president ram nath kovind shifted aiims icu: ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਉਨ੍ਹਾਂ ਦੀ ਸਿਹਤ ‘ਚ ਲਗਾਤਾਰ ਸੁਧਾਰ ਤੋਂ ਬਾਅਦ ਅੱਜ ਸਵੇਰੇ ਆਈਸੀਯੂ ਤੋਂ ਏਜ਼ਮ ਦੇ ਇੱਕ ਵਿਸ਼ੇਸ ਕਮਰੇ ‘ਚ ਸ਼ਿਫਟ ਕਰ ਦਿੱਤਾ ਗਿਆ ਹੈ।ਰਾਸ਼ਟਰਪਤੀ ਭਵਨ ਵਲੋਂ ਜਾਰੀ ਬਿਆਨ ‘ਚ ਇਹ ਗੱਲ ਕਹੀ ਗਈ ਹੈ।ਰਾਸ਼ਟਰਪਤੀ ਭਵਨ ਵਲੋਂ ਕੀਤੇ ਗਏ ਟਵੀਟ ਅਨੁਸਾਰ,”ਰਾਸ਼ਟਰਪਤੀ ਕੋਵਿੰਦ ਨੂੰ ਅੱਜ ਆਈਸੀਯੂ ਤੋਂ ਏਮਜ਼ ਦੇ ਇੱਕ ਵਿਸ਼ੇਸ ਕਮਰੇ ‘ਚ ਸ਼ਿਫਟ ਕਰ ਦਿੱਤਾ ਗਿਆ ਹੈ।ਉਨ੍ਹਾਂ ਦੀ ਸਿਹਤ ‘ਚ ਲਗਾਤਾਰ ਸੁਧਾਰ ਹੋ ਰਿਹਾ ਹੈ ਅਤੇ ਡਾਕਟਰਾਂ ਦੀ ਟੀਮ ਲਗਾਤਾਰ ਉਨ੍ਹਾਂ ਦੀ ਸਿਹਤ ‘ਤੇ ਨਜ਼ਰ ਬਣਾਏ ਹੋਏ ਹਨ।ਡਾਕਟਰਾਂ ਨੇ ਉਨਾਂ੍ਹ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ।ਮਹੱਤਵਪੂਰਨ ਹੈ ਕਿ ਰਾਸ਼ਟਰਪਤੀ ਕੋਵਿੰਦ ਨੇ 26 ਮਾਰਚ ਨੂੰ ਛਾਤੀ ‘ਚ ਦਰਦ ਹੋਇਆ ਸੀ।ਜਿਸ ਤੋਂ ਬਾਅਦ ਉਨਾਂ੍ਹ ਨੂੰ ਦਿੱਲੀ ਸਥਿਤ ਆਰਮੀ ਹਸਪਤਾਲ ‘ਚ ਲਿਜਾਇਆ ਗਿਆ ਸੀ।
ਜਿੱਥੈ ਰੂਟੀਨ ਚੈੱਕਅਪ ਤੋਂ ਬਾਅਦ ਡਾਕਟਰਾਂ ਨੇ ਉਨਾਂ੍ਹ ਨੂੰ ਇਲਾਜ ਲਈ ਏਮਜ਼ ਰੈਫਰ ਕਰ ਦਿੱਤਾ ਸੀ।27 ਮਾਰਚ ਦੀ ਦੁਪਿਹਰ ਨੂੰ ਉਨ੍ਹਾਂ ਨੂੰ ਏਮਜ਼ ‘ਚ ਭਰਤੀ ਕੀਤਾ ਗਿਆ ਸੀ।ਏਮਜ਼ ‘ਚ 30 ਮਾਰਚ ਨੂੰ ਰਾਸ਼ਟਰਪਤੀ ਦੀ ਸਫਲਤਾਪੂਰਵਕ ਬਾਈਪਾਸ ਸਰਜਰੀ ਕੀਤੀ ਗਈ ਸੀ।ਬਾਈਪਾਸ ਸਰਜਰੀ ਤੋਂ ਬਾਅਦ, ਰਾਸ਼ਟਰਪਤੀ ਨੇ ਆਪਣੇ ਅਧਿਕਾਰਤ ਟਵੀਟਰ ਅਕਾਉਂਟ ਤੋਂ ਲਿਖਿਆ, “ਬਾਈਪਾਸ ਸਰਜਰੀ ਤੋਂ ਬਾਅਦ ਮੇਰੀ ਸਿਹਤ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ। ਮੈਂ ਹਸਪਤਾਲ ਦੇ ਡਾਕਟਰਾਂ ਅਤੇ ਮੇਰੀ ਨਿਗਰਾਨੀ ਹੇਠ ਸਿਹਤ ਕਰਮਚਾਰੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਨੇਤਾਵਾਂ ਅਤੇ ਜਨਰਲ ਦੇ ਦੇਸ਼ ਅਤੇ ਵਿਦੇਸ਼ ਵਿਚ ਮੇਰੀ ਸਿਹਤ ਬਾਰੇ ਲੋਕਾਂ ਦੁਆਰਾ ਭੇਜੇ ਚੰਗੇ ਸੰਦੇਸ਼ਾਂ ਲਈ ਤੁਹਾਡਾ ਧੰਨਵਾਦ। ਤੁਹਾਡੇ ਸਾਰਿਆਂ ਦਾ ਸ਼ਬਦਾਂ ਵਿਚ ਧੰਨਵਾਦ ਕਰਨਾ ਬਹੁਤ ਮੁਸ਼ਕਲ ਹੈ। ”