mamata banerjee sends letter:ਬੰਗਾਲ ‘ਚ ਦੂਜੇ ਪੜਾਅ ਦੀਆਂ ਵੋਟਾਂ ਨਾਲ ਇੱਕ ਦਿਨ ਪਹਿਲਾਂ ਤ੍ਰਿਣਮੂਲ ਕਾਂਗਰਸ ਦੀ ਪ੍ਰਮੁੱਖ ਮਮਤਾ ਬੈਨਰਜੀ ਨੇ ਅੱਜ ਬੁੱਧਵਾਰ ਨੂੰ ਵਿਰੋਧੀ ਦਲਾਂ ਦੇ ਨੇਤਾਵਾਂ ਨੂੰ ਚਿੱਠੀ ਲਿਖੀ ਹੈ।ਇਸ ਚਿੱਠੀ ਰਾਹੀਂ ਮਮਤਾ ਨੇ ਲੋਕਤੰਤਰ ਬਚਾਉਣ ਲਈ ਵਿਰੋਧੀ ਧਿਰ ਦੇ ਦਲਾਂ ਨਾਲ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ।ਨੰਦੀਗ੍ਰਾਮ ‘ਚ ਚੋਣ ਪ੍ਰਚਾਰ ਮੰਗਲਵਾਰ ਸ਼ਾਮ ਨੂੰ ਖਤਮ ਹੋਣ ਤੋਂ ਬਾਅਦ ਟੀਐੱਮਸੀ ਨੇਤਾ ਮਮਤਾ ਬੈਨਰਜੀ ਨੇ ਅੱਜ ਗੈਰ-ਬੀਜੇਪੀ ਨੇਤਾਵਾਂ ਨੂੰ ਵਿਅਕਤੀਤਗ ਰੂਪ ਨੇ ਚਿੱਠੀ ਭੇਜੀ ਹੈ।ਮਮਤਾ ਬੈਨਰਜੀਨੇ ਚਿੱਠੀ ‘ਚ ਲੋਕਤੰਤਰ ਨੂੰ ਬਚਾਉਣ ਲਈ ਸਾਰੇ ਵਿਰੋਧੀ ਦਲਾਂ ਨੂੰ ਬੀਜੇਪੀ ਦੇ ਵਿਰੁੱਧ ਇੱਕਜੁੱਟ ਹੋਣ ਦੀ ਗੱਲ ਕੀਤੀ ਹੈ।
ਮਮਤਾ ਨੇ ਜਿਨ੍ਹਾਂ ਨੇਤਾਵਾਂ ਨੂੰ ਚਿੱਠੀ ਲਿਖੀ ਹੈ ਉਸ ‘ਚ ਕਾਂਗਰਸ ਨੇਤਾ ਸੋਨੀਆ ਗਾਂਧੀ ਅਤੇ ਅਰਵਿੰਦ ਕੇਜਰੀਵਾਲ ਵਰਗੇ ਨੇਤਾਵਾਂ ਦੇ ਨਾਮ ਪ੍ਰਮੁੱਖ ਹਨ।ਕਾਂਗਰਸ ਪ੍ਰਮੁੱਖ ਸੋਨੀਆ ਗਾਂਧੀ ਤੋਂ ਇਲਾਵਾ ਮਮਤਾ ਬੈਨਰਜੀ ਨੇ ਐੱਨਸੀਪੀ ਨੇਤਾ ਸ਼ਰਦ ਪਵਾਰ, ਡੀਐੱਮਕੇ ਪ੍ਰਮੁੱਖ ਅੇੱਮਕੇ ਸਟਾਲਿਨ, ਸਮਾਜਵਾਦੀ ਪਾਰਟੀ ਦੇ ਪ੍ਰਮੁੱਖ ਅਖਿਲੇਸ਼ ਯਾਦਵ, ਆਰਜੇਡੀ ਨੇਤਾ ਤੇਜਸਵੀ ਯਾਦਵ, ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ, ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਇਲਾਵਾ ਕੇਐੱਸ ਰੈੱਡੀ, ਫਾਰੂਕ ਅਬਦੁੱਲਾ, ਮਹਿਬੂਬਾ ਮੁਫਤੀ ਅਤੇ ਸ਼੍ਰੀ ਦੀਪਾਂਕਰ ਭੱਟਾਚਾਰੀਆ ਨੂੰ ਵੀ ਪੱਤਰ ਲਿਖਿਆ ਹੈ।
Deep Sidhu ਦੀ ਰਿਹਾਈ ‘ਤੇ LIVE ਅਪਡੇਟ ! ਅੱਜ ਆਉਣ ਵਾਲਾ ਹੈ ਵੱਡਾ ਫੈਸਲਾ