rahul priyanka gandhi attacks nirmala sitharaman: ਕੇਂਦਰ ਸਰਕਾਰ ਨੇ ਅੱਜ ਅਪ੍ਰੈਲ-ਜੂਨ ਤਿਮਾਹੀ ਲਈ ਛੋਟੀ ਬਚਤ ‘ਤੇ ਵਿਆਜ਼ ਦਰ ਘੱਟ ਕਰਨ ਦੇ ਆਪਣੇ ਫੈਸਲੇ ਨੂੰ ਵਾਪਸ ਲੈ ਲਿਆ ਹੈ।ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ।ਹਾਲਾਂਕਿ ਆਪਣੇ ਫੈਸਲੇ ਨੂ ਬਦਲਣ ਨੂੰ ਲੈ ਕੇ ਉਹ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਈ।ਸੀਤਾਰਮਨ ਨੇ ਕਿਹਾ ਇਹ ਫੈਸਲਾ ਗਲਤੀ ਨਾਲ ਲਿਆ ਗਿਆ ਸੀ।ਜਿਸ ਤੋਂ ਬਾਅਦ ਅੱਜ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਨੇ ਸੀਤਾਰਮਨ ‘ਤੇ ਨਿਸ਼ਾਨਾ ਸਾਧਿਆ।ਸੀਤਾਰਮਨ ਨੇ ਟਵੀਟ ਕਰਕੇ ਕਿਹਾ, ” ਭਾਰਤ ਸਰਕਾਰ ਦੀ ਲਘੂ ਬੱਚਤ ਯੋਜਨਾਵਾਂ ਦੀ ਵਿਆਜ ਦਰਾਂ ਉਨਾਂ੍ਹ ‘ਤੇ ਬਣੀਆਂ ਰਹਿਣਗੀਆਂ।ਜੋ 2020-2021 ਦੀਆਂ ਆਖਰੀ ਤਿਮਾਹੀ ‘ਚ ਮੌਜੂਦ ਸੀ।ਓਵਰਸਾਈਟ ਦੇ ਕਾਰਨ ਜਾਰੀ ਆਦੇਸ਼ ਵਾਪਸ ਲੈ ਲਏ ਜਾਣਗੇ।
ਇਸ ਤੋਂ ਪਹਿਲਾਂ ਇੱਕ ਫੈਸਲੇ ‘ਚ ਵਿੱਤ ਮੰਤਰਾਲੇ ਨੇ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਲਈ ਲਘੂ ਬੱਚਤ ਦਰ ‘ਚ 3.5 ਫੀਸਦੀ ਦੀ ਕਟੌਤੀ ਦੀ ਘੋਸ਼ਣਾ ਕੀਤੀ ਸੀ।ਜਨਵਰੀ-ਮਾਰਚ ਦੌਰਾਨ ਛੋਟੀ ਬਚਤ ਦਰ ਸਾਲਾਨਾ 4 ਫੀਸਦੀ ਸੀ।ਰਾਹੁਲ ਗਾਂਧੀ ਨੇ ਟਵੀਟ ਕੀਤਾ, ” ਪੈਟਰੋਲ-ਡੀਜ਼ਲ ‘ਤੇ ਤਾਂ ਪਹਿਲੇ ਤੋਂ ਹੀ ਲੁੱਟ ਸੀ, ਚੋਣਾਂ ਖਤਮ ਹੁੰਦੇ ਹੀ ਮੱਧਵਰਗ ਦੀ ਬੱਚਤ ‘ਤੇ ਫਿਰ ਤੋਂ ਵਿਆਜ਼ ਘੱਟ ਕਰਕੇ ਲੁੱਟ ਕੀਤੀ ਜਾਵੇਗੀ।ਜ਼ੁਲਮਾਂ ਦੀ ਝੂਠ ਦੀ, ਇਹ ਸਰਕਾਰ ਜਨਤਾ ਨਾਲ ਲੁੱਟ ਕੀਤੀ।ਪ੍ਰਿਯੰਕਾ ਗਾਂਧੀ ਨੇ ਲਿਖਿਆ, ” ਸਰਕਾਰ ਨੇ ਆਜ਼ਮਨਾਂ ਦੀ ਛੋਟੀ ਬੱਚਤ ਵਾਲੀਆਂ ਸਕੀਮਾਂ ਦੀ ਵਿਆਜ਼ ਦਰਾਂ ‘ਚ ਕਟੌਤੀ ਕਰ ਦਿੱਤੀ ਸੀ।ਅੱਜ ਸਵੇਰੇ ਜਦੋਂ ਸਰਕਾਰੀ ਜਾਗੀ ਤਾਂ ਉਸ ਨੂੰ ਪਤਾ ਚੱਲਿਆ ਕਿ ਇਹ ਤਾਂ ਚੋਣਾਂ ਦਾ ਸਮਾਂ ਹੈ।ਸਵੇਰੇ ਉੱਠਦਿਆਂ ਹੀ ਸਾਰਾ ਦੋਸ਼ ਓਵਰਸਾਈਟ ‘ਤੇ ਮੜ ਦਿੱਤਾ।ਦਰਅਸਲ ਸਰਕਾਰ ਨੇ ਇਹ ਆਦੇਸ਼ ਅਜਿਹੇ ਸਮੇਂ ਵਾਪਸ ਲਿਆ ਹੈ।ਜਦੋਂ ਪੱਛਮੀ ਬੰਗਾਲ ਅਤੇ ਅਸਮ ‘ਚ ਵਿਧਾਨਸਭਾ ਚੋਣਾਂ ਦੇ ਲਈ ਦੂਜੇ ਦੌਰ ਦੀਆਂ ਵੋਟਾਂ ਹੋ ਰਹੀਆਂ ਹਨ।
Deep Sidhu ਦੀ ਅਦਾਲਤ ‘ਚ ਰਿਹਾਈ ‘ਤੇ ਸੁਣਵਾਈ ਨੂੰ ਲੈ ਕੇ ਵੱਡਾ Update Live