EVMs found from TMC leader home: ਪੱਛਮੀ ਬੰਗਾਲ ਵਿੱਚ ਅੱਜ ਯਾਨੀ ਕਿ ਮੰਗਲਵਾਰ ਨੂੰ ਤੀਜੇ ਪੜਾਅ ਲਈ ਵੋਟਿੰਗ ਹੋ ਰਹੀ ਹੈ । ਬੰਗਾਲ ਵਿੱਚ ਅੱਜ ਕੁੱਲ 31 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਵੋਟਿੰਗ ਸ਼ੁਰੂ ਹੁੰਦੇ ਹੀ ਭਾਰਤੀ ਜਨਤਾ ਪਾਰਟੀ ਅਤੇ ਤ੍ਰਿਣਮੂਲ ਕਾਂਗਰਸ ਵਿੱਚ ਦੋਸ਼ਾਂ ਅਤੇ ਵਿਰੋਧਾਂ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ। ਟੀਐਮਸੀ ਨੇ ਪੋਲਿੰਗ ਬੂਥ ‘ਤੇ ਵੋਟਰਾਂ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ, ਜਦੋਂਕਿ ਭਾਜਪਾ ਨੇਤਾ ਦਾ ਦੋਸ਼ ਹੈ ਕਿ ਟੀਐਮਸੀ ਆਗੂ ਦੇ ਘਰੋਂ ਇੱਕ ਈਵੀਐਮ ਮਿਲੀ ਹੈ।
ਉਲੂਬੇਰੀਆ ਉੱਤਰ ਤੋਂ ਭਾਜਪਾ ਉਮੀਦਵਾਰ ਚਿਰਨ ਬੇਰਾ ਨੇ ਦੋਸ਼ ਲਗਾਇਆ ਹੈ ਕਿ ਵੋਟਾਂ ਤੋਂ ਇੱਕ ਰਾਤ ਪਹਿਲਾਂ ਟੀਐਮਸੀ ਨੇਤਾ ਗੌਤਮ ਘੋਸ਼ ਦੇ ਘਰ EVM ਅਤੇ VVPAT ਮਸ਼ੀਨਾਂ ਮਿਲੀਆਂ ਹਨ । ਭਾਜਪਾ ਨੇਤਾ ਨੇ ਟੀਐਮਸੀ ‘ਤੇ ਚੋਣਾਂ ਵਿੱਚ ਗੜਬੜੀ ਕਰਨ ਦਾ ਦੋਸ਼ ਲਾਇਆ ਹੈ। ਦੇਰ ਰਾਤ ਇੱਥੇ ਦਾ ਮਾਹੌਲ ਵਿਗੜ ਗਿਆ, ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੂੰ ਲਾਠੀਚਾਰਜ ਕਰਨਾ ਪਿਆ।
TMC ਆਗੂ ਦੇ ਘਰ ਨੇੜੇ EVM ਮਿਲਣ ਤੋਂ ਬਾਅਦ ਚੋਣ ਕਮਿਸ਼ਨ ਨੇ ਕਾਰਵਾਈ ਕੀਤੀ ਹੈ । ਇੱਥੇ ਇੱਕ ਸੈਕਟਰ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ । ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਇਹ ਇੱਕ ਰਿਜ਼ਰਵ ਈਵੀਐਮ ਸੀ, ਜਿਸ ਦੀ ਵਰਤੋਂ ਵੋਟਿੰਗ ਵਿੱਚ ਨਹੀਂ ਕੀਤੀ ਜਾ ਰਹੀ ਸੀ । ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਸੈਕਟਰ ਅਧਿਕਾਰੀ ਤਪਨ ਸਰਕਾਰ EVM ਨਾਲ ਆਪਣੇ ਰਿਸ਼ਤੇਦਾਰ ਦੇ ਘਰ ਸੌਣ ਗਏ ਸੀ, ਜੋ ਕਿ ਨਿਯਮਾਂ ਦਾ ਉਲੰਘਣ ਹੈ।
ਦੱਸ ਦੇਈਏ ਕਿ ਮੰਗਲਵਾਰ ਸਵੇਰੇ ਵੋਟਿੰਗ ਸ਼ੁਰੂ ਹੋਣ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਨੇ ਕਈ ਜਗ੍ਹਾ EVM ਵਿੱਚ ਗੜਬੜੀ ਤੇ ਲੋਕਾਂ ਨੂੰ ਪੋਲਿੰਗ ਬੂਥਾਂ ‘ਤੇ ਨਾ ਜਾਣ ਦਾ ਦੋਸ਼ ਲਗਾਇਆ ਹੈ । ਭਾਜਪਾ ਨੇ ਦੋਸ਼ ਲਾਇਆ ਹੈ ਕਿ ਟੀਐਮਸੀ ਵਰਕਰਾਂ ਨੇ ਰਾਏਡੀ ਵਿਧਾਨ ਸਭਾ ਵਿੱਚ ਉਨ੍ਹਾਂ ਦੇ ਪੋਸਟਰ ਪਾੜੇ ਹਨ । ਇਸ ਤੋਂ ਇਲਾਵਾ, ਬੰਗਾਲ ਵਿੱਚ ਵੋਟਿੰਗ ਦੇ ਮੱਦੇਨਜ਼ਰ ਭਾਜਪਾ ਨੇ ਦੋਸ਼ ਲਾਇਆ ਹੈ ਕਿ ਟੀਐਮਸੀ ਵਰਕਰ ਰੈਦੀਗੀ ਦੇ ਬੂਥ ਨੰਬਰ 189 ਵਿੱਚ ਦਾਖਲ ਹੋਏ ਹਨ ਅਤੇ ਵੋਟਰਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ ।