Ajay devgan movie corona: ਬਾਲੀਵੁਡ ਅਦਾਕਾਰ ਅਜੇ ਦੇਵਗਨ ਦੀ ਫ਼ਿਲਮ ‘ਮੇਡੇ’ ਦੇ ਪ੍ਰੋਡੈਕਸ਼ਨ ਹਾਊਸ ਨਾਲ ਜੁੜੇ ਸਟਾਫ ਮੈਂਬਰਾਂ ਦੇ ਖ਼ਿਲਾਫ਼ ਮਾਮਲਾ ਦਰਜ ਹੋਇਆ ਹੈ। ਇਨ੍ਹਾਂ ’ਤੇ ਕੋਵਿਡ-19 ਗਾਈਡਲਾਈਨਸ ਉਲੰਘਣ ਕਰਨ ਦਾ ਦੋਸ਼ ਲੱਗਿਆ ਹੈ। ਫ਼ਿਲਮ ਦੇ ਕਰੂ ਮੈਂਬਰ ਵਸਈ ਦੇ ਸਨਸਿਟੀ ਇਲਾਕੇ ’ਚ ਫ਼ਿਲਮ ‘ਮੇਡੇ’ ਦੇ ਸੈੱਟ ਦਾ ਫਿਲਮ ਸ਼ੂਟ ਕਰ ਰਹੇ ਹਨ। ਜਿਥੇ ਜ਼ਿਆਦਾ ਭੀੜ ਹੋਣ ’ਤੇ ਕੋਰੋਨਾ ਨਿਯਮਾਂ ਨੂੰ ਤੋੜਣ ਦੇ ਦੋਸ਼ ’ਚ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਮਾਨਿਕਪੁਰ ਪੁਲਸ ਸਟੇਸ਼ਨ ’ਚ ਅਦਾਕਾਰ ਦੇ ਸਟਾਫ ਨਾਲ ਜੁੜੇ ਜਿਨ੍ਹਾਂ ਲੋਕਾਂ ’ਤੇ ਮਾਮਲਾ ਦਰਜ ਹੋਇਆ ਹੈ ਉਨ੍ਹਾਂ ’ਚ ਗਾਰਡੇਨੀਆ ਸਟੂਡੀਓ ਦੇ ਲੋਕੇਸ਼ਨ ਮੈਨੇਜਰ ਦਾਨਿਸ਼ ਜੈਸਵਾਲ (35) ਵੀ ਸ਼ਾਮਲ ਹਨ।
ਮਾਨਿਕਪੁਰ ਪੁਲਸ ਸਟੇਸ਼ਨ ਦੇ ਇੰਸਪੈਕਟਰ ਭਾਊਸਾਹਿਬ ਅਹਿਰੇ ਨੇ ਦੱਸਿਆ ਕਿ ਉਥੇ ਗਸ਼ਤ ਦੌਰਾਨ ਕਈ ਲੋਕਾਂ ਨੇ ਕੋਰੋਨਾ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਅਤੇ ਉਨ੍ਹਾਂ ਨੂੰ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਨੂੰ ਤੋੜਦੇ ਹੋਏ ਫੜਿਆ। ਅਹਿਰੇ ਨੇ ਦੱਸਿਆ ਕਿ ਸਨਸਿਟੀ ਗਰਾਊਂਡ ’ਤੇ ਬਣਨ ਵਾਲੇ ਸੈੱਟ ਦੇ ਕੋਲ 15 ਤੋਂ ਜ਼ਿਆਦਾ ਲੋਕ ਮੌਜੂਦ ਸਨ। ਇਨ੍ਹਾਂ ’ਚੋਂ ਇਕ-ਦੋ ਨੂੰ ਛੱਡ ਦੇ ਕਿਸੇ ਨੇ ਮਾਸਕ ਨਹੀਂ ਪਾਇਆ ਸੀ। ਜਿਨ੍ਹਾਂ ਨੇ ਮਾਸਕ ਪਹਿਣਿਆ ਉਹ ਵੀ ਠੋਡੀ ਤੋਂ ਹੇਠਾਂ ਖਿਸਕ ਗਿਆ ਸੀ। ਨਿਯਮ ਤੋੜਦੇ ਦੇਖ ਅਸੀਂ ਲੋਕੇਸ਼ਨ ਮੈਨੇਜਰ ਜੈਸਵਾਲ ਨੂੰ ਬੁਲਾਇਆ। ਉਨ੍ਹਾਂ ਨੇ ਦੱਸਿਆ ਕਿ ਉਸ ਨੇ ਤਹਿਸੀਲਦਾਰ ਕੋਲੋਂ ਸ਼ੂਟਿੰਗ ਦੀ ਆਗਿਆ ਲਈ ਹੈ।
ਉਨ੍ਹਾਂ ਨੇ ਦੱਸਿਆ ਕਿ ਅਦਾਕਾਰ ਅਜੇ ਦੇਵਗਨ ਇਥੇ ਸ਼ੂਟਿੰਗ ਲਈ ਆ ਰਹੇ ਹਨ। ਇਨ੍ਹਾਂ ਸਭ ਤੋਂ ਬਾਅਦ ਪੁਲਸ ਨੇ ਆਈ.ਪੀ.ਸੀ. ਦੀ ਧਾਰਾ 188 (ਸਰਕਾਰ ਦੁਆਰਾ ਦਿੱਤੇ ਗਏ ਨਿਰਦੇਸ਼ਾਂ ਦਾ ਉਲੰਘਣ ਕਰਨਾ) ਅਤੇ 269 (ਜੀਵਨ ਲਈ ਖਤਰਨਾਕ ਕਿਸੇ ਵੀ ਬੀਮਾਰੀ ਦੇ ਇੰਫੈਕਸ਼ਨ ਫੈਲਾਉਣ ਦਾ ਦੋਸ਼) ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਕਰੂ ਮੈਂਬਰ ਨੂੰ ਸੈੱਟ ਹਟਾਉਣ ਲਈ ਵੀ ਕਿਹਾ ਗਿਆ ਹੈ। ਦੱਸ ਦੇਈਏ ਅਜੈ ਦੇਵਗਨ ਜਲਦੀ ਹੀ ਫਿਲਮ ਆਰਆਰਆਰ ਵਿੱਚ ਨਜ਼ਰ ਆਉਣਗੇ। ਉਨ੍ਹਾਂ ਦੇ ਲੁੱਕ ਨੂੰ ਉਸ ਦੇ ਜਨਮਦਿਨ ਤੇ ਫਿਲਮ ਤੋਂ ਰਿਲੀਜ਼ ਕੀਤਾ ਗਿਆ ਹੈ। ਉਨ੍ਹਾਂ ਤੋਂ ਇਲਾਵਾ ਆਲੀਆ ਭੱਟ ਅਤੇ ਰਾਮ ਚਰਨ ਦੀ ਇਸ ਫਿਲਮ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਹੈ।