Digvijay singh attacks on modi govt : ਭਾਰਤ ਅਤੇ ਫਰਾਂਸ ਵਿਚਾਲੇ ਰਾਫੇਲ ਲੜਾਕੂ ਜਹਾਜ਼ ਸੌਦੇ ਨੂੰ ਲੈ ਕੇ ਹੁਣ ਇੱਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਫ੍ਰੈਂਚ ਦੀ ਰਿਪੋਰਟ ਵਿੱਚ ਇਸ ਸੌਦੇ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਗਏ ਹਨ। ਉਦੋਂ ਤੋਂ ਹੀ ਕਾਂਗਰਸ ਮੋਦੀ ਸਰਕਾਰ ‘ਤੇ ਹਮਲਾਵਰ ਹੋ ਗਈ ਹੈ। ਰਾਜ ਸਭਾ ਦੇ ਸੰਸਦ ਮੈਂਬਰ ਅਤੇ ਕਾਂਗਰਸ ਨੇਤਾ ਦਿਗਵਿਜੇ ਸਿੰਘ ਨੇ ਇਨ੍ਹਾਂ ਦੋਸ਼ਾਂ ‘ਤੇ ਕਿਹਾ ਕਿ ਨਵੇਂ ਖੁਲਾਸਿਆਂ ਤੋਂ ਇਹ ਸਪਸ਼ਟ ਹੈ ਕਿ ਰਾਫੇਲ ਸੌਦੇ ਵਿੱਚ ਹੇਰਾਫੇਰੀ ਕੀਤੀ ਗਈ ਹੈ। ਦਿਗਵਿਜੇ ਸਿੰਘ ਨੇ ਕਿਹਾ, “ਪ੍ਰਧਾਨ ਮੰਤਰੀ ਸਿੱਧੇ ਤੌਰ ‘ਤੇ ਇਸ ਹੇਰਾਫੇਰੀ ਵਿੱਚ ਸ਼ਾਮਿਲ ਹਨ। ਰੱਖਿਆ ਮੰਤਰੀ ਨੂੰ ਇਸ ਬਾਰੇ ਪਤਾ ਵੀ ਨਹੀਂ ਸੀ।” ਉਨ੍ਹਾਂ ਨੇ ਇਸ ਮਾਮਲੇ ਦੀ ਜੇਪੀਸੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ “ਪ੍ਰਧਾਨ ਮੰਤਰੀ ਹੁਣ ਫਰਾਂਸ ਜਾ ਰਹੇ ਹਨ, ਕੀ ਉਹ ਇਸ ਮਾਮਲੇ ਨੂੰ ਢੱਕਣ ਜਾ ਰਹੇ ਹਨ?”
ਰਿਪੋਰਟ ਅਨੁਸਾਰ ਰਾਫੇਲ ਲੜਾਕੂ ਜਹਾਜ਼ਾਂ ਦੇ ਸੌਦੇ ਵਿੱਚ ਗੜਬੜੀਆਂ ਦਾ ਪਤਾ ਸਭ ਤੋਂ ਪਹਿਲਾਂ ਫਰਾਂਸ ਦੀ ਭ੍ਰਿਸ਼ਟਾਚਾਰ ਰੋਕੂ ਏਜੰਸੀ AFA ਨੂੰ ਸਾਲ 2016 ਵਿੱਚ ਹੋਏ ਇਸ ਸੌਦੇ ‘ਤੇ ਦਸਤਖਤ ਕਰਨ ਤੋਂ ਬਾਅਦ ਲੱਗਿਆ ਸੀ। AFA ਨੂੰ ਪਤਾ ਲੱਗਿਆ ਕਿ ਰਾਫੇਲ ਬਣਾਉਣ ਵਾਲੀ ਕੰਪਨੀ ਦਸੌ ਐਵੀਏਸ਼ਨ ਨੇ ਇੱਕ ਵਿਚੋਲੇ ਨੂੰ 10 ਲੱਖ ਯੂਰੋ ਦੇਣ ‘ਤੇ ਰਜ਼ਾਮੰਦੀ ਜਤਾਈ ਸੀ। ਰਿਪੋਰਟ ਦੇ ਅਨੁਸਾਰ ਅਕਤੂਬਰ 2018 ਵਿੱਚ ਫਰਾਂਸ ਦੀ ਪਬਲਿਕ ਪ੍ਰਾਸੀਕਿਊਸ਼ਨ ਏਜੰਸੀ PNF ਨੂੰ ਰਾਫੇਲ ਸੌਦੇ ਵਿੱਚ ਗੜਬੜੀ ਲਈ ਅਲਰਟ ਮਿਲਿਆ ਸੀ। ਨਾਲ ਹੀ, ਲਗਭਗ ਉਸੇ ਸਮੇਂ ਫਰਾਂਸ ਦੇ ਕਾਨੂੰਨ ਮੁਤਾਬਿਕ ਦਸੌ ਐਵੀਏਸ਼ਨ ਦੇ ਆਡਿਟ ਦਾ ਵੀ ਸਮਾਂ ਹੋਇਆ। ਕੰਪਨੀ ਦੇ 2017 ਦੇ ਖਾਤਿਆਂ ਦੀ ਜਾਂਚ ਦੌਰਾਨ ਕਲਾਇੰਟ ਨੂੰ ਗਿਫ਼ਟ ਦੇ ਨਾਮ ‘ਤੇ 508925 ਯੂਰੋ ਦਾ ਖਰਚਾ ਪਤਾ ਲੱਗਿਆ।
ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਸ ਖਰਚ ‘ਤੇ ਮੰਗੇ ਗਏ ਸਪੱਸ਼ਟੀਕਰਨ ‘ਤੇ ਦਸੌ ਐਵੀਏਸ਼ਨ ਨੇ AFA ਨੂੰ 30 ਮਾਰਚ 2017 ਦਾ ਬਿੱਲ ਪ੍ਰਦਾਨ ਕੀਤਾ ਸੀ, ਜੋ ਕਿ ਭਾਰਤ ਦੀ DefSys Solutions ਵੱਲੋਂ ਦਿੱਤਾ ਗਿਆ ਸੀ । ਇਹ ਬਿੱਲ ਰਾਫੇਲ ਲੜਾਕੂ ਜਹਾਜ਼ਾਂ ਦੇ 50 ਮਾਡਲ ਬਣਾਉਣ ਲਈ ਦਿੱਤੇ ਗਏ ਆਰਡਰ ਦਾ ਅੱਧੇ ਕੰਮ ਲਈ ਕੀਤਾ ਸੀ।
ਇਹ ਵੀ ਦੇਖੋ : ਨਾ ਕਰਜ਼ਾ ਦੇਣਾ, ਨਾ ਟੈਕਸ ਦੇਣਾ, ਕਰ ਲਵੇ ਸਰਕਾਰ ਜੋ ਕਰਨਾ, Ruldu Singh Mansa ਹੋ ਗਿਆ ਸਿੱਧਾ