cradle scheme cradles kept outside: ਮੱਧ ਪ੍ਰਦੇਸ਼ ਦੇ 300 ਤੋਂ ਜਿਆਦਾ ਸਰਕਾਰੀ ਹਸਪਤਾਲਾਂ ‘ਚ ਹੁਣ ਪੰਘੂੜੇ ਲਗਾਏ ਜਾਣਗੇ।ਔਰਤ ਅਤੇ ਬਾਲ ਵਿਕਾਸ ਵਿਭਾਗ ਦੀ ਇਸ ਯੋਜਨਾ ਦਾ ਮਕਸਦ ਲੋਕਾਂ ਨੂੰ ਅਣਚਾਹੇ ਬੱਚਿਆਂ ਤੋਂ ਛੁਟਕਾਰਾ ਪਾਉਣ ਲਈ ਇਨ੍ਹਾਂ ਬੱਚਿਆਂ ਨੂੰ ਝਾੜੀਆਂ ‘ਚ ਸੁੱਟਣ ਤੋਂ ਰੋਕਣਾ ਹੈ।ਸਰਕਾਰ ਦਾ ਮੰਨਣਾ ਹੈ ਕਿ ਜੋ ਲੋਕ ਅਣਚਾਹੇ ਬੱਚਿਆਂ ਨੂੰ ਇੱਧਰ ਉੱਧਰ ਅਸੁਰੱਖਿਅਤ ਥਾਵਾਂ ‘ਤੇ ਸੁੱਟ ਜਾਂਦੇ ਹਨ।ਇਨ੍ਹਾਂ ਛੋਟੇ ਬੱਚਿਆਂ ਦੀ ਜਾਨ ਬਣਾਉਣ ਔਖਾ ਹੁੰਦਾ ਹੈ।ਇਸ ਲਈ ਜੋ ਪੰਘੂੜੇ ਹੁਣ ਤੱਕ ਅਨਾਥ ਆਸ਼ਰਮਾਂ ਦੇ ਬਾਹਰ ਹੀ ਲਗਾਏ ਜਾਂਦੇ ਸਨ ਉਹ ਹੁਣ ਸਰਕਾਰੀ ਹਸਪਤਾਲਾਂ ਦੇ ਬਾਹਰ ਵੀ ਲੱਗਣਗੇ।ਇਸ ਨਾਲ ਲੋਕਾਂ ‘ਚ ਜਾਗਰੂਕਤਾ ਵੀ ਆਵੇਗੀ।
ਭੋਪਾਲ ‘ਚ ਪਿਛਲੇ ਸਾਲ ਚਾਰ ਬੱਚੇ ਝਾੜੀਆਂ ‘ਚੋਂ ਮਿਲੇ ਸਨ।ਜਿਨ੍ਹਾਂ ‘ਚੋਂ ਦੋ ਦੀ ਮੌਤ ਹੋ ਗਈ ਸੀ ਅਤੇ ਇਸੇ ਪ੍ਰਕਾਰ ਪੂਰੇ ਪ੍ਰਦੇਸ਼ ‘ਚ 40 ਬੱਚੇ ਮਿਲੇ ਜਿਨ੍ਹਾਂ ‘ਚ 10 ਨੂੰ ਨਹੀਂ ਬਚਾਇਆ ਜਾ ਸਕਿਆ।ਮਹਿਲਾ ਬਾਲ ਵਿਕਾਸ ਵਿਭਾਗ ਦੇ ਸੰਯੁਕਤ ਡਾਇਰੈਕਟਰ ਵਿਸ਼ਾਲ ਨਾਦਕਰਾਨੀ ਨੇ ਦੱਸਿਆ ਕਿ ਇਹ ਪੰਘੂੜਾ ਸਕੀਮ ਅਣਚਾਹੇ ਨਵਜੰਮੇ ਬੱਚਿਆਂ ਦੀ ਮੌਤ ਦੀ ਗਿਣਤੀ ਦੇ ਮੱਦੇਨਜ਼ਰ ਸ਼ੁਰੂ ਕੀਤੀ ਜਾ ਰਹੀ ਹੈ, ਜੋ ਹੁਣ ਹਸਪਤਾਲਾਂ ਦੇ ਬਾਹਰ ਵੀ ਪੰਘੂੜੇ ਰੱਖੇਗੀ ਤਾਂ ਜੋ ਲੋਕ ਬੱਚਿਆਂ ਨੂੰ ਸੁਰੱਖਿਅਤ ਹੱਥਾਂ ਵਿਚ ਦੇ ਸਕਣ।
Punjab Government ਦੀ ਖਰੀਦ Policy , ਕਿਵੇਂ ਹੋਵੇਗੀ ਫਸਲ ਦੀ ਅਦਾਇਗੀ ? ਕਿਉਂ ਬਣਾਇਆ ਗਿਆ ਖਰੀਦ ਪੋਰਟਲ ?