Elders blood diabetes: ਭਾਰਤ ‘ਚ ਬਜ਼ੁਰਗਾਂ ‘ਚ ਬਲੱਡ ਸ਼ੂਗਰ ਦੀ ਸਮੱਸਿਆ ਵੱਧਦੀ ਜਾ ਰਹੀ ਹੈ। ਇੰਟਰਨੈਸ਼ਨਲ ਡਾਇਬਟੀਜ਼ ਫੈਡਰੇਸ਼ਨ (ਆਈਡੀਐੱਫ) ਦੇ ਸਰਵੇ ਅਨੁਸਾਰ ਸ਼ੂਗਰ ਦੇ ਨਿਦਾਨ ਵਾਲੇ 6 ਵਿਅਕਤੀਆਂ ਵਿੱਚੋਂ ਇੱਕ ਭਾਰਤ ਤੋਂ ਹੈ। ਡਾਇਬਿਟੀਜ਼ ਦਾ ਜ਼ਿਆਦਾ ਅਸਰ 70-79 ਸਾਲ ਦੇ ਉਮਰ ਗਰੁੱਪ ‘ਚ 13.2% ਦੇਖਿਆ ਗਿਆ ਹੈ। ਇਹ ਬਿਮਾਰੀ 60 ਸਾਲ ਜਾਂ ਇਸਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ ਜਾਨਲੇਵਾ ਹੋ ਸਕਦੀ ਹੈ। ਕਿਉਂਕਿ ਇਸ ਬਿਮਾਰੀ ਨਾਲ ਬਜ਼ੁਰਗਾਂ ‘ਚ ਦਿਲ ਦੀ ਸਮੱਸਿਆ ਵੀ ਵੱਧ ਜਾਂਦੀ ਹੈ।
ਡਾਇਬਿਟੀਜ਼ ਨਾਲ ਪ੍ਰੇਸ਼ਾਨ ਬਜ਼ੁਰਗਾਂ ਨੂੰ ਘੇਰ ਲੈਂਦੀਆਂ ਹਨ ਇਹ ਬੀਮਾਰੀਆਂ: ਬਜ਼ੁਰਗਾਂ ਲਈ ਬਲੱਡ ਸ਼ੂਗਰ ਲੈਵਲ ਵਧਣ ਨਾਲ ਕਿਡਨੀ ਸੰਬੰਧੀ ਸਮੱਸਿਆਵਾਂ, ਹਾਰਟ ਅਟੈਕ ਅਤੇ ਬ੍ਰੇਨ ਸਟ੍ਰੋਕ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਅਜਿਹੇ ‘ਚ ਹਾਲਾਂਕਿ ਬਜ਼ੁਰਗਾਂ ‘ਚ ਸ਼ੂਗਰ ਦੇ ਇਸ ਖ਼ਤਰੇ ਨੂੰ ਅਤੇ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਲਈ ਇਹ ਨੁਸਖ਼ੇ ਕਾਰਗਰ ਸਾਬਤ ਹੋ ਸਕਦੇ ਹਨ।
ਫਾਈਬਰ ਫੂਡਜ਼: ਸ਼ੂਗਰ ਨਾਲ ਜੂਝ ਰਹੇ ਲੋਕਾਂ ਨੂੰ ਆਪਣੀ ਡਾਇਟ ‘ਚ ਜ਼ਿਆਦਾ ਫਾਈਬਰ ਲੈਣਾ ਚਾਹੀਦਾ ਹੈ। ਜ਼ਿਆਦਾ ਸ਼ੂਗਰ, ਕੈਲੋਰੀ ਅਤੇ ਕਾਰਬੋਹਾਈਡਰੇਟ ਵਾਲਾ ਖਾਣਾ ਤੁਹਾਡੀ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ। ਫਾਈਬਰ ਨੂੰ ਪੂਰਾ ਕਰਨ ਲਈ ਸਾਬਤ ਅਨਾਜ ਦੀ ਰੋਟੀ, ਨਾਸ਼ਪਾਤੀ, ਤਰਬੂਜ, ਜੌਂ, ਰਾਈ, ਬ੍ਰੋਕਲੀ, ਗਾਜਰ, ਮਟਰ, ਸਵੀਟ ਕੋਰਨ ਅਤੇ ਬੀਜ ਜਿਹੀਆਂ ਚੀਜ਼ਾਂ ਨੂੰ ਭੋਜਨ ‘ਚ ਸ਼ਾਮਲ ਕਰੋ। ਸ਼ੂਗਰ ਵਾਲੇ ਲੋਕਾਂ ਨੂੰ ਰੋਜ਼ਾਨਾ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ। ਇਸ ਦੇ ਕਾਰਨ ਤੁਹਾਡੇ ਸਰੀਰ ‘ਚ ਪਾਣੀ ਦੀ ਕੋਈ ਕਮੀ ਨਹੀਂ ਹੁੰਦੀ ਅਤੇ ਦੂਜਾ ਪਾਣੀ ਬਚੇ ਪਦਾਰਥਾਂ ਨੂੰ ਸਟੂਲ ਅਤੇ ਯੂਰਿਨ ਰਾਹੀਂ ਪੇਟ ‘ਚੋਂ ਬਾਹਰ ਕੱਢਦਾ ਹੈ। ਨਾਲ ਹੀ ਇਹ ਤੁਹਾਨੂੰ ਹਾਈਡਰੇਟ ਰੱਖਣ ‘ਚ ਵੀ ਮਦਦ ਕਰਦਾ ਹੈ।
ਯੋਗਾ ਕਰੋ ਅਤੇ ਕਸਰਤ ਕਰੋ: ਖਾਣੇ ਦੇ ਨਾਲ-ਨਾਲ ਆਪਣੇ ਰੋਜ਼ਾਨਾ ਦੇ ਕੰਮਾਂ ‘ਚ ਯੋਗਾ ਅਤੇ ਕਸਰਤ ਸ਼ਾਮਲ ਕਰੋ। ਇਸਦੇ ਲਈ ਰੋਜ਼ਾਨਾ ਲਗਭਗ ਅੱਧੇ ਘੰਟੇ ਲਈ ਕਸਰਤ ਕਰਨੀ ਚਾਹੀਦੀ ਹੈ। ਕਸਰਤ ਜਾਂ ਤੁਰਨ ਨਾਲ ਤੁਹਾਡੇ ਸਰੀਰ ‘ਚ ਗਲੂਕੋਜ਼ ਲੈਵਲ ਕੰਟਰੋਲ ‘ਚ ਰਹਿੰਦਾ ਹੈ। ਸ਼ੂਗਰ ਨਾਲ ਜੂਝ ਰਹੇ ਲੋਕਾਂ ਨੂੰ ਜ਼ਿਆਦਾ ਤਣਾਅ ਅਤੇ ਚਿੰਤਾ ਇਸ ਖ਼ਤਰੇ ਨੂੰ ਹੋਰ ਵਧਾ ਦਿੰਦਾ ਹੈ। ਅਜਿਹੇ ‘ਚ ਮਾਨਸਿਕ ਤਣਾਅ ਤੋਂ ਬਚਣਾ ਚਾਹੀਦਾ ਹੈ। ਇਸ ਨਾਲ ਸਰੀਰ ‘ਚ ਬਲੱਡ ਸ਼ੂਗਰ ਲੈਵਲ ਵੀ ਵੱਧਦਾ ਹੈ। ਇਸ ਲਈ ਤੁਹਾਨੂੰ ਸਮੇਂ-ਸਮੇਂ ‘ਤੇ ਡਾਕਟਰ ਦੀ ਸਲਾਹ ਲੈਂਦੇ ਰਹਿਣਾ ਚਾਹੀਦਾ ਹੈ।