Ipl 2021 moeen ali requests csk : ਇੰਗਲੈਂਡ ਦੇ ਸਟਾਰ ਆਲਰਾਊਂਡਰ ਮੋਇਨ ਅਲੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 14 ਵੇਂ ਸੀਜ਼ਨ ਵਿੱਚ ਗੇਂਦ ਅਤੇ ਬੈਟ ਰਹੀ ਆਪਣੀ ਖੇਡ ਦਾ ਬਿਹਤਰ ਪ੍ਰਦਰਸ਼ਨ ਕਰਨ ਲਈ ਪੂਰੀ ਤਰਾਂ ਤਿਆਰ ਹੈ। ਮੋਇਨ ਅਲੀ 14 ਵੇਂ ਸੀਜ਼ਨ ਵਿੱਚ CSK ਲਈ ਖੇਡਦਾ ਦਿਖਾਈ ਦੇਵੇਗਾ। ਪਰ ਇਸ ਦੌਰਾਨ ਇੱਕ ਵੱਖਰਾ ਮਾਮਲਾ ਸਾਹਮਣੇ ਆਇਆ ਹੈ, ਮੋਇਨ ਨੇ ਫਰੈਂਚਾਇਜ਼ੀ ਨੂੰ ਬੇਨਤੀ ਕੀਤੀ ਸੀ ਕਿ ਉਹ ਉਸ ਦੀ ਜਰਸੀ ਤੋਂ ਸ਼ਰਾਬ ਦੇ ਲੋਗੋ ਨੂੰ ਹਟਾ ਦੇਣ। ਜਿਸ ਤੋਂ ਬਾਅਦ ਹੁਣ ਸੀਐਸਕੇ ਮੈਨੇਜਮੈਂਟ ਸ਼ਰਾਬ ਦੇ ਬ੍ਰਾਂਡ ਦਾ ਲੋਗੋ ਹਟਾਉਣ ਲਈ ਸਹਿਮਤ ਹੋ ਗਈ ਹੈ। ਦਰਅਸਲ, ਮੋਇਨ ਮੁਸਲਮਾਨ ਹੈ ਅਤੇ ਉਸ ਦਾ ਧਰਮ ਸ਼ਰਾਬ ਦੇ ਸੇਵਨ ਜਾਂ ਇੱਥੋਂ ਤੱਕ ਕਿ ਪ੍ਰਚਾਰ ਤੋਂ ਵੀ ਵਰਜਦਾ ਹੈ। ਉਹ ਇੰਗਲੈਂਡ ਲਈ ਖੇਡਦੇ ਸਮੇਂ ਵੀ ਕਿਸੇ ਸ਼ਰਾਬ ਦੇ ਬ੍ਰਾਂਡ ਦੀ ਸਪਾਟ ਨਹੀਂ ਕਰਦੇ।
CSK ਮੋਇਨ ਅਲੀ ਦੀ ਅਪੀਲ ‘ਤੇ ਸਹਿਮਤ ਹੋ ਗਿਆ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਉਹ ਆਪਣੀ ਜਰਸੀ ਵਿੱਚੋਂ ਸ਼ਰਾਬ ਦੇ ਬ੍ਰਾਂਡ ਦਾ ਲੋਗੋ ਹਟਾਉਣ ਲਈ ਤਿਆਰ ਹੈ। ਦੱਸ ਦਈਏ ਕਿ ਚੇਨਈ ਸੁਪਰ ਕਿੰਗਜ਼ ਦੀ ਜਰਸੀ ਵਿੱਚ ਐਸ ਐਨ ਜੇ 10000 ਦਾ ਲੋਗੋ ਹੈ। ਲੋਗੋ ਚੇਨੱਈ ਸਥਿਤ ਐਸ ਐਨ ਜੇ ਡਿਸਟਿਲਰੀਜ ਦਾ ਇੱਕ ਸਰੋਗੇਟ ਉਤਪਾਦ ਦਾ ਬ੍ਰਾਂਡ ਹੈ। ਮੋਇਨ ਅਲੀ ਦੀ ਅਪੀਲ ਦੇ ਬਾਅਦ, ਸੀਐਸਕੇ ਪ੍ਰਬੰਧਨ ਨੇ ਆਪਣੀ ਮੈਚ ਜਰਸੀ ਤੋਂ ਲੋਗੋ ਹਟਾ ਦਿੱਤਾ ਹੈ।
ਇਹ ਵੀ ਦੇਖੋ : ਕੈਪਟਨ ਦੇ ਸ਼ਹਿਰ ਪਟਿਆਲਾ ਜਾ ਕੇ ਨਵਜੋਤ ਸਿੰਘ ਸਿੱਧੂ ਨੇ ਦੇਖੋ ਕੀ ਕਰ ਦਿੱਤਾ ਐਲਾਨ…