Passion Fruit benefits: ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਲੋਕ ਵੱਖੋ-ਵੱਖਰੀਆਂ ਚੀਜ਼ਾਂ ਕਰਦੇ ਹਨ। ਅਜਿਹੇ ‘ਚ ਯੋਗਾ, ਕਸਰਤ ਦਾ ਸਹਾਰਾ ਲੈਣ ਦੇ ਨਾਲ ਚੰਗੀ ਖੁਰਾਕ ਲੈਣਾ ਵੀ ਜ਼ਰੂਰੀ ਹੈ। ਇਸ ਦੇ ਲਈ ਬਹੁਤ ਸਾਰੇ ਲੋਕ ਵੱਖੋ-ਵੱਖਰੇ ਫਲਾਂ ਦਾ ਸੇਵਨ ਵੀ ਕਰਦੇ ਹਨ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਫਲ ਦੱਸਦੇ ਹਾਂ ਜਿਸ ਦੇ ਸੇਵਨ ਨਾਲ ਸਰੀਰਕ ਅਤੇ ਮਾਨਸਿਕ ਵਿਕਾਸ ਹੋਣ ‘ਚ ਸਹਾਇਤਾ ਮਿਲਦੀ ਹੈ। ਅਸੀਂ ਇੱਥੇ ‘ਪੈਸ਼ਨ ਫਰੂਟ‘ ਬਾਰੇ ਗੱਲ ਕਰ ਰਹੇ ਹਾਂ। ਇਸ ਨੂੰ ‘ਕ੍ਰਿਸ਼ਨਾ ਫ਼ਲ’ ਵੀ ਕਿਹਾ ਜਾਂਦਾ ਹੈ। ਇਸ ‘ਚ ਵਿਟਾਮਿਨ ਏ, ਈ, ਕੈਲਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ, ਸੋਡੀਅਮ, ਪੋਟਾਸ਼ੀਅਮ, ਆਇਰਨ, ਕੈਰੋਟਿਨ, ਐਂਟੀ-ਆਕਸੀਡੈਂਟਸ ਆਦਿ ਗੁਣ ਹੁੰਦੇ ਹਨ। ਖਾਣ ‘ਚ ਖੱਟੇ-ਮਿੱਠੇ ਸੁਆਦ ਦਾ ਇਹ ਫਲ ਪਾਚਨ ਨੂੰ ਤੰਦਰੁਸਤ ਕਰਨ ਦੇ ਨਾਲ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਦੀ ਚਪੇਟ ‘ਚ ਆਉਣ ਦੇ ਖ਼ਤਰੇ ਨੂੰ ਵੀ ਘਟਾਉਂਦਾ ਹੈ। ਆਓ ਜਾਣਦੇ ਹਾਂ ਇਸਦੇ ਉੱਤਮ ਗੁਣਾਂ ਬਾਰੇ…
ਇਸ ਤਰ੍ਹਾਂ ਕਰੋ ਸੇਵਨ
- ਇਸ ਦੀ ਸਮੂਦੀ ਬਣਾਕੇ ਪੀਓ।
- ਜੈਮ ਦੇ ਰੂਪ ‘ਚ ਇਸ ਦਾ ਸੇਵਨ ਕਰੋ।
- ਜੂਸ ਬਣਾਕੇ ਵੀ ਇਸ ਦਾ ਸੇਵਨ ਕੀਤਾ ਜਾ ਸਕਦਾ ਹੈ।
ਪੈਸ਼ਨ ਫਰੂਟ ਖਾਣ ਦੇ ਫਾਇਦੇ
ਕੈਂਸਰ ਤੋਂ ਬਚਾਅ: ਪੈਸ਼ਨ ਅਤੇ ਕ੍ਰਿਸ਼ਨਾ ਫਲ ‘ਚ ਐਂਟੀ-ਆਕਸੀਡੈਂਟ ਫ੍ਰੀ ਰੈਡੀਕਲ ਹੋਣ ਨਾਲ ਸਰੀਰ ‘ਚ ਕੈਂਸਰ ਸੈੱਲਾਂ ਵੱਧਣ ਤੋਂ ਬਚਾਅ ਰਹਿੰਦਾ ਹੈ। ਅਜਿਹੇ ‘ਚ ਕੈਂਸਰ ਵਰਗੀ ਗੰਭੀਰ ਬਿਮਾਰੀ ਦੀ ਚਪੇਟ ‘ਚ ਆਉਣ ਦਾ ਖ਼ਤਰਾ ਘੱਟ ਹੁੰਦਾ ਹੈ। ਇਸ ਨਾਲ ਸਰੀਰ ‘ਚ ਥਾਇਰਾਇਡ ਹਾਰਮੋਨ ਕੰਟਰੋਲ ਰਹਿੰਦੇ ਹਨ। ਅਜਿਹੇ ‘ਚ ਦਿਲ ਨੂੰ ਵਧੀਆ ਤਰੀਕੇ ਨਾਲ ਕੰਮ ਕਰਨ ਦੀ ਤਾਕਤ ਮਿਲਦੀ ਹੈ। ਇਸ ‘ਚ ਗਲਾਈਸੈਮਿਕ ਇੰਡੈਕਸ ਭਾਵ ਜੀਆਈ ਦੀ ਮਾਤਰਾ ਘੱਟ ਅਤੇ ਫਾਈਬਰ ਜ਼ਿਆਦਾ ਪਾਇਆ ਜਾਂਦਾ ਹੈ। ਇਹ ਸਰੀਰ ‘ਚ ਇਨਸੁਲਿਨ ਦੀ ਮਾਤਰਾ ਨੂੰ ਸੰਤੁਲਿਤ ਕਰਦਾ ਹੈ। ਅਜਿਹੇ ‘ਚ ਇਹ ਸ਼ੂਗਰ ਕੰਟਰੋਲ ‘ਚ ਮਦਦ ਕਰਦਾ ਹੈ।
ਓਸਟੀਓਪਰੋਰੋਸਿਸ ਹੋਣ ਤੋਂ ਬਚਾਅ: ਕੈਲਸ਼ੀਅਮ ਅਤੇ ਹੋਰ ਪੌਸ਼ਟਿਕ ਤੱਤਾਂ ਨਾਲ ਭਰਪੂਰ ਇਹ ਫਲ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ। ਅਜਿਹੇ ‘ਚ ਗਠੀਏ ਦੀ ਰੋਕਥਾਮ ਤੋਂ ਬਚਾਅ ਰਹਿੰਦਾ ਹੈ। ਇਸ ‘ਚ ਪੋਟਾਸ਼ੀਅਮ ਹੋਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਕਰਨ ‘ਚ ਮਦਦ ਮਿਲਦੀ ਹੈ। ਅਜਿਹੇ ‘ਚ ਦਿਲ ਵੀ ਤੰਦਰੁਸਤ ਰਹਿੰਦਾ ਹੈ। ਇਸ ‘ਚ ਡਾਇਟਰੀ ਫਾਈਬਰ ਦੀ ਜ਼ਿਆਦਾ ਮਾਤਰਾ ਹੋਣ ਨਾਲ ਭਾਰ ਘਟਾਉਣ ‘ਚ ਸਹਾਇਤਾ ਮਿਲਦੀ ਹੈ। ਤੁਸੀਂ ਇਸਨੂੰ ਸ਼ਾਮ ਨੂੰ ਜਾਂ ਛੋਟੀ-ਮੋਟੀ ਭੁੱਖ ਲੱਗਣ ‘ਤੇ ਖਾ ਸਕਦੇ ਹੋ। ਇਸਦੇ ਸੇਵਨ ਤੋਂ ਇਮਿਊਨਿਟੀ ਤੇਜ਼ ਹੋਣ ਦੇ ਨਾਲ ਮੌਸਮੀ ਬੀਮਾਰੀਆਂ ਦੀ ਚਪੇਟ ‘ਚ ਆਉਣ ਦਾ ਖ਼ਤਰਾ ਘੱਟ ਰਹਿੰਦਾ ਹੈ। ਨਾਲ ਹੀ ਪਾਚਨ ਤੰਦਰੁਸਤ ਰਹਿੰਦਾ ਹੈ।
ਖੂਨ ਵਧਾਏ: ਇਸ ‘ਚ ਆਇਰਨ ਹੋਣ ਨਾਲ ਲਾਲ ਖੂਨ ਦੇ ਸੈੱਲਾਂ ‘ਚ ਹੀਮੋਗਲੋਬਿਨ ਵਧਣ ‘ਚ ਮਦਦ ਮਿਲਦੀ ਹੈ। ਅਜਿਹੇ ‘ਚ ਅਨੀਮੀਆ ਦੇ ਮਰੀਜ਼ਾਂ ਨੂੰ ਇਸ ਨੂੰ ਆਪਣੀ ਖੁਰਾਕ ‘ਚ ਸ਼ਾਮਲ ਕਰਨਾ ਚਾਹੀਦਾ ਹੈ। ਘੰਟਿਆਂ ਬੱਧੀ ਕੰਪਿਊਟਰ ਦੇ ਸਾਮ੍ਹਣੇ ਬੈਠਣ ਨਾਲ ਅੱਖਾਂ ਦੀ ਰੋਸ਼ਨੀ ਕਮਜ਼ੋਰ ਹੋਣ ਦੇ ਨਾਲ ਇਸ ਨਾਲ ਸਬੰਧਤ ਸਮੱਸਿਆਵਾਂ ਹੋਣ ਲੱਗਦੀਆਂ ਹਨ। ਅਜਿਹੇ ‘ਚ ਇਸ ਤੋਂ ਬਚਣ ਲਈ ਪੈਸ਼ਨ ਫਰੂਟ ਦਾ ਸੇਵਨ ਕਰਨ ਨਾਲ ਫਾਇਦਾ ਮਿਲਦਾ ਹੈ। ਪੈਸ਼ਨ ਫਰੂਟ ‘ਚ ਵਿਟਾਮਿਨ ਏ, ਵਿਟਾਮਿਨ ਸੀ, ਕੈਰੋਟੀਨ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਅਜਿਹੇ ‘ਚ ਇਸ ਦੇ ਸੇਵਨ ਦੇ ਨਾਲ ਸਕਿਨ ਨੂੰ ਪੋਸ਼ਣ ਮਿਲਦਾ ਹੈ। ਅਜਿਹੇ ‘ਚ ਸਕਿਨ ‘ਚ ਕਸਾਬ ਆਉਣ ਦੇ ਨਾਲ ਝੁਰੜੀਆਂ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਅਜਿਹੇ ‘ਚ ਚਿਹਰਾ ਸਾਫ਼, ਗਲੋਇੰਗ ਅਤੇ ਜਵਾਨ ਨਜ਼ਰ ਆਉਂਦਾ ਹੈ।