Saudi says only Immunised pilgrims: ਵਿਸ਼ਵ ਵਿਆਪੀ ਮਹਾਂਮਾਰੀ ਦਾ ਪ੍ਰਭਾਵ ਇੱਕ ਵਾਰ ਫਿਰ ਪੂਰੀ ਦੁਨੀਆਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਕੋਰੋਨਾ ਦੀ ਲਾਗ ਦੇ ਵੱਧ ਰਹੇ ਮਾਮਲਿਆਂ ਅਤੇ ਆਉਣ ਵਾਲੇ ਰਮਜ਼ਾਨ ਮਹੀਨੇ ਦੇ ਮੱਦੇਨਜ਼ਰ ਸਾਊਦੀ ਅਰਬ ਸਰਕਾਰ ਨੇ ਮੱਕਾ ਆਉਣ ਵਾਲੇ ਸ਼ਰਧਾਲੂਆਂ ਲਈ ਸਖਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ । ਸਾਊਦੀ ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਇਸ ਵਾਰ ਮੱਕਾ ਵਿੱਚ ਹੱਜ ਲਈ ਆਉਣ ਵਾਲੇ ਸ਼ਰਧਾਲੂਆਂ ਵਿੱਚ ਸਿਰਫ਼ ‘ਤੰਦਰੁਸਤ’ ਲੋਕਾਂ ਨੂੰ ਹੀ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ, ਭਾਵ ਉਹ ਲੋਕ ਜਿਨ੍ਹਾਂ ਵਿੱਚ ਕੋਰੋਨਾ ਵਾਇਰਸ ਬਿਮਾਰੀ ਦੇ ਕੋਈ ਲੱਛਣ ਨਹੀਂ ਹਨ।
ਸਾਊਦੀ ਅਰਬ ਦੇ ਹੱਜ ਅਤੇ ਉਮਰਾਹ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਤਿੰਨ ਸ਼੍ਰੇਣੀਆਂ ਦੇ ਲੋਕਾਂ ਨੂੰ ‘ਸਿਹਤਮੰਦ’ ਮੰਨਿਆ ਜਾਵੇਗਾ- ਪਹਿਲਾ, ਉਹ ਜਿਨ੍ਹਾਂ ਨੇ ਟੀਕੇ ਦੀਆਂ ਦੋ ਖੁਰਾਕਾਂ ਲਈਆਂ ਹਨ, ਦੂਜਾ ਉਨ੍ਹਾਂ ਲੋਕਾਂ ਜਿਨ੍ਹਾਂ ਨੇ ਘੱਟੋ-ਘੱਟ 14 ਦਿਨ ਪਹਿਲਾਂ ਖੁਰਾਕ ਲਈ ਹੋਵੇ ਅਤੇ ਅਤੇ ਤੀਜਾ ਉਹ ਲੋਕ ਜਿਹੜੇ ਸੰਕਰਮਣ ਤੋਂ ਪੂਰੀ ਤਰਾਂ ਠੀਕ ਹੋ ਚੁੱਕੇ ਹਨ। ਸਿਰਫ ਉਹ ਲੋਕ ਹੀ ਉਮਰਾਹ ਕਰਨ ਲਈ ਅਤੇ ਪਵਿੱਤਰ ਸ਼ਹਿਰ ਮੱਕਾ ਦੀ ਵਿਸ਼ਾਲ ਮਸਜਿਦ ਵਿਖੇ ਨਮਾਜ਼ ਅਦਾ ਕਰਨ ਦੇ ਯੋਗ ਹੋਣਗੇ। ਦੱਸ ਦੇਈਏ ਕਿ ਉਮਰਾਹ ਮੱਕਾ ਲਈ ਇੱਕ ਇਸਲਾਮੀ ਤੀਰਥ ਯਾਤਰਾ ਹੈ, ਜਿਸਨੂੰ ਸਾਲ ਵਿੱਚ ਕਿਸੇ ਵੀ ਸਮੇਂ ਹਾਜੀ ਬਣਨ ਲਈ ਪੂਰਾ ਕੀਤਾ ਜਾ ਸਕਦਾ ਹੈ।
ਅਧਿਕਾਰੀਆਂ ਨੇ ਕਿਹਾ ਕਿ ਇਹੀ ਸ਼ਰਤ ਪਵਿੱਤਰ ਸ਼ਹਿਰ ਮਦੀਨਾ ਵਿੱਚ ਪੈਗੰਬਰ ਦੀ ਮਸਜਿਦ ਵਿੱਚ ਦਾਖਲ ਹੋਣ ਲਈ ਵੀ ਲਾਗੂ ਹੋਵੇਗੀ । ਮੰਤਰਾਲੇ ਨੇ ਕਿਹਾ ਕਿ ਇਹ ਦਿਸ਼ਾ-ਨਿਰਦੇਸ਼ ਰਮਜ਼ਾਨ ਤੋਂ ਸ਼ੁਰੂ ਹੋਣਗੇ, ਜੋ ਇਸ ਮਹੀਨੇ ਦੇ ਅੰਤ ਵਿੱਚ ਸ਼ੁਰੂ ਹੋਣ ਵਾਲੇ ਹਨ, ਪਰ ਇਹ ਸਪੱਸ਼ਟ ਨਹੀਂ ਹੈ ਕਿ ਇਹ ਕਿੰਨਾ ਸਮਾਂ ਲਾਗੂ ਰਹੇਗਾ । ਇਹ ਵੀ ਸਪੱਸ਼ਟ ਨਹੀਂ ਹੈ ਕੀ ਇਹ ਦਿਸ਼ਾ-ਨਿਰਦੇਸ਼, ਜੋ ਸਾਊਦੀ ਅਰਬ ਵਿੱਚ ਕਿ ਕੋਰੋਨਾ ਵਾਇਰਸ ਦੀ ਲਾਗ ਵਿਚਾਲੇ ਲਾਗੂ ਕੀਤਾ ਜਾਵੇਗਾ ਜਾਂ ਇਸ ਸਾਲ ਦੇ ਅਖੀਰ ਵਿੱਚ ਸਾਲਾਨਾ ਹਜ ਯਾਤਰਾ ਲਈ ਵਧਾਇਆ ਜਾਵੇਗਾ।