farmers 8th installment available from april 1: ਇੱਕ ਪਾਸੇ ਪਿਛਲ਼ੇ 7 ਮਹੀਨਿਆਂ ਤੋਂ ਕਿਸਾਨ ਮੋਦੀ ਸਰਕਾਰ ਵਲੋਂ ਲਿਆਂਦੇ ਗਏ ਕਾਲੇ ਖੇਤੀ ਕਾਨੂੰਨਾਂ ਦੇ ਵਿਰੁੱਧ ਅੰਦੋਲਨ ਕਰ ਰਹੇ ਹਨ ਅਤੇ ਅੱਜ ਵੀ 4 ਮਹੀਨੇ ਹੋਣ ਨੂੰ ਆਏ ਹਨ ਕਿਸਾਨਾਂ ਨੂੰ ਦਿੱਲੀ ਦੀਆਂ ਬਰੂਹਾਂ ‘ਤੇ ਬੈਠਿਆਂ ਆਪਣੀਆਂ ਮੰਗਾਂ ਨੂੰ ਲੈ ਕੇ ਆਪਣੀ ਖੇਤੀ ਨੂੰ ਬਚਾਉਣ ਲਈ।ਇਸ ਦਰਮਿਆਨ ਮੋਦੀ ਸਰਕਾਰ ਉਨਾਂ੍ਹ ਕਿਸਾਨਾਂ ਵੱਲ ਕੋਈ ਧਿਆਨ ਨਾ ਦੇ ਕੇ ਆਪਣੇ ਦੌਰਿਆਂ ‘ਚ ਰੁੱਝੀ ਹੋਈ ਹੈ।ਦੱਸ ਦੇਈਏ ਕਿ ਹੋਲੀ ਦੇ ਤੁਰੰਤ ਬਾਅਦ ਕੇਂਦਰ ਸਰਕਾਰ ਨੇ ਕਿਸਾਨਾਂ ਲਈ ਖਾਸ ਤੋਹਫਾ ਤਿਆਰ ਕੀਤਾ ਹੋਇਆ ਹੈ।ਇਸ ਲਈ 1 ਅਪ੍ਰੈਲ ਭਾਵ ਅੱਜ ਤੋਂ 11.66 ਕਰੋੜ ਕਿਸਾਨਾਂ ਦੇ ਖਾਤੇ ‘ਚ 2000 ਰੁਪਏ ਆਉਣਾ ਸ਼ੁਰੂ ਹੋ ਰਹੇ ਹਨ।ਦਰਅਸਲ ਅੱਜ ਤੋਂ ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ ਰਜਿਸਟਰਡ ਕਿਸਾਨਾਂ ਦੀ ਅੱਠਵੀਂ ਕਿਸ਼ਤ ਆਉਣੀ ਸ਼ੁਰੂ ਹੋ ਜਾਵੇਗੀ।ਇਸ ਯੋਜਨਾ ਦੇ ਤਹਿਤ ਕੇਂਦਰ ਸਰਕਾਰ ਕਿਸਾਨਾਂ ਨੂੰ 6,000 ਰੁਪਏ ਸਾਲਾਨਾ ਤਿੰਨ ਕਿਸ਼ਤਾਂ ‘ਚ ਦਿੰਦੀ ਹੈ।
ਜਦੋਂ ਕਿ ਕਿਸਾਨਾਂ ਦੀ ਸੱਤਵੀਂ ਕਿਸ਼ਤ 25 ਦਸੰਬਰ 2020 ਨੂੰ ਜਾਰੀ ਕੀਤੀ ਗਈ ਸੀ ਜਿਸ ‘ਚ ਸਰਕਾਰ ਵਲੋਂ 9 ਕਰੋੜ ਕਿਸਾਨਾਂ ਦੇ ਖਾਤੇ ‘ਚ 18,000 ਕਰੋੜ ਜਮਾ ਕੀਤੇ ਗਏ ਸਨ।ਉਥੇ ਮੌਜੂਦਾ ਸਮੇਂ ‘ਚ 11.66 ਕਰੋੜ ਕਿਸਾਨ ਇਸ ਯੋਜਨਾ ਦੇ ਤਹਿਤ ਰਜਿਸਟਰਡ ਹਨ।ਕਿਸਾਨ ਆਪਣੀ ਪੇਮੇਂਟ ਸਟੇਟਸ ਪੀਐੱਮ ਕਿਸਾਨ ਸਨਮਾਨ ਨਿਧੀ ਦੀ ਵੈੱਬਸਾਈਟ ‘ਤੇ ਜਾ ਕੇ ਚੈੱਕ ਕਰ ਸਕਦੇ ਹਨ।ਜਿਸ ਨਾਲ ਪਤਾ ਚੱਲ ਸਕੇ ਕਿ ਕਿਸ ਕਿਸਾਨ ਦੀ ਕਿਸ਼ਤ ਆ ਚੁੱਕੀ ਹੈ ਅਤੇ ਕਿਸਦੀ ਨਹੀਂ ਆਈ ਹੈ।ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਸ਼ੁਰੂਆਤ ਮੋਦੀ ਸਰਕਾਰ ਨੇ 24 ਫਰਵਰੀ 2019 ਨੂੰ ਕੀਤੀ ਸੀ।ਸਰਕਾਰ ਨੇ ਇਹ ਸਕੀਮ ਛੋਟੇ ਕਿਸਾਨਾਂ ਲਈ ਕੱਢੀ ਸੀ।ਜਿਸਦੇ ਚੱਲਦਿਆਂ ਕਿਸਾਨਾਂ ਨੂੰ ਹਰ ਸਾਲ 6000 ਰੁਪਏ ਤਿੰਨ ਕਿਸ਼ਤਾਂ ‘ਚ ਦਿੱਤੇ ਜਾਂਦੇ ਹਨ।ਉੱਥੇ ਹੀ ਕਿਸਾਨਾਂ ਦੀ ਪਹਿਲੀ ਕਿਸ਼ਤ 1 ਅਪ੍ਰੈਲ ਤੋਂ 31 ਜੁਲਾਈ, ਦੂਜੀ ਕਿਸ਼ਤ 1 ਅਗਸਤ ਤੋਂ 30 ਨਵੰਬਰ ਅਤੇ ਤੀਸਰੀ ਕਿਸ਼ਤ 1 ਦਸੰਬਰ ਤੋਂ 31 ਮਾਰਚ ਦੇ ਦਰਮਿਆਨ ਉਨਾਂ੍ਹ ਦੇ ਖਾਤੇ ‘ਚ ਆਉਂਦੀ ਹੈ।ਇਸ ਲਈ ਹੁਣ ਅੱਠਵੀਂ ਕਿਸ਼ਤ ਅੱਜ ਤੋਂ ਆਉਣੀ ਸ਼ੁਰੂ ਹੋ ਜਾਵੇਗੀ।
Deep Sidhu ਦੀ ਅਦਾਲਤ ‘ਚ ਰਿਹਾਈ ‘ਤੇ ਸੁਣਵਾਈ ਨੂੰ ਲੈ ਕੇ ਵੱਡਾ Update Live