Healthy dinner tips: ਦਿਨ ਦੀ ਸ਼ੁਰੂਆਤ ਭਲੇ ਹੀ ਸੂਰਜ ਚੜ੍ਹਨ ਨਾਲ ਹੁੰਦੀ ਹੋਵੇ ਪਰ ਸਵੇਰ ਦੀ ਤਾਜ਼ਗੀ ਰਾਤ ਦੇ ਖਾਣੇ ‘ਤੇ ਨਿਰਭਰ ਕਰਦੀ ਹੈ। ਵੈਸੇ ਤਾਂ ਜ਼ਿਆਦਾਤਰ ਲੋਕ ਰਾਤ ਨੂੰ ਰੋਟੀ-ਸਬਜ਼ੀ ਹੀ ਖਾਂਦੇ ਹਨ। ਪੌਸ਼ਟਿਕ ਤੱਤਾਂ ਨਾਲ ਭਰਪੂਰ ਸਬਜ਼ੀਆਂ ਸਰੀਰ ਲਈ ਫਾਇਦੇਮੰਦ ਹੁੰਦੀਆਂ ਹਨ ਜਦਕਿ ਰੋਟੀ ‘ਚ ਬਹੁਤ ਜ਼ਿਆਦਾ ਫਾਈਬਰ ਹੁੰਦਾ ਹੈ। ਪਰ ਜੇ ਅਸੀਂ ਸਿਹਤ ਮਾਹਿਰਾਂ ਦੀ ਗੱਲ ਕਰੀਏ ਤਾਂ ਉਹ ਕਹਿੰਦੇ ਹਨ ਕਿ ਰਾਤ ਦੇ ਖਾਣੇ ‘ਚ ਰੋਟੀ-ਸਬਜ਼ੀ ਨਾਲ ਮੋਟਾਪਾ ਵਧਦਾ ਹੈ ਨਾਲ ਹੀ ਸ਼ੂਗਰ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਣ ਹਰ ਕਿਸੀ ਦੇ ਮਨ ‘ਚ ਇਹੀ ਸਵਾਲ ਹੋਵੇਗਾ ਕਿ ਹੁਣ ਡਿਨਰ ਲਈ ਕਿਸ ਤਰ੍ਹਾਂ ਦਾ ਭੋਜਨ ਸਹੀ ਰਹੇਗਾ? ਤਾਂ ਆਓ ਜਾਣਦੇ ਹਾਂ…
ਰੋਟੀ-ਸਬਜ਼ੀ ਕਿਉਂ ਨਹੀਂ: ਸਿਹਤ ਮਾਹਰ ਦੇ ਅਨੁਸਾਰ ਡਿਨਰ ‘ਚ ਜੋ ਰੋਟੀ, ਸਬਜ਼ੀ ਜਾਂ ਦਾਲ ਨੂੰ ਸ਼ਾਮਲ ਕੀਤਾ ਜਾਂਦਾ ਹੈ ਉਨ੍ਹਾਂ ‘ਚ ਬਹੁਤ ਮਾਤਰਾ ‘ਚ ਕਾਰਬੋਹਾਈਡਰੇਟ ਹੁੰਦੇ ਹਨ ਜਿਨ੍ਹਾਂ ਨੂੰ ਪਚਾਉਣ ‘ਚ ਮੁਸ਼ਕਲ ਹੁੰਦੀ ਹੈ ਕਿਉਂਕਿ ਲੋਕ ਰਾਤ ਨੂੰ ਬਹੁਤ ਘੱਟ ਕੰਮ ਕਰਦੇ ਹਨ। ਜਿਸ ਕਾਰਨ ਭੋਜਨ ਨੂੰ ਹਜ਼ਮ ਕਰਨ ਦਾ ਸਮਾਂ ਨਹੀਂ ਮਿਲਦਾ, ਅਤੇ ਅਨਪਚਿਆ ਖਾਣਾ ਬਹੁਤ ਸਾਰੀਆਂ ਬਿਮਾਰੀਆਂ ਨੂੰ ਸੰਕੇਤ ਦਿੰਦਾ ਹੈ। ਕੋਸ਼ਿਸ਼ ਕਰੋ ਕਿ ਰਾਤ ਦਾ ਖਾਣਾ ਹਲਕਾ ਹੋਵੇ ਜਿਸ ਨੂੰ ਹਜ਼ਮ ਕਰਨ ‘ਚ ਜ਼ਿਆਦਾ ਸਮਾਂ ਨਹੀਂ ਲੱਗੇ। ਜੋ ਲੋਕ ਸ਼ਾਕਾਹਾਰੀ ਹਨ ਉਹ ਰਾਤ ‘ਚ ਉਬਲੀਆਂ ਜਾਂ ਗਰਿੱਲਡ ਸਬਜ਼ੀਆਂ, ਸੂਪ, ਸਲਾਦ, ਦਲੀਆ, ਓਟਸ ਆਦਿ ਖਾ ਸਕਦੇ ਹਨ। ਉੱਥੇ ਹੀ ਜੋ ਲੋਕ ਮਾਸਾਹਾਰੀ ਹਨ ਉਹ ਡਿਨਰ ‘ਚ ਗ੍ਰਿਲਡ ਚਿਕਨ ਜਾਂ ਮੱਛੀ ਖਾ ਸਕਦੇ ਹਨ।
ਨਾ ਖਾਓ ਇਹ ਸਬਜ਼ੀਆਂ: ਕੁਝ ਸਬਜ਼ੀਆਂ ‘ਚ ਘੁਲਣਸ਼ੀਲ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਜੋ ਤੁਹਾਡੇ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦਾ ਹੈ ਅਤੇ ਪਾਚਨ ਤੰਤਰ ਦੀ ਗਤੀ ਨੂੰ ਵੀ ਹੌਲੀ ਕਰ ਦਿੰਦਾ ਹੈ। ਇਸ ਤਰ੍ਹਾਂ ਦੀਆਂ ਸਬਜ਼ੀਆਂ ਨਾਲ ਗੈਸ ਜਾਂ ਹਜ਼ਮ ਨਾਲ ਜੁੜੀਆਂ ਹੋਰ ਮੁਸ਼ਕਲਾਂ ਵੀ ਹੋ ਸਕਦੀਆਂ ਹਨ। ਅਜਿਹੀਆਂ ਸਬਜ਼ੀਆਂ ਨੂੰ ਰਾਤ ਦੇ ਸਮੇਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਨ੍ਹਾਂ ‘ਚ ਪਿਆਜ਼, ਬ੍ਰੋਕਲੀ, ਗੋਭੀ ਆਦਿ ਸ਼ਾਮਲ ਹਨ। ਜੇ ਤੁਸੀਂ ਡਿਨਰ ‘ਚ ਜ਼ਿਆਦਾ ਮਸਾਲੇਦਾਰ ਚੀਜ਼ਾਂ ਖਾਂਦੇ ਹੋ ਤਾਂ ਅੱਜ ਤੋਂ ਹੀ ਉਸ ਨੂੰ ਖਾਣਾ ਛੱਡ ਦਿਓ। ਕਿਉਂਕਿ ਇਸ ਤਰ੍ਹਾਂ ਦਾ ਭੋਜਨ ਤੁਹਾਡੇ ਪੇਟ ‘ਚ ਜਲਣ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਜਿਸ ਕਾਰਨ ਤੁਹਾਡੀ ਨੀਂਦ ਵੀ ਪ੍ਰਭਾਵਤ ਹੁੰਦੀ ਹੈ।
ਇਨ੍ਹਾਂ ਗੱਲਾਂ ਨੂੰ ਧਿਆਨ ‘ਚ ਰੱਖੋ
- ਸੌਣ ਤੋਂ ਹਮੇਸ਼ਾ 2-3 ਘੰਟੇ ਪਹਿਲਾਂ ਡਿਨਰ ਕਰੋ।
- ਖਾਣਾ ਖਾਣ ਤੋਂ ਬਾਅਦ 15-20 ਮਿੰਟ ਸੈਰ ਜ਼ਰੂਰ ਕਰੋ।
- ਜਦੋਂ ਖਾਣਾ ਖਾ ਰਹੇ ਹੋ ਜਾਂ ਭੋਜਨ ਖਾਣ ਦੇ 1 ਘੰਟੇ ਤੱਕ ਪਾਣੀ ਨਾ ਪੀਓ।
- ਫਿਰ ਵੀ ਜੇ ਤੁਸੀਂ ਭੋਜਨ ਦੇ ਵਿਚਕਾਰ ਪਾਣੀ ਪੀਣਾ ਹੋਵੇ ਤਾਂ 1-2 ਘੁੱਟ ਹੀ ਪੀਓ।