home minister amit shah: ਨਕਸਲੀ ਹਮਲੇ ‘ਚ ਜਖਮੀ ਜਵਾਨਾਂ ਨੂੰ ਮਿਲਣ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਛੱਤੀਸਗੜ ਪਹੁੰਚੇ।ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਗਦਲਪੁਰ ਨੇ ਪੁਲਿਸ ਲਾਈਨ ‘ਚ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ।ਜਗਦਲਪੁਰ ‘ਚ ਛੱਤੀਸਗੜ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਉਨਾਂ੍ਹ ਦੀ ਅਗਵਾਈ ਕੀਤੀ।ਗ੍ਰਹਿ ਮੰਤਰੀ ਰਾਇਪੁਰ ਦੇ ਹਸਪਤਾਲ ‘ਚ ਭਰਤੀ ਜਖਮੀ ਜਵਾਨਾਂ ਨਾਲ ਵੀ ਮੁਲਾਕਾਤ ਕਰਨਗੇ।ਗ੍ਰਹਿ ਮੰਤਰੀ ਸੀਨੀਅਰ ਅਧਿਕਾਰੀਆਂ ਦੇ ਨਾਲ ਬੈਠਕ ਵੀ ਕਰਨਗੇ, ਇਸ ਤੋਂ ਬਾਅਦ ਗ੍ਰਹਿ ਮੰਤਰੀ ਬਾਸਾਗੁੜਾ ਸੀਆਰਪੀਐਫ ਕੈਂਪ ਵੀ ਜਾਣਗੇ।ਸ਼ਾਮ ਸਾਢੇ ਪੰਜ ਵਜੇ ਅਮਿਤ ਸ਼ਾਹ ਦਿੱਲੀ ਵਾਪਸ ਆਉਣਗੇ।
ਨਕਸਲੀ ਹਮਲੇ ਦੀ ਖਬਰ ਤੋਂ ਬਾਅਦ ਕੱਲ ਚੋਣਾਵੀ ਦੌਰਾ ਰੱਦ ਕਰ ਕੇ ਦਿੱਲੀ ਆ ਗਏ ਸਨ।ਗ੍ਰਹਿ ਮੰਤਰੀ ਨੇ ਹਮਲੇ ਤੋਂ ਬਾਅਦ ਛੱਤੀਸਗੜ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨਾਲ ਵੀ ਗੱਲ ਕਰਕੇ ਹਾਲਾਤ ਦਾ ਜਾਇਜ਼ਾ ਲਿਆ ਸੀ।ਇਸ ਦੇ ਨਾਲ ਹੀ ਉਨ੍ਹਾਂ ਨੇ ਸੀਆਰਪੀਐੱਫ ਦੇ ਡੀਜੀ ਨੂੰ ਤਤਕਾਲ ਬੀਜਾਪੁਰ ਪਹੁੰਚਣ ਦੇ ਨਿਰਦੇਸ਼ ਦਿੱਤੇ ਸਨ।ਬਸਤਰ ਦੇ ਬੀਜਾਪੁਰ ‘ਚ ਹਜ਼ਾਰਾਂ ਜਵਾਨਾਂ ਦਾ ਖੂਨ ਵਹਾਉਣ ਵਾਲੇ ਨਕਸਲੀਆਂ ਦੇ ਵਿਰੁੱਧ ਕੇਂਦਰ ਅਤੇ ਸੂਬਾ ਸਰਕਾਰਾਂ ਨੇ ਨਵੇਂ ਸਿਰੇ ਤੋਂ ਰਣਨੀਤੀ ਬਣਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।ਬੀਤੀ ਰਾਤ ਦਿੱਲੀ ਤੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਕ ਅਹਿਮ ਬੈਠਕ ਕੀਤੀ।ਇਸ ਬੈਠਕ ‘ਚ ਆਈਬੀ ਦੇ ਨਿਦੇਸ਼ਕ, ਗ੍ਰਹਿ ਸਕੱਤਰ, ਸੀਆਰਪੀਐੱਫ ਅਤੇ ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ।
ਨਾ ਕਰਜ਼ਾ ਦੇਣਾ, ਨਾ ਟੈਕਸ ਦੇਣਾ, ਕਰ ਲਵੇ ਸਰਕਾਰ ਜੋ ਕਰਨਾ, Ruldu Singh Mansa ਹੋ ਗਿਆ ਸਿੱਧਾ