Ansari appearance in a private bullet : ਉੱਤਰ ਪ੍ਰਦੇਸ਼ ਦੇ ਬਾਹੂਬਲੀ ਵਿਧਾਇਕ ਮੁਖਤਾਰ ਅੰਸਾਰੀ ਨੂੰ ਲੈ ਕੇ ਪੰਜਾਬ ਅਤੇ ਉੱਤਰ ਪ੍ਰਦੇਸ਼ ਸਰਕਾਰ ਵਿਚਾਲੇ ਤਕਰਾਰ ਜਾਰੀ ਹੈ। ਅੰਸਾਰੀ ਨੂੰ ਰੋਪੜ ਜੇਲ੍ਹ ਤੋਂ ਮੁਹਾਲੀ ਕੋਰਟ ਲਿਆਉਣ ਵੇਲੇ ਯੂਪੀ ਨੰਬਰ ਦੀ ਨਿੱਜੀ ਐਂਬੂਲੈਂਸ ਦੀ ਵਰਤੋਂ ਕਰਨ ਦੇ ਵਿਵਾਦ ਦੌਰਾਨ ਪੰਜਾਬ ਪੁਲਿਸ ਨੇ ਸਫਾਈ ਦਿੱਤੀ ਹੈ ਕਿ ਇਸ ਨੂੰ ਕਾਨੂੰਨ ਦੇ ਤਹਿਤ ਇਜਾਜ਼ਤ ਦਿੱਤੀ ਗਈ ਹੈ। ਇਸ ਦੇ ਨਾਲ ਹੀ ਯੂਪੀ ਪੁਲਿਸ ਨੇ ਡਾਕਟਰ ਅਲਕਾ ਰਾਏ ਖ਼ਿਲਾਫ਼ ਐਂਬੂਲੈਂਸ ਦੀ ਰਜਿਸਟ੍ਰੇਸ਼ਨ ਦੇ ਜਾਅਲੀ ਦਸਤਾਵੇਜ਼ ਮਿਲਣ ਲਈ ਕੇਸ ਦਰਜ ਕੀਤਾ ਹੈ।
ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ ਵਿੱਚ ਵੀ ਜੇਲ੍ਹ ਦੇ ਬਾਹਰ ਮੁਖਤਾਰ ਦੀ ਇਹ ਐਂਬੂਲੈਂਸ ਖੜ੍ਹੀ ਰਹਿੰਦੀ ਸੀ, ਹੁਣ ਇਹ ਐਂਬੂਲੈਂਸ ਰੋਪੜ ਪਹੁੰਚ ਗਈ ਹੈ। ਹਾਲਾਂਕਿ, ਉੱਤਰ ਪ੍ਰਦੇਸ਼ ਪੁਲਿਸ ਇਸ ਮਾਮਲੇ ਵਿੱਚ ਵੀ ਜਾਂਚ ਕਰ ਰਹੀ ਹੈ ਕਿ ਐਂਬੂਲੈਂਸ, ਜਿਸਦਾ ਚਾਰ ਸਾਲਾਂ ਤੋਂ ਬੀਮਾ ਅਤੇ ਛੇ ਸਾਲਾਂ ਤੋਂ ਫਿਟਨੈੱਸ ਸਰਟੀਫਿਕੇਟ ਨਹੀਂ ਹੈ, ਕਿਵੇਂ ਪੰਜਾਬ ਪਹੁੰਚੀ। ਰਸਤੇ ਵਿਚ ਇਸ ਦੀ ਚੈਕਿੰਗ ਹੋਈ ਜਾਂ ਨਹੀਂ। ਹਾਲ ਹੀ ਵਿੱਚ, ਉੱਤਰ ਪ੍ਰਦੇਸ਼ ਦੇ ਸਾਬਕਾ ਡੀਜੀਪੀ ਬ੍ਰਿਜਲਾਲ ਨੇ ਮੁਖਤਾਰ ਅੰਸਾਰੀ ਦੀ ਇਸ ਐਂਬੂਲੈਂਸ ਬਾਰੇ ਵੱਡੇ ਖੁਲਾਸੇ ਕੀਤੇ ਹਨ। ਉਸਨੇ ਐਂਬੂਲੈਂਸ ਨੂੰ ਬੁਲੇਟ ਪਰੂਫ ਦੱਸਿਆ। ਇਹ ਵੀ ਕਿਹਾ ਜਾਂਦਾ ਹੈ ਕਿ ਇਹ ਐਂਬੂਲੈਂਸ ਮੁਖਤਿਆਰ ਦਾ ਤੁਰਦਾ-ਫਿਰਦਾ ਕਿਲ੍ਹਾ ਹੈ। ਇਸ ਗੱਡੀ ਵਿੱਚ ਸੈਟੇਲਾਈਟ ਫੋਨ ਤੋਂ ਇਲਾਵਾ ਹਥਿਆਰ ਅਤੇ ਬਾਸ਼ਿੰਦੇ ਵੀ ਰਹਿੰਦੇ ਹਨ।
ਉਥੇ ਹੀ ਰੋਪੜ ਜੇਲ੍ਹ ਅਧਿਕਾਰੀਆਂ ਅਨੁਸਾਰ ਉਨ੍ਹਾਂ ਦੀ ਜ਼ਿੰਮੇਵਾਰੀ ਜੇਲ੍ਹ ਤੱਕ ਸੀਮਤ ਹੈ। ਉਸ ਨੂੰ ਜੇਲ੍ਹ ਤੋਂ ਬਾਹਰ ਲਿਜਾਣਾ ਪੰਜਾਬ ਪੁਲਿਸ ਦਾ ਕੰਮ ਹੈ। ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਮੁਖਤਾਰ ਨੂੰ ਨਿੱਜੀ ਐਂਬੂਲੈਂਸ ਰਾਹੀਂ ਕੋਰਟ ਵਿੱਚ ਪੇਸ਼ੀ ਲਈ 1952 ਦੇ ਪੰਜਾਬ ਪ੍ਰਿਜ਼ਨ (ਅਟੇਂਡੇਂਸ ਇਨ ਕੋਰਟ) ਐਕਟ ਅਧੀਨ ਇਜਾਜ਼ਤ ਦਿੱਤੀ ਹੈ। ਜੇਕਰ ਕੋਈ ਕੈਦੀ ਬੀਮਾਰ ਹੋਣ ’ਤੇ ਆਪਣੇ ਖਰਚੇ ‘ਤੇ ਐਂਬੂਲੈਂਸ ਰਾਹੀਂ ਪੇਸ਼ੀ ਲਈ ਜਾਣਾ ਚਾਹੁੰਦਾ ਹੈ, ਤਾਂ ਇਸ ਐਕਟ ਦੇ ਤਹਿਤ ਉਸਨੂੰ ਮਨਜ਼ੂਰੀ ਮਿਲ ਜਾਂਦੀ ਹੈ। ਦੱਸ ਦੇਈਏ ਕਿ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਅੰਸਾਰੀ ਨੂੰ ਯੂਪੀ ਜੇਲ ਭੇਜਣ ਦੇ ਹੁਕਮ ਦਿੱਤੇ ਹਨ। ਪੰਜਾਬ ਸਰਕਾਰ ਕੋਲ ਹੁਣ ਹੁਕਮ ਦੀ ਪਾਲਣਾ ਕਰਨ ਲਈ ਸਿਰਫ 10 ਦਿਨ ਬਾਕੀ ਹਨ। ਮੁਖਤਾਰ ਨੂੰ ਯੂ.ਪੀ. ਜੇਲ ਭੇਜਣ ਲਈ ਪੰਜਾਬ ਸਰਕਾਰ ਵੱਲੋਂ ਅਜੇ ਕੋਈ ਯੋਜਨਾ ਤਿਆਰ ਨਹੀਂ ਕੀਤੀ ਗਈ ਹੈ। ਸਰਕਾਰ ਦੇ ਉੱਚ ਅਧਿਕਾਰੀਆਂ ਨੇ ਇਸ ਮਾਮਲੇ ਵਿੱਚ ਚੁੱਪੀ ਧਾਰ ਲਈ ਹੈ।