Mother save her one child : ਕਹਿੰਦੇ ਹਨ ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ, ਜਿਸ ਨੂੰ ਰੱਬ ਰਖਦਾ ਹੈ ਉਸ ਨੂੰ ਕੁਝ ਨਹੀਂ ਹੋ ਸਕਦਾ ਹ। ਇਸ ਦੀ ਮਿਸਾਲ ਬੀਤੇ ਦਿਨ ਵੇਖਣ ਨੂੰ ਮਿਲੀ। ਲੁਧਿਆਣਾ ਵਿੱਚ ਇੱਕ ਫੈਕਟਰੀ ਦੀ ਇਮਾਰਤ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਅਤੇ 40 ਲੋਕ ਜ਼ਖਮੀ ਹੋ ਗਏ ਹਨ। ਇਸ ਦੌਰਾਨ ਮਾਂ ਦੀ ਹਿੰਮਤ ਵੀ ਵੇਖੀ ਗਈ। ਹਾਦਸਾ ਮੁਕੰਦ ਸਿੰਘ ਨਗਰ, ਲੁਧਿਆਣਾ ਦਾ ਹੈ। ਫੈਕਟਰੀ ਦੇ ਮਲਬੇ ਵਿੱਚ ਫਸੀ ਇੱਕ ਸਾਲ ਦੀ ਆਲੀਆ ਨੂੰ ਅਖੀਰ ਉਸਦੀ ਮਾਂ ਸਹੀ ਸਲਾਮਤ ਬਾਹਰ ਕੱਢ ਲਿਆਈ ਤੇ ਉਸ ਦੀ ਦੂਜੀ ਬੱਚੀ ਨੂੰ ਪ੍ਰਮਾਤਮਾ ਨੇ ਬਚਾ ਲਿਆ।
ਲੜਕੀ ਦੀ ਮਾਂ ਗੁੜੀਆ ਪ੍ਰਵੀਨ ਨੇ ਦੱਸਿਆ ਕਿ ਉਸ ਦਾ ਪਤੀ ਅਰਜੂ ਖਾਨ ਸਵੇਰੇ ਨੌਂ ਵਜੇ ਕੰਮ ’ਤੇ ਗਿਆ ਸੀ। ਉਸਨੇ ਧੀ ਦੀ ਮਾਲਸ਼ ਕੀਤੀ ਅਤੇ ਕਮਰੇ ਵਿਚ ਸੌਣ ਲਈ ਸੁਆ ਦਿੱਤਾ। ਰਾਤ ਕਰੀਬ 10 ਵਜੇ ਉਹ ਭਾਂਡੇ ਧੋ ਰਹੀ ਸੀ। ਇਸ ਦੌਰਾਨ ਧਮਾਕੇ ਦ ਨਾਲ ਉਨ੍ਹਾਂ ਦੇ ਕੁਆਰਟਰ ਦਾ ਮਲਬਾ ਡਿੱਗ ਗਿਆ। ਇਸ ਨਾਲ ਕਮਰੇ ਦੀ ਛੱਤ ਦਾ ਕੁਝ ਹਿੱਸਾ ਟੁੱਟ ਗਿਆ।
ਉਸਨੂੰ ਯਾਦ ਆਇਆ ਕਿ ਉਸਦੀ ਧੀ ਅੰਦਰ ਸੁੱਤੀ ਪਈ ਸੀ। ਉਹ ਹਿੰਮਤ ਨਾਲ ਕਿਸੇ ਤਰ੍ਹਾਂ ਕੁਆਰਟਰ ਦੇ ਅੰਦਰ ਦਾਖਲ ਹੋਈ ਅਤੇ ਧੀ ਨੂੰ ਸੁਰੱਖਿਅਤ ਬਾਹਰ ਲਿਆਂਦਾ। ਇਸ ਹਾਦਸੇ ਵਿੱਚ ਉਸਦੀ ਧੀ ਦੀ ਝਰੀਟ ਤੱਕ ਨਹੀਂ ਆਈ। ਇਸ ਤੋਂ ਬਾਅਦ ਉਸ ਦੇ ਘਰ ਦਾ ਹੋਰ ਮਲਬਾ ਡਿੱਗ ਪਿਆ। ਮਲਬਾ ਡਿੱਗਣ ਨਾਲ ਤੇਜ਼ਾਬ ਨਾਲ ਭਰਿਆ ਡਰੱਮ ਵੀ ਫਟਿਆ, ਜਿਸ ਕਾਰਨ ਸਾਰੇ ਪਾਸੇ ਧੂੰਆਂ ਫੈਲ ਗਿਆ। ਇਸ ਨੂੰ ਫੈਕਟਰੀ ਦੇ ਅੰਦਰ ਰੱਖਿਆ ਗਿਆ ਸੀ।
ਉਸਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸਦੀ ਵੱਡੀ ਧੀ ਅਫਰੀਨ ਕਮਰੇ ਵਿੱਚ ਟੀਵੀ ਦੇਖ ਰਹੀ ਸੀ। ਅਚਾਨਕ ਉਹ ਦੁਕਾਨ ਤੋਂ ਕੁਝ ਲੈਣ ਗਈ। ਜੇਕਰ ਉਹ ਨਾ ਜਾਂਦੀ ਤਾਂ ਉਹ ਆਪਣੀ ਜਾਨ ਗੁਆ ਸਕਦੀ ਸੀ। ਅਚਾਨਕ ਉਹ ਦੁਕਾਨ ਤੋਂ ਖਾਣ ਲਈ ਕੁਝ ਲੈਣ ਚਲੀ ਗਈ। ਜੇਕਰ ਉਹ ਟੀਵੀ ਦੇਖਦੀ ਰਹਿੰਦੀ, ਤਾਂ ਸਾਰਾ ਮਲਬਾ ਉਸ ‘ਤੇ ਹੀ ਡਿੱਗਦਾ। ਔਰਤ ਨੇ ਕਿਹਾ ਕਿ ਉਨ੍ਹਾਂ ਦਾ ਸਾਰਾ ਸਮਾਨ ਨਸ਼ਟ ਹੋ ਗਿਆ ਹੈ। ਉਸ ਦੇ ਕੁਝ ਮਹੱਤਵਪੂਰਨ ਦਸਤਾਵੇਜ਼ ਵੀ ਦਬੇ ਪਏ ਹਨ।
ਦੱਸਣਯੋਗ ਹੈ ਕਿ ਲੁਧਿਆਣਾ ਬਾਬਾ ਮੁਕੰਦ ਸਿੰਘ ਨਗਰ, ਸੋਮਵਾਰ ਸਵੇਰੇ ਇੱਕ ਦੋ ਮੰਜ਼ਿਲਾ ਆਟੋ ਪਾਰਟਸ ਫੈਕਟਰੀ ਜੈਕ ਦੇ ਸਹਾਰੇ ਲੈਂਟਰ ਚੁੱਕਣ ਵੇਲੇ ਅਚਾਨਕ ਡਿੱਗ ਗਈ। ਇਸ ਹਾਦਸੇ ਵਿੱਚ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ 40 ਜ਼ਖਮੀ ਹੋ ਗਏ। ਉਨ੍ਹਾਂ ਵਿੱਚੋਂ ਸੱਤ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਵੇਲੇ ਮਲਬੇ ਵਿੱਚ 6 ਮਜ਼ਦੂਰਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ, ਜਿਨ੍ਹਾਂ ਨੂੰ ਕੱਢਣ ਦਾ ਕੰਮ ਜਾਰੀ ਹੈ। ਪੁਲਿਸ ਨੇ ਫੈਕਟਰੀ ਮਾਲਕ ਜਸਵਿੰਦਰ ਸਿੰਘ ਅਤੇ ਠੇਕੇਦਾਰ ਮੁਹੰਮਦ ਹਾਰੂਨ ਖਿਲਾਫ ਗੈਰ-ਇਰਾਦਤਨ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਦੋਵੇਂ ਦੋਸ਼ੀ ਫਰਾਰ ਹਨ।