DC Sonali Giri expresses grief : ਰੂਪਨਗਰ, 8 ਅਪ੍ਰੈਲ: ਸ੍ਰੀਮਤੀ ਸੋਨਾਲੀ ਗਿਰੀ, ਡਿਪਟੀ ਕਮਿਸ਼ਨਰ, ਰੂਪਨਗਰ ਨੇ ਜਨ ਸਮਾਚਾਰ ਅਖਬਾਰ ਦੇ ਫਾਊਂਡਰ ਸੰਪਾਦਕ ਅਤੇ ਰੂਪਨਗਰ ਪ੍ਰੈਸ ਕਲੱਬ ਦੇ ਸੀਨੀਅਰ ਮੈਂਬਰ ਸ: ਬਲਦੇਵ ਸਿੰਘ ਕੋਰੇ (79), ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਆਪਣੇ ਸ਼ੋਕ ਸੰਦੇਸ਼ ਵਿੱਚ ਸ੍ਰੀਮਤੀ ਗਿਰੀ ਨੇ ਕਿਹਾ ਕਿ ਸਰਦਾਰ ਕੋਰੇ ਵਰਗੇ ਸਿਰੜੀ ਪੱਤਰਕਾਰ ‘ਤੇ ਸੂਝਵਾਨ ਲੇਖਕ ਦੇ ਅਕਾਲ ਚਲਾਣੇ ਨਾਲ ਪੱਤਰਕਾਰ ਅਤੇ ਬੁੱਧੀਜੀਵੀ ਵਰਗ ਵਿੱਚ ਇੱਕ ਵੱਡਾ ਘਾਟਾ ਪਿਆ ਹੈ l ਸ੍ਰੀਮਤੀ ਸੋਨਾਲੀ ਗਿਰੀ ਨੇ ਕਿਹਾ ਕਿ ਸਰਦਾਰ ਕੋਰੇ ਵੱਲੋਂ ਪੱਤਰਕਾਰੀ ਅਤੇ ਲੇਖਕ ਦੇ ਤੌਰ ‘ਤੇ ਪਾਏ ਯੋਗਦਾਨ ਨੂੰ ਸਦਾ ਯਾਦ ਰੱਖਿਆ ਜਾਵੇਗਾ l ਉਨ੍ਹਾਂ ਨੇ ਪ੍ਰਮਾਤਮਾ ਨੂੰ ਅਰਦਾਸ ਕੀਤੀ ਕਿ ਉਹ ਦੁਖੀ ਪਰਿਵਾਰ ਨੂੰ ਇਸ ਅਣਸੁਖਾਵੀਂ ਸੱਟ ਨੂੰ ਸਹਿਣ ਕਰਨ ਦੀ ਤਾਕਤ ਬਖਸ਼ਣ ਅਤੇ ਵਿਛੜੀ ਰੂਹ ਨੂੰ ਸਦੀਵੀ ਸ਼ਾਂਤੀ ਬਖਸ਼ਣ।
ਸ੍ਰੀ ਪ੍ਰੀਤ ਕੰਵਲ ਸਿੰਘ, ਡੀਪੀਆਰਓ, ਰੂਪਨਗਰ ਨੇ ਵੀ ਇਸ ਤਜਰਬੇਕਾਰ ਤੇ ਸੂਝਵਾਨ ਪੱਤਰਕਾਰ ਅਤੇ ਲੇਖਕ ਦੇ ਦੇਹਾਂਤ ‘ਤੇ ਦੁੱਖ ਜ਼ਾਹਿਰ ਕੀਤਾ ਹੈ। ਉਨ੍ਹਾਂ ਨੇ ਸ: ਕੋਰੇ ਨੂੰ ਇੱਕ ਨਿਮਰ, ਸੁਘੜ ਅਤੇ ਦੂਰਦਰਸ਼ੀ ਵਿਅਕਤੀ ਵਜੋਂ ਯਾਦ ਕੀਤਾ ਜਿਨ੍ਹਾਂ ਨੇ ਸਾਹਿਤ ਦੇ ਖੇਤਰ ਵਿੱਚ ਉਭਰ ਰਹੇ ਪੱਤਰਕਾਰਾਂ ਅਤੇ ਲੇਖਕਾਂ ਲਈ ਇੱਕ ਲਾਈਟ ਹਾਊਸ ਵਾਂਗ ਕੰਮ ਕੀਤਾ l ਜ਼ਿਕਰਯੋਗ ਹੈ ਕਿ ਸ੍: ਕੋਰੇ ਬੀਡੀਪੀਓ ਵਜੋਂ ਸੇਵਾਮੁਕਤ ਹੋਏ ਸਨ। ਉਹ ਜ਼ਿਲ੍ਹਾ ਲਿਖਾਰੀ ਸਭਾ ਦੇ ਸਾਬਕਾ ਪ੍ਰਧਾਨ ਵੀ ਸਨ। ਉਨ੍ਹਾਂ ਵਿੱਚ ਲਿਖਣ ਦੀ ਇੱਕ ਸੂਖ਼ਮ ਕਲਾ ਸੀ l ਉਹਨਾਂ ਨੇ ਨਾਟਕ ਅਤੇ ਕਹਾਣੀਆਂ ਤੋਂ ਲੈ ਕੇ ਵੱਖ ਵੱਖ ਵਿਸ਼ਿਆਂ ਤੇ 45 ਕਿਤਾਬਾਂ ਲਿਖੀਆਂ ਹਨ। ਉਨ੍ਹਾਂ ਨੇ ਇਤਿਹਾਸਕ ਅਤੇ ਧਾਰਮਿਕ ਦੇ ਵਿਸ਼ਿਆਂ ਉੱਤੇ ਵੀ ਕਿਤਾਬਾਂ ਲਿਖੀਆਂ ਹਨ।
ਇਹ ਵੀ ਦੇਖੋ : ਸ੍ਰੀ ਪਾਉਂਟਾ ਸਾਹਿਬ ਚ ਕਿਸਾਨਾਂ ਦੀ ਵੱਡੀ ਮਹਾ ਪੰਚਾਇਤ Live, ਵੱਡੇ ਕਿਸਾਨ ਆਗੂ ਤੇ ਨਾਮੀ ਗਾਇਕ ਪਹੁੰਚੇ