Mukhtar ansari shifting : ਯੂਪੀ ਪੁਲਿਸ ਦੀ ਟੀਮ ਰੋਪੜ ਵਿੱਚ ਬੰਦ ਉੱਤਰ ਪ੍ਰਦੇਸ਼ ਦੇ ਬਾਹੂਬਲੀ ਵਿਧਾਇਕ ਮੁਖਤਾਰ ਅੰਸਾਰੀ, ਨੂੰ ਲੈ ਕੇ ਬਾਂਦਾ ਜੇਲ੍ਹ ਲਈ ਨਿੱਕਲ ਚੁੱਕੀ ਹੈ। ਟੀਮ ਮੁਖਤਾਰ ਨੂੰ ਐਂਬੂਲੈਂਸ ਵਿੱਚ ਬਿਠਾ ਕੇ ਉੱਤਰ ਪ੍ਰਦੇਸ਼ ਦੀ ਬਾਂਦਾ ਜੇਲ ਲਈ ਰਵਾਨਾ ਹੋਈ ਹੈ। ਐਂਬੂਲੈਂਸ ਦੇ ਅੱਗੇ ਅਤੇ ਪਿੱਛੇ ਯੂਪੀ ਪੁਲਿਸ ਦੀ ਸਖਤ ਸੁਰੱਖਿਆ ਹੈ। ਲਗਭਗ 10 ਵਾਹਨਾਂ ਦਾ ਕਾਫਲਾ ਬਾਂਦਾ ਲਈ ਰਵਾਨਾ ਹੋਇਆ ਹੈ, ਜਿਨ੍ਹਾਂ ਵਿੱਚ 150 ਪੁਲਿਸ ਮੁਲਾਜ਼ਮ ਸਵਾਰ ਸਨ। ਯੂਪੀ ਪੁਲਿਸ ਦੀ ਟੀਮ ਰੋਪੜ ਜੇਲ੍ਹ ਦੇ ਦੂਜੇ ਗੇਟ ਤੋਂ ਬਾਹਰ ਨਿਕਲੀ ਹੈ। ਮੁਖਤਾਰ ਅੰਸਾਰੀ ਨੂੰ ਇੱਕ ਐਂਬੂਲੈਂਸ ਰਾਹੀਂ ਲਿਜਾਇਆ ਜਾ ਰਿਹਾ ਹੈ ਉਨ੍ਹਾਂ ਦੇ ਨਾਲ ਡਾਕਟਰਾਂ ਦੀ ਟੀਮ ਵੀ ਹੈ।
ਮੁਖਤਾਰ ਅੰਸਾਰੀ ਨੂੰ ਬਾਹਰ ਲੈ ਜਾਣ ਦਾ ਰਸਤਾ ਆਖਰੀ ਪਲ ‘ਤੇ ਬਦਲਿਆ ਗਿਆ ਹੈ। ਇਸ ਦੌਰਾਨ ਮੁਖਤਾਰ ਅੰਸਾਰੀ ਦੀ ਪਤਨੀ ਨੇ ਸੁਪਰੀਮ ਕੋਰਟ ਵਿੱਚ ਅੰਸਾਰੀ ਦੀ ਸੁਰੱਖਿਆ ਲਈ ਪਟੀਸ਼ਨ ਦਾਇਰ ਕੀਤੀ ਹੈ। ਮੁਖਤਾਰ ਅੰਸਾਰੀ ਦੀ ਪਤਨੀ ਅਫਸ਼ਾਨ ਨੂੰ ਖਦਸ਼ਾ ਹੈ ਕਿ ਮੁਖਤਾਰ ਨੂੰ ਝੂਠੇ ਮੁਕਾਬਲੇ ਵਿੱਚ ਮਾਰਨ ਦੀ ਸਾਜਿਸ਼ ਰਚੀ ਜਾ ਸਕਦੀ ਹੈ। ਇਸ ਤੋਂ ਇਲਾਵਾ ਜੇਲ੍ਹ ਵਿੱਚ ਸੁਰੱਖਿਆ ਆਡਿਟ ਵੀ ਕੀਤਾ ਗਿਆ। ਇਸ ਬਾਰੇ ਵਿਸਥਾਰਤ ਰਿਪੋਰਟ ਡੀਜੀ ਜੇਲ੍ਹ ਆਨੰਦ ਕੁਮਾਰ ਨੂੰ ਭੇਜੀ ਗਈ ਹੈ। ਆਡਿਟ ਦੌਰਾਨ ਉਸ ਬੈਰਕ ਦੀ ਵਿਸ਼ੇਸ਼ ਜਾਂਚ ਕੀਤੀ ਗਈ। ਜਿਸ ਵਿੱਚ ਮੁਖਤਾਰ ਅੰਸਾਰੀ ਨੂੰ ਰੱਖਿਆ ਜਾਣਾ ਹੈ। ਜੇਲ੍ਹ ਦੀ ਐਂਟਰੀ ਅਤੇ ਬਾਹਰ ਜਾਣ ਵਾਲੇ ਸਥਾਨਾਂ ‘ਤੇ ਲਗਾਏ ਗਏ ਸੀਸੀਟੀਵੀ ਕੈਮਰੇ।
ਇਹ ਵੀ ਦੇਖੋ : ਪੰਜਾਬ ‘ਚੋ ‘DON’ ਨੂੰ ਲੈਕੇ UP ਵੱਲ ਨਿਕਲਿਆ ਪੁਲਿਸ ਫੋਰਸ ਦਾ ਵੱਡਾ ਕਾਫ਼ਿਲਾ, ਵੇਖੋ LIVE ਤਸਵੀਰਾਂ !