Diabetes control vegetables: ਅੱਜ ਹਰ 5 ਵਿੱਚੋਂ 3 ਵਿਅਕਤੀਆਂ ਨੂੰ ਸ਼ੂਗਰ ਸੀ ਸਮੱਸਿਆ ਹੈ। ਖ਼ਰਾਬ ਲਾਈਫਸਟਾਈਲ, ਚੰਗੀ ਡਾਇਟ ਨਾ ਲੈਣਾ, ਹਾਰਮੋਨਲ ਦਾ ਬੈਲੇਂਸ ਨਾ ਹੋਣਾ ਕੁਝ ਅਜਿਹੇ ਕਾਰਨ ਹਨ ਜਿਨ੍ਹਾਂ ਨਾਲ ਡਾਇਬਿਟੀਜ਼ ਦਾ ਖਤਰਾ ਹੁੰਦਾ ਹੈ। ਇਸ ਨੂੰ ਹਲਕੇ ‘ਚ ਲੈਣਾ ਖਤਰਨਾਕ ਹੋ ਸਕਦਾ ਹੈ ਕਿਉਂਕਿ ਅਨਕੰਟਰੋਲ ਸ਼ੂਗਰ ਸਰੀਰ ਦੇ ਕਈ ਹਿੱਸਿਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਕਿੰਨੇ ਮਹੀਨਿਆਂ ਤੱਕ ਸ਼ੂਗਰ ਟੈਸਟ ਨਹੀਂ ਕਰਵਾਉਂਦੇ ਪਰ ਇਸਦੇ ਕਾਰਨ ਤੁਹਾਨੂੰ ਸਮੱਸਿਆ ਵੀ ਹੋ ਸਕਦੀ ਹੈ। ਡਾਕਟਰਾਂ ਦੇ ਅਨੁਸਾਰ ਜਿਨ੍ਹਾਂ ਲੋਕਾਂ ਨੂੰ ਸ਼ੂਗਰ ਦੀ ਬਿਮਾਰੀ ਹੈ ਉਹ ਹਰ ਮਹੀਨੇ ਬਾਅਦ ਇਸ ਦਾ ਟੈਸਟ ਕਰਵਾਉ। ਜਿਸ ਤਾਰੀਖ ‘ਤੇ ਡਾਕਟਰ ਨੇ ਤੁਹਾਨੂੰ ਬੁਲਾਇਆ ਹੈ ਉਸ ਦਿਨ ਡਾਕਟਰ ਦੇ ਕੋਲ ਜਾਓ ਅਤੇ ਆਪਣਾ ਚੈੱਕਅਪ ਕਰਵਾਓ। ਉੱਥੇ ਹੀ ਤੰਦਰੁਸਤ ਲੋਕਾਂ ਨੂੰ ਘੱਟੋ-ਘੱਟ ਹਰ 3 ਮਹੀਨਿਆਂ ਬਾਅਦ ਬਲੱਡ ਸ਼ੂਗਰ ਟੈਸਟ ਕਰਵਾਉਣਾ ਚਾਹੀਦਾ ਹੈ।
ਕਿੰਨਾ ਹੋਣਾ ਚਾਹੀਦਾ ਬਲੱਡ ਸ਼ੂਗਰ ਲੈਵਲ: ਬਹੁਤ ਸਾਰੇ ਲੋਕਾਂ ਨੂੰ ਇਹ ਪਤਾ ਨਹੀਂ ਹੋਵੇਗਾ ਕਿ ਸ਼ੂਗਰ ਲੈਵਲ ਖਾਣ ਤੋਂ ਪਹਿਲਾਂ ਅਤੇ ਬਾਅਦ ‘ਚ ਕਿੰਨਾ ਹੋਣਾ ਚਾਹੀਦਾ ਹੈ। ਇਸ ‘ਤੇ ਕੁਝ ਮਾਹਰ ਦੀ ਮੰਨੀਏ ਤਾਂ ਹੈਲਥੀ ਲੋਕਾਂ ਦਾ ਖ਼ਾਲੀ ਪੇਟ ਸ਼ੂਗਰ ਲੈਵਲ 100 ਤੋਂ 120 ਹੋਣਾ ਚਾਹੀਦਾ ਹੈ ਅਤੇ ਖਾਣਾ ਖਾਣ ਤੋਂ ਬਾਅਦ ਯਾਨਿ ਲਗਭਗ 2 ਤੋਂ 3 ਘੰਟੇ ਬਾਅਦ 130 ਤੋਂ 160 ਦੇ ਵਿਚਕਾਰ ਹੋਣਾ ਚਾਹੀਦਾ ਹੈ। ਜੇ ਤੁਹਾਡੇ ਸਰੀਰ ‘ਚ ਸ਼ੂਗਰ ਲੈਵਲ ਸਹੀ ਨਹੀਂ ਹੈ ਜਾਂ ਸੰਤੁਲਿਤ ਨਹੀਂ ਹੈ ਤਾਂ ਤੁਹਾਨੂੰ ਤੁਰੰਤ ਡਾਕਟਰ ਤੋਂ ਜਾਂਚ ਕਰਵਾ ਲੈਣੀ ਚਾਹੀਦੀ ਹੈ। ਇਸ ਦੀ ਦਵਾਈ ਲੈਣ ਦੇ ਨਾਲ-ਨਾਲ ਆਪਣੀ ਡਾਇਟ ਨੂੰ ਵੀ ਚੰਗਾ ਰੱਖੋ। ਸ਼ੂਗਰ ਨੂੰ ਦਵਾਈਆਂ ਦੇ ਜ਼ਰੀਏ ਕੰਟਰੋਲ ਕੀਤਾ ਜਾ ਸਕਦਾ ਹੈ ਪਰ ਜੇ ਤੁਹਾਡੀ ਡਾਇਟ ਚੰਗੀ ਨਹੀਂ ਹੈ ਤਾਂ ਦਵਾਈਆਂ ਆਪਣਾ ਅਸਰ ਨਹੀਂ ਦਿਖਾ ਪਾਉਣਗੀਆਂ। ਅਜਿਹੀਆਂ ਚੀਜ਼ਾਂ ਤੋਂ ਦੂਰ ਰਹੋ ਜਿਨ੍ਹਾਂ ‘ਚ ਖੰਡ ਦੀ ਜ਼ਿਆਦਾ ਮਾਤਰਾ ਹੁੰਦੀ ਹੈ ਜਿਸ ਨਾਲ ਸ਼ੂਗਰ ਲੈਵਲ ਵਧੇ। ਅਜਿਹੇ ‘ਚ ਸਿਹਤ ਮਾਹਰ ਵੀ ਇਹ ਸਲਾਹ ਦਿੰਦੇ ਹਨ ਕਿ ਤੁਹਾਨੂੰ ਉਹ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ ਤਾਂ ਜਿਨ੍ਹਾਂ ਨਾਲ ਸ਼ੂਗਰ ਲੈਵਲ ਨਾ ਵਧੇ।
ਇਹ ਸਬਜ਼ੀਆਂ ਕੰਟਰੋਲ ‘ਚ ਰੱਖਣਗੀਆਂ ਸ਼ੂਗਰ
ਪੱਤਾਗੋਭੀ: ਪੱਤਾਗੋਭੀ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੈ। ਇਨ੍ਹਾਂ ‘ਚ ਪਾਏ ਜਾਣ ਵਾਲੇ ਤੱਤ ਸਰੀਰ ‘ਚ ਸ਼ੂਗਰ ਲੈਵਲ ਨੂੰ ਸੰਤੁਲਨ ‘ਚ ਰੱਖਦੇ ਹਨ। ਇਸ ‘ਚ ਬਹੁਤ ਸਾਰਾ ਫਾਈਬਰ ਹੁੰਦਾ ਹੈ ਜੋ ਤੁਹਾਡੇ ਸਰੀਰ ਲਈ ਬਹੁਤ ਜ਼ਰੂਰੀ ਹੈ। ਇਸ ਲਈ ਤੁਹਾਨੂੰ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਤੁਸੀਂ ਇਸਨੂੰ ਸਬਜ਼ੀ ਦੇ ਰੂਪ ‘ਚ ਖਾ ਸਕਦੇ ਹੋ ਜਾਂ ਤੁਸੀਂ ਇਸ ਨੂੰ ਸਲਾਦ ਦੇ ਰੂਪ ‘ਚ ਖਾ ਸਕਦੇ ਹੋ। ਗਾਜਰ ਨੂੰ ਵੀ ਫਾਈਬਰ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ। ਇਹ ਸ਼ੂਗਰ ਮਰੀਜਾਂ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਹ ਵਿਟਾਮਿਨਾਂ ਨਾਲ ਵੀ ਭਰਪੂਰ ਹੁੰਦੀ ਹੈ। ਇਸ ਲਈ ਤੁਹਾਨੂੰ ਇਸ ਨੂੰ ਡਾਇਟ ‘ਚ ਸ਼ਾਮਲ ਕਰਨਾ ਚਾਹੀਦਾ ਹੈ। ਭਾਰ ਕੰਟਰੋਲ ਕਰਨ ਲਈ ਅਤੇ ਸਕਿਨ ਨੂੰ ਫ਼ਾਇਦੇ ਦੇਣ ਵਾਲਾ ਖੀਰਾ ਸ਼ੂਗਰ ਦੇ ਮਰੀਜ਼ਾਂ ਲਈ ਵੀ ਵਰਦਾਨ ਹੈ। ਇਸ ਦੇ ਸੇਵਨ ਪੇਟ ਨੂੰ ਵੀ ਫਾਇਦਾ ਹੁੰਦਾ ਹੈ। ਇਸ ‘ਚ ਪਾਣੀ ਦੀ ਮਾਤਰਾ ਵੀ ਭਰਪੂਰ ਹੁੰਦੀ ਹੈ।
ਭਿੰਡੀ: ਅਸਾਨੀ ਨਾਲ ਹਜ਼ਮ ਹੋਣ ਵਾਲੀ ਭਿੰਡੀ ਵੀ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਅਸਰਦਾਰ ਹੁੰਦੀ ਹੈ। ਇਹ ਸ਼ੂਗਰ ਨੂੰ ਕੰਟਰੋਲ ਰੱਖਦੀ ਹੈ। ਭਿੰਡੀ ‘ਚ ਮੌਜੂਦ ਤੱਤ ਨਾ ਸਿਰਫ ਤੁਹਾਨੂੰ ਸ਼ੂਗਰ ਤੋਂ ਬਚਾਉਂਦੇ ਹਨ ਬਲਕਿ ਇਸ ਦੇ ਨਾਲ-ਨਾਲ ਸਰੀਰ ਕਈ ਬਿਮਾਰੀਆਂ ਤੋਂ ਵੀ ਬਚਿਆ ਰਹਿੰਦਾ ਹੈ। ਸ਼ੂਗਰ ਰੋਗੀਆਂ ਨੂੰ ਆਪਣੀ ਡਾਇਟ ‘ਚ ਹਰੀਆਂ ਸਬਜ਼ੀਆਂ ਜ਼ਰੂਰ ਸ਼ਾਮਲ ਕਰਨੀਆਂ ਚਾਹੀਦੀਆਂ ਹਨ। ਬਰੌਕਲੀ, ਬੀਨਜ਼, ਹਰੀਆਂ ਪੱਤੇਦਾਰ ਸਬਜ਼ੀਆਂ ਖਾਓ। ਤੁਹਾਨੂੰ ਇਸ ਤੋਂ ਬਹੁਤ ਫਾਇਦਾ ਹੋਵੇਗਾ। ਤੁਸੀਂ ਇਨ੍ਹਾਂ ਨੂੰ ਸਲਾਦ ਦੇ ਰੂਪ ‘ਚ ਵੀ ਸੇਵਨ ਕਰ ਸਕਦੇ ਹੋ ਇਸ ਨੂੰ ਪਾਸਤਾ ‘ਚ ਪਾ ਕੇ ਖਾ ਸਕਦੇ ਹੋ, ਇਸਦਾ ਸੂਪ ਪੀ ਸਕਦੇ ਹੋ। ਸਬਜ਼ੀ ਦੇ ਰੂਪ ‘ਚ ਸੇਵਨ ਕਰ ਸਕਦੇ ਹੋ। ਇਸ ਤੋਂ ਇਲਾਵਾ ਸ਼ੂਗਰ ਨੂੰ ਯੋਗਾ ਨਾਲ ਵੀ ਕੰਟਰੋਲ ਕੀਤਾ ਜਾ ਸਕਦਾ ਹੈ। ਰੋਜ਼ਾਨਾ 25-30 ਮਿੰਟ ਲਈ ਯੋਗਾ ਕਰਨ ਨਾਲ ਫਾਇਦਾ ਮਿਲਦਾ ਹੈ। ਇਸ ਦੇ ਲਈ ਤੁਸੀਂ ਪ੍ਰਾਣਾਯਾਮ, ਸੇਤੁਬੰਧਾਸਨ, ਬਲਾਸਨ, ਵਜਰਾਸਣ ਅਤੇ ਧਨੁਰਾਸਨ ਕਰ ਸਕਦੇ ਹੋ।