Summer unhealthy food: ਗਰਮੀਆਂ ‘ਚ ਗਰਮੀ ਤੋਂ ਬਚਣ ਅਤੇ ਠੰਡਕ ਦਾ ਅਹਿਸਾਸ ਪਾਉਣ ਲਈ ਲੋਕ ਠੰਡੀਆਂ-ਠੰਡੀਆਂ ਚੀਜ਼ਾਂ ਦਾ ਸੇਵਨ ਕਰਦੇ ਹਨ। ਪਰ ਇਸ ਸਮੇਂ ਦੌਰਾਨ ਭੋਜਨ ਨੂੰ ਲੈ ਕੇ ਬਹੁਤ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ। ਨਹੀਂ ਤਾਂ ਸਰੀਰ ‘ਚ ਗਰਮੀ ਪੈਦਾ ਹੋਣ ਦੇ ਨਾਲ ਡੀਹਾਈਡਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ। ਤਾਂ ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸ ਮੌਸਮ ‘ਚ ਕਿਹੜੀਆਂ ਚੀਜ਼ਾਂ ਦਾ ਜ਼ਿਆਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਡੇਅਰੀ ਪ੍ਰੋਡਕਟਸ: ਅਕਸਰ ਲੋਕ ਗਰਮੀ ਤੋਂ ਬਚਣ ਲਈ ਕੋਲਡ ਮਿਲਕਸ਼ੇਕ ਦਾ ਸੇਵਨ ਕਰਦੇ ਹਨ। ਪਰ ਭਾਰੀ ਮਾਤਰਾ ‘ਚ ਡੇਅਰੀ ਪ੍ਰੋਡਕਟਸ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ। ਦਰਅਸਲ ਇਸ ਮੌਸਮ ‘ਚ ਸਰੀਰ ‘ਚ ਹੀਟ ਦੇ ਕਾਰਨ ਇਨ੍ਹਾਂ ਚੀਜ਼ਾਂ ਨੂੰ ਹਜ਼ਮ ਕਰਨ ‘ਚ ਮੁਸ਼ਕਲ ਆਉਂਦੀ ਹੈ। ਇਸ ਦੇ ਨਾਲ ਹੀ ਜੇ ਤੁਸੀਂ ਵੀ ਦਿਨ ਦੀ ਸ਼ੁਰੂਆਤ ‘ਚ ਚਾਹ ਅਤੇ ਕੌਫੀ ਦਾ ਸੇਵਨ ਕਰਦੇ ਹੋ ਤਾਂ ਆਪਣੀ ਆਦਤ ਨੂੰ ਸੁਧਾਰੋ। ਦਰਅਸਲ ਇਸ ਨਾਲ ਸਰੀਰ ‘ਚ ਪਾਣੀ ਦੀ ਕਮੀ ਅਤੇ ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੇ ‘ਚ ਤੁਸੀਂ ਇਸ ਦੀ ਬਜਾਏ ਗ੍ਰੀਨ ਟੀ ਲੈ ਸਕਦੇ ਹੋ। ਇਸ ‘ਚ ਮੌਜੂਦ ਪੌਸ਼ਟਿਕ ਅਤੇ ਐਂਟੀ-ਆਕਸੀਡੈਂਟਸ ਗੁਣ ਇਮਿਊਨਿਟੀ ਬੂਸਟ ਕਰਨ ਦੇ ਨਾਲ ਵਧੀਆ ਸਰੀਰਕ ਵਿਕਾਸ ‘ਚ ਸਹਾਇਤਾ ਕਰਨਗੇ।
ਆਇਲੀ ਅਤੇ ਜੰਕ ਫ਼ੂਡ: ਜੰਕ ਅਤੇ ਆਇਲੀ ਫ਼ੂਡ ਸਰੀਰ ‘ਚ ਗਰਮੀ ਪੈਦਾ ਕਰਨ ਦਾ ਕੰਮ ਕਰਦੇ ਹਨ। ਇਸ ਦੇ ਨਾਲ ਹੀ ਪਾਚਨ ਹੌਲੀ ਹੋਣ ਦੇ ਨਾਲ ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਮੂੰਹ ‘ਤੇ ਪਿੰਪਲਸ ਦੀ ਸ਼ਿਕਾਇਤਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਇਸ ਲਈ ਗਰਮੀਆਂ ‘ਚ ਜ਼ਿਆਦਾ ਆਇਲੀ ਫ਼ੂਡ ਖਾਣ ਤੋਂ ਪਰਹੇਜ਼ ਕਰੋ। ਸੁੱਕੇ ਮੇਵੇ ਯਾਨਿ ਡ੍ਰਾਈ ਫਰੂਟਸ ਦਾ ਸੇਵਨ ਕਰਨ ਨਾਲ ਸਰੀਰਕ ਅਤੇ ਮਾਨਸਿਕ ਵਿਕਾਸ ‘ਚ ਮਦਦ ਮਿਲਦੀ ਹੈ। ਪਰ ਇਹ ਬਹੁਤ ਗਰਮ ਹੁੰਦੇ ਹਨ। ਅਜਿਹੇ ‘ਚ ਇਨ੍ਹਾਂ ਦਾ ਗਰਮੀ ਦੇ ਸਮੇਂ ਘੱਟ ਸੇਵਨ ਕਰਨਾ ਚਾਹੀਦਾ ਹੈ। ਜੇ ਤੁਸੀਂ ਚਾਹੋ ਤਾਂ ਇਸ ਦਾ ਸੇਵਨ ਮਿਲਕਸ਼ੇਕ ‘ਚ ਕਰ ਸਕਦੇ ਹੋ।
ਮਸਾਲੇ: ਲੌਂਗ, ਇਲਾਇਚੀ, ਕਾਲੀ ਮਿਰਚ ਆਦਿ ਮਸਾਲੇ ਭੋਜਨ ਦਾ ਸੁਆਦ ਵਧਾਉਂਦੇ ਹਨ। ਪਰ ਗਰਮੀਆਂ ‘ਚ ਇਨ੍ਹਾਂ ਦੇ ਜ਼ਿਆਦਾ ਸੇਵਨ ਤੋਂ ਬਚਣਾ ਚਾਹੀਦਾ ਹੈ। ਦਰਅਸਲ ਇਹ ਮਸਾਲੇ ਬਹੁਤ ਗਰਮ ਹੁੰਦੇ ਹਨ। ਅਜਿਹੇ ‘ਚ ਇਨ੍ਹਾਂ ਦਾ ਸੇਵਨ ਕਰਨ ਨਾਲ ਸਰੀਰ ‘ਚ ਗਰਮੀ ਪੈਦਾ ਹੋਣ ਦੇ ਨਾਲ ਡੀਹਾਈਡਰੇਸਨ ਦੀ ਸਮੱਸਿਆ ਵੀ ਹੋ ਸਕਦੀ ਹੈ। ਅਜਿਹੇ ‘ਚ ਘੱਟ ਮਸਾਲੇ ਤੋਂ ਤਿਆਰ ਖਾਣਾ ਹੀ ਖਾਓ। ਇਸ ਦੇ ਨਾਲ ਹੀ ਹਰ ਕੋਈ ਗਰਮੀਆਂ ‘ਚ ਅੰਬ ਖਾਣ ਦਾ ਬੇਸਬਰੀ ਨਾਲ ਇੰਤਜ਼ਾਰ ਕਰਦਾ ਹੈ। ਪਰ ਇਸਦਾ ਜ਼ਿਆਦਾ ਸੇਵਨ ਕਰਨ ਨਾਲ ਪੇਟ ਖ਼ਰਾਬ, ਡਾਇਰੀਆ ਅਤੇ ਸਿਰ ਦਰਦ ਹੋ ਸਕਦਾ ਹੈ। ਅਜਿਹੇ ‘ਚ ਇਸ ਨੂੰ ਸੀਮਤ ਮਾਤਰਾ ‘ਚ ਖਾਓ। ਇਸ ਤੋਂ ਇਲਾਵਾ ਇਸਨੂੰ ਖਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋਵੋ ਅਤੇ ਠੰਡਾ ਕਰੋ। ਤਾਂ ਜੋ ਇਸ ਦੇ ਅੰਦਰ ਦੀ ਗਰਮੀ ਦੂਰ ਹੋ ਜਾਵੇ।