Rakesh tikait accuses bjp : ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 129 ਵਾਂ ਦਿਨ ਹੈ। ਬੀਤੇ ਦਿਨ ਇੱਕ ਵੱਡੀ ਖਬਰ ਰਾਜਸਥਾਨ ਤੋਂ ਸਾਹਮਣੇ ਆਈ ਸੀ ਜਿੱਥੇ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਦੇਸ਼ ਦੇ ਕਈ ਹਿੱਸਿਆਂ ਦਾ ਦੌਰਾ ਕਰ ਰਹੇ ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਕਾਫਲੇ ‘ਤੇ ਹਮਲਾ ਕੀਤਾ ਗਿਆ ਸੀ। ਇਸ ਹਮਲੇ ਦੇ ਲਈ ਟਿਕੈਤ ਨੇ ਭਾਜਪਾ ਨੂੰ ਜਿੰਮੇਵਾਰ ਠਹਿਰਾਇਆ ਸੀ। ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਅਲਵਰ ਵਿੱਚ ਉਨ੍ਹਾਂ ਦੇ ਕਾਫਲੇ ‘ਤੇ ਹੋਇਆ ਹਮਲਾ ਯੋਜਨਾਬੱਧ ਸੀ। ਟਿਕੈਤ ਨੇ ਕਿਹਾ ਕਿ ਜੇ ਭਾਜਪਾ ਦੇ ਸੰਸਦ ਮੈਂਬਰ ਅਤੇ ਵਿਧਾਇਕ ਆਪਣੇ ਗੁੰਡਿਆਂ ਤੋਂ ਸੜਕ ‘ਤੇ ਹਮਲਾ ਕਰਵਾਉਣਗੇ ਤਾਂ ਯੂਪੀ ਵਿੱਚ ਉਨ੍ਹਾਂ ਦੇ ਸੰਸਦ ਮੈਂਬਰ-ਵਿਧਾਇਕਾਂ ਨੂੰ ਸੜਕ ‘ਤੇ ਬਾਹਰ ਨਹੀਂ ਆਉਣ ਦਿੱਤਾ ਜਾਵੇਗਾ। ਰਾਜਸਥਾਨ ਦੇ ਅਲੀਗੜ੍ਹ (ਅਲਵਰ) ‘ਚ ਟਿਕੈਤ ਦੇ ਕਾਫਲੇ ‘ਤੇ ਹਮਲਾ ਕਰਨ ਲਈ ਭਾਜਪਾ ‘ਤੇ ਇਲਜ਼ਾਮ ਲਗਾਇਆ ਗਿਆ ਹੈ।
ਭਾਰਤੀ ਕਿਸਾਨ ਯੂਨੀਅਨ ਦਾ ਕਹਿਣਾ ਹੈ ਕਿ ਇਸ ਹਮਲੇ ਪਿੱਛੇ ਭਾਜਪਾ ਦਾ ਹੱਥ ਹੈ। ਇਸ ਦੇ ਨਾਲ ਹੀ ਪੁਲਿਸ ਨੇ ਚਾਰ ਲੋਕਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਇਸ ਹਮਲੇ ਵਿੱਚ ਟਿਕੈਤ ਦੇ ਕਾਫਲੇ ਵਿੱਚ ਕੁੱਝ ਵਾਹਨਾਂ ਦੇ ਸ਼ੀਸ਼ੇ ਤੋੜ ਦਿੱਤੇ ਗਏ ਹਨ, ਪਰ ਰਾਹਤ ਭਰੀ ਗੱਲ ਇਹ ਹੈ ਕੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਸੱਟ ਨਹੀਂ ਲੱਗੀ ਹੈ। ਇਹ ਘਟਨਾ ਬਹਰੋੜ ਦੇ ਤਤਾਰਪੁਰ ਚੌਂਕ ‘ਤੇ ਵਾਪਰੀ ਸੀ। ਟਿਕੈਤ ਨੇ ਸ਼ੁੱਕਰਵਾਰ ਨੂੰ ਅਲਵਰ ਵਿੱਚ ਦੋ ਕਿਸਾਨ ਰੈਲੀਆਂ ਨੂੰ ਸੰਬੋਧਿਤ ਕੀਤਾ ਸੀ। ਭਿਵਾੜੀ ਦੇ ਐਸਪੀ ਰਾਮ ਮੂਰਤੀ ਜੋਸ਼ੀ ਨੇ ਕਿਹਾ ਕਿ ਜਿਸ ਵਾਹਨ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਉਸ ਵਿੱਚ ਟਿਕੈਤ ਮੌਜੂਦ ਨਹੀਂ ਸੀ। ਉਨ੍ਹਾਂ ਕਿਹਾ ਕਿ Matsya ਯੂਨੀਵਰਸਿਟੀ, ਅਲਵਰ ਦੇ ਵਿਦਿਆਰਥੀ ਆਗੂ ਕੁਲਦੀਪ ਰਾਓ ਨੇ ਆਪਣੇ ਸਮਰਥਕਾਂ ਸਮੇਤ ਲੰਘ ਰਹੇ ਟਿਕੈਤ ਦੇ ਕਾਫਲੇ ਨੂੰ ਕਾਲੇ ਝੰਡੇ ਦਿਖਾਏ। ਕਾਫਲੇ ਦੀਆਂ ਕੁੱਝ ਗੱਡੀਆਂ ਉਥੇ ਰੁਕੀਆਂ ਅਤੇ ਸਵਾਰ ਮੈਂਬਰਾਂ ਨੇ ਝੰਡੇ ਦਿਖਾਉਣ ਵਾਲੇ ਲੋਕਾਂ ਨਾਲ ਇਸ ਮੁੱਦੇ ‘ਤੇ ਬਹਿਸ ਕੀਤੀ। ਇਸ ਦੌਰਾਨ ਉਨ੍ਹਾਂ ਵਿੱਚੋਂ ਕੁੱਝ ਨੇ ਇੱਕ ਕਾਰ ਦਾ ਸੰਭਾਵਤ ਤੌਰ ਤੇ ਪੱਥਰ ਨਾਲ ਇੱਕ ਸ਼ੀਸ਼ਾ ਤੋੜ ਦਿੱਤਾ। ਇਸ ਘਟਨਾ ਦੇ ਸਬੰਧ ਵਿੱਚ ਮੁੱਖ ਮੁਲਜ਼ਮ ਕੁਲਦੀਪ ਰਾਓ ਸਣੇ ਕਿ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਇਹ ਵੀ ਦੇਖੋ : ਗ੍ਰਹਿ ਮੰਤਰਾਲੇ ਦੀ ਚਿੱਠੀ ਸਣੇ ਭਖਦੇ ਮਸਲਿਆਂ ‘ਤੇ ਹਰਜੀਤ ਗਰੇਵਾਲ ਨੂੰ ਤਿਖੇ ਸਵਾਲ…