਾਰ ਨੇ ਕਿਹਾ ਕਿ ਅਦਾਲਤ ਨੇ ਅੰਸਾਰੀ ਨੂੰ ਕਈ ਵਾਰ ਪ੍ਰੋਡਕਸ਼ਨ ਵਾਰੰਟ ਜਾਰੀ ਕੀਤਾ ਸੀ ਪਰ ਜੇਲ੍ਹ ਅਥਾਰਟੀ ਸਿਹਤ ਦਾ ਹਵਾਲਾ ਦਿੰਦਿਆਂ ਅੰਸਾਰੀ ਨੂੰ ਯੂਪੀ ਭੇਜਣ ਵਿੱਚ ਟਾਲਮਟੋਲ ਕਰ ਰਹੀ ਸੀ।