Hand Sanitizers cancer: ਜਿੱਥੇ ਇੱਕ ਪਾਸੇ ਕੋਰੋਨਾ ਦਾ ਕਹਿਰ ਜਾਰੀ ਹੈ ਉੱਥੇ ਹੀ ਇਸ ਤੋਂ ਬਚਣ ਲਈ ਲੋਕ ਵਾਰ-ਵਾਰ ਸੈਨੀਟਾਈਜ਼ਰ ਨਾਲ ਆਪਣੇ ਹੱਥਾਂ ਨੂੰ ਸਾਫ ਕਰ ਰਹੇ ਹਨ। ਕੋਰੋਨਾ ਮਹਾਂਮਾਰੀ ਦੇ ਕਾਰਨ ਦੁਨੀਆ ਭਰ ‘ਚ ਸੈਨੀਟਾਈਜ਼ਰ ਦੀ ਖਪਤ ਵਧ ਗਈ। ਹਸਪਤਾਲ ਤੋਂ ਲੈ ਕੇ ਘਰ-ਘਰ ‘ਚ, ਬਜ਼ੁਰਗਾਂ ਤੋਂ ਲੈ ਕੇ ਬੱਚਿਆਂ ਤੱਕ ਇਸ ਦੀ ਵਰਤੋਂ ਬਹੁਤ ਕਰ ਰਹੇ ਹਨ। ਹੁਣ ਤਾਂ ਮੰਨੋ ਹੈਂਡ ਸੈਨੀਟਾਈਜ਼ਰ ਸਾਡੀ ਆਦਤ ਦਾ ਹਿੱਸਾ ਬਣ ਗਿਆ ਹੈ ਪਰ ਅਮਰੀਕੀ ਦੀ ਇੱਕ ਖੋਜ ਨੇ ਹੈਂਡ ਸੈਨੀਟਾਈਜ਼ਰ ਦੀ ਵਰਤੋਂ ‘ਤੇ ਬਹੁਤ ਸਾਰੇ ਸਵਾਲ ਖੜ੍ਹੇ ਕਰ ਦਿੱਤੇ ਹਨ। ਦਰਅਸਲ, ਅਮੈਰੀਕਨ ਆਨਲਾਈਨ ਫਾਰਮ ਕੰਪਨੀ ਵੈਲੀਜ਼ਰ ਦਾ ਦਾਅਵਾ ਹੈ ਕਿ ਹੈਂਡ ਸੈਨੀਟਾਈਜ਼ਰ ‘ਚ ਮੌਜੂਦ ਕੈਮੀਕਲਜ਼ ਕੈਂਸਰ ਨੂੰ ਵਧਾਵਾ ਦੇ ਸਕਦੇ ਹਨ।
ਕੈਂਸਰ ਦਾ ਖ਼ਤਰਾ ਵਧਾ ਰਹੇ ਹਨ ਸੈਨੀਟਾਈਜ਼ਰ: ਦਰਅਸਲ ਰੋਜ਼ਾਨਾ ਵਰਤਿਆ ਜਾਣ ਵਾਲਾ ਇਨ੍ਹਾਂ ਸੈਨੀਟਾਈਜ਼ਰਾਂ ‘ਚ ਅਜਿਹੇ ਖ਼ਤਰਨਾਕ ਕੈਮੀਕਲਜ਼ ਦੀ ਵਰਤੋਂ ਕੀਤੀ ਜਾ ਰਹੀ ਹੈ ਜੋ ਕੈਂਸਰ ਦੇ ਖ਼ਤਰੇ ਨੂੰ ਵਧਾਉਂਦੇ ਹਨ। ਖੋਜ ਦੇ ਅਨੁਸਾਰ ਲਗਭਗ 44 ਸੈਨੀਟਾਈਜ਼ਰ ਅਜਿਹੇ ਹਨ ਜੋ ਕੈਂਸਰ ਦਾ ਕਾਰਨ ਬਣ ਸਕਦੇ ਹਨ। ਦੱਸ ਦੇਈਏ ਕਿ 260 ਤੋਂ ਜ਼ਿਆਦਾ ਸੈਨੇਟਾਈਜ਼ਰਜ਼ ‘ਤੇ ਕੀਤੀ ਗਈ ਖੋਜ ਤੋਂ ਬਾਅਦ ਇਹ ਨਤੀਜਾ ਕੱਢਿਆ ਗਿਆ ਹੈ ਕਿ ਖੋਜ ਤੋਂ ਬਾਅਦ ਵੈਲਿਜਰ ਨੇ ਅਮਰੀਕੀ ਖੁਰਾਕ ਅਤੇ ਡਰੱਗ ਅਲਰਟ ਵਿਭਾਗ ਨੂੰ ਇੱਕ ਪੱਤਰ ਲਿਖਿਆ ਜਿਸ ‘ਚ ਕਿਹਾ ਗਿਆ ਹੈ ਕਿ 44 ਤੋਂ ਵੱਧ ਸੈਨੀਟਾਈਜ਼ਰਜ਼ ‘ਚ ਬੈਂਜਿਨ ਵਰਗੇ ਖਤਰਨਾਕ ਕੈਮੀਕਲ ਮਿਲੇ ਹੋਏ ਹਨ ਜੋ ਕੈਂਸਰ ਦਾ ਖ਼ਤਰਾ ਪੈਦਾ ਕਰਦੇ ਹਨ। ਬੈਂਜਿਨ ਵਾਲੇ ਜ਼ਿਆਦਾ ਸੈਨੇਟਾਈਜ਼ਰ ਜੈੱਲ ਦੇ ਰੂਪ ‘ਚ ਸਨ ਜੋ ਕਿ ਜ਼ਿਆਦਾਤਰ ਈ-ਕਾਮਰਸ ਵੈਬਸਾਈਟਾਂ ‘ਤੇ ਵੀ ਵੇਚੇ ਜਾ ਰਹੇ ਹਨ।
ਕੀ ਹੁੰਦਾ ਹੈ ਬੈਂਜ਼ੀਨ: ਬੈਂਜ਼ੀਨ ਇੱਕ ਅਜਿਹਾ ਰੰਗਹੀਣ Liquid ਕੈਮੀਕਲ ਹੁੰਦਾ ਹੈ ਜੋ ਰੂਮ temperature ‘ਚ ਪੀਲੇ ਰੰਗ ਦਾ ਹੋ ਜਾਂਦਾ ਹੈ। WHO ਦੀ ਅੰਤਰਰਾਸ਼ਟਰੀ ਏਜੰਸੀ ਰਿਸਰਚ ਆਨ ਕੈਂਸਰ ਦੁਆਰਾ ਕੀਤੀ ਗਈ ਰਿਸਰਚ ‘ਚ ਬੈਂਜ਼ੀਨ ਦੀ ਪਛਾਣ ਕਾਰਸਿਨੋਜਨ ਕੈਮੀਕਲ ਦੇ ਰੂਪ ‘ਚ ਕੀਤੀ ਗਈ ਹੈ। ਦੱਸ ਦੇਈਏ ਕਿ ਇਸ ਖਤਰਨਾਕ ਕੈਮੀਕਲ ਦੀ ਸ਼੍ਰੇਣੀ ਗਰੁੱਪ -1 ‘ਚ ਰੱਖਿਆ ਗਿਆ ਹੈ। ਬੈਂਜਿਨ ਦੇ ਸੰਪਰਕ ‘ਚ ਆਉਣ ਨਾਲ ਸਰੀਰ ‘ਚ ਖੂਨ ਦੀਆਂ ਨਾੜੀਆਂ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ ਜਦੋਂ ਕਿ ਇਸ ਦੇ ਕਾਰਨ ਖੂਨ ਨਾੜੀਆਂ ਬਣਨੀਆਂ ਬੰਦ ਹੋ ਜਾਂਦੀਆਂ ਹਨ। ਇਸ ਦੇ ਕਾਰਨ ਚਿੱਟੇ ਲਹੂ ਦੇ ਸੈੱਲ ਵੀ ਘੱਟਣੇ ਸ਼ੁਰੂ ਹੋ ਜਾਂਦੇ ਹਨ ਜਿਸ ਕਾਰਨ ਇਮਿਊਨਿਟੀ ਕਮਜ਼ੋਰ ਹੋ ਜਾਂਦੀ ਹੈ। ਅਜਿਹੇ ‘ਚ ਇਸ ਨਾਲ ਕੈਂਸਰ ਖ਼ਾਸਕਰ ਬਲੱਡ ਕੈਂਸਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।