Mint feet care tips: ਗਰਮੀਆਂ ‘ਚ ਪੁਦੀਨੇ ਦੀ ਵਰਤੋਂ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ ਕਿਉਂਕਿ ਇਸ ਦੀ ਤਾਸੀਰ ਠੰਡੀ ਹੁੰਦੀ ਹੈ ਜੋ ਗਰਮੀ ਭਰੇ ਮੌਸਮ ‘ਚ ਸਰੀਰ ਨੂੰ ਠੰਡਕ ਪਹੁੰਚਾਉਂਦੀ ਹੈ। ਸਿਰਫ ਠੰਡਕ ਹੀ ਨਹੀਂ ਇਸ ‘ਚ ਵਿਟਾਮਿਨ, ਕੈਲਸ਼ੀਅਮ, ਆਇਰਨ, ਫਾਈਬਰ ਐਂਟੀ-ਆਕਸੀਡੈਂਟਸ ਗੁਣ ਵੀ ਸ਼ਾਮਲ ਹੁੰਦੇ ਹਨ ਜੋ ਸਾਡੀ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹਨ। ਬਹੁਤ ਸਾਰੇ ਲੋਕਾਂ ਨੂੰ ਗਰਮੀਆਂ ਦੇ ਦੌਰਾਨ ਹੱਥਾਂ ਅਤੇ ਪੈਰਾਂ ਦੇ ਤਲੀਆਂ ‘ਚ ਜਲਣ ਦੀ ਸਮੱਸਿਆ ਰਹਿੰਦੀ ਹੈ। ਉਹ ਲੋਕ ਪੁਦੀਨੇ ਦੀ ਵਰਤੋਂ ਕਰਕੇ ਇਸ ਸਮੱਸਿਆ ਦਾ ਹੱਲ ਕਰ ਸਕਦੇ ਹਨ।
ਤਲੀਆਂ ‘ਤੇ ਪੁਦੀਨੇ ਦਾ ਲੇਪ: ਤਲੀਆਂ ‘ਤੇ ਗਰਮੀ ਕਾਰਨ ਜਲਣ ਹੋ ਰਹੀ ਹੈ ਤਾਂ ਤੁਸੀਂ ਪੁਦੀਨੇ ਦਾ ਪੇਸਟ ਲਗਾਓ। ਤਾਜ਼ੇ ਪੱਤਿਆਂ ਧੋ ਕੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਪੀਸ ਲਓ ਅਤੇ ਫਿਰ ਇਸ ਨਾਲ ਤਲੀਆਂ ਦੀ ਹਲਕੇ ਹੱਥਾਂ ਨਾਲ ਮਾਲਸ਼ ਕਰੋ। ਪੁਦੀਨੇ ਦੇ ਠੰਡੇ ਪੱਤੇ ਤਲੀਆਂ ਦੀ ਸਾਰੀ ਗਰਮਾਹਟ ਨੂੰ ਖਿੱਚ ਲੈਣਗੇ। ਜੇ ਤੁਸੀਂ ਲੇਪ ਨਹੀਂ ਲਗਾਉਣਾ ਚਾਹੁੰਦੇ ਤਾਂ ਤੁਸੀਂ ਪੁਦੀਨੇ ਦਾ ਕਾੜਾ ਬਣਾਕੇ, ਪੁਦੀਨੇ ਦਾ ਠੰਡਾ ਪਾਣੀ ਜਾਂ ਜੂਸ ਬਣਾ ਕੇ ਪੀ ਸਕਦੇ ਹੋ।
ਯੂਰਿਨ ਦੌਰਾਨ ਹੋਣ ਵਾਲੀ ਜਲਣ: ਜੇਕਰ ਤੁਹਾਨੂੰ ਵੀ ਗਰਮੀ ਕਾਰਨ ਯੂਰਿਨ ਕਰਦੇ ਸਮੇਂ ਜਲਣ ਅਤੇ ਇਰੀਟੇਸ਼ਨ ਮਹਿਸੂਸ ਹੁੰਦੀ ਹੈ ਤਾਂ ਤੁਹਾਨੂੰ ਕੁਝ ਕਰਨ ਦੀ ਜ਼ਰੂਰਤ ਨਹੀਂ ਹੈ ਸਿਰਫ ਪੁਦੀਨੇ ਦੇ 4 ਤੋਂ 5 ਪੱਤਿਆਂ ਨੂੰ 1 ਗਲਾਸ ਪਾਣੀ ‘ਚ ਉਬਾ ਕੇ ਇਸ ‘ਚ 1 ਚਮਚ ਮਿਸ਼ਰੀ ਪਾ ਕੇ ਹਿਲਾਉਣਾ ਹੈ। ਠੰਡਾ ਹੋਣ ‘ਤੇ ਇਸ ਕਾੜੇ ਨੂੰ ਛਾਣੋ ਅਤੇ ਦਿਨ ‘ਚ ਥੋੜ੍ਹਾ-ਥੋੜ੍ਹਾ ਕਰਕੇ ਇਸ ਕਾੜੇ ਦਾ ਸੇਵਨ ਕਰੋ। ਯੂਰੀਨ ਜਲਣ ਤੋਂ ਤੁਰੰਤ ਰਾਹਤ ਮਿਲੇਗੀ।
ਪਾਚਣ ਤੰਤਰ ਰਹੇਗਾ ਤੰਦਰੁਸਤ: ਜੇਕਰ ਤੁਹਾਨੂੰ ਗਰਮੀਆਂ ਦੇ ਮੌਸਮ ‘ਚ ਪਾਚਨ ਦੀ ਸਮੱਸਿਆ ਆਉਂਦੀ ਹੈ ਤਾਂ ਪੁਦੀਨੇ ਦੇ ਪਾਣੀ ‘ਚ ਕਾਲਾ ਨਮਕ ਅਤੇ ਚੁਟਕੀ ਭਰ ਕਾਲੀ ਮਿਰਚ ਪਾਊਡਰ ਮਿਲਾ ਕੇ ਸੇਵਨ ਕਰੋ। ਇਸ ਨਾਲ ਐਸਿਡਿਟੀ, ਜਲਣ, ਖੱਟੇ ਡਕਾਰ ਆਦਿ ਤੋਂ ਰਾਹਤ ਮਿਲੇਗੀ। ਇਹ ਨੁਸਖਾ ਕਬਜ਼ ਲਈ ਵੀ ਬਹੁਤ ਫਾਇਦੇਮੰਦ ਹੈ। ਜੇ ਤੁਸੀਂ ਪਾਣੀ ਨਹੀਂ ਪੀਣਾ ਚਾਹੁੰਦੇ ਤਾਂ ਤੁਸੀਂ ਪੁਦੀਨੇ ਦੀ ਚਟਨੀ ਨੂੰ ਆਪਸ਼ਨ ‘ਚ ਰੱਖ ਸਕਦੇ ਹੋ।