Del Hall weight loss: ਭਾਰ ਘਟਾਉਣ ਲਈ ਲੋਕ ਬਹੁਤ ਹਾਰਡ ਐਕਸਰਸਾਈਜ਼ ਕਰਦੇ ਹਨ ਪਰ ਜਦੋਂ ਉਨ੍ਹਾਂ ਨੂੰ ਮਨ ਮੁਤਾਬਿਕ ਰਿਜ਼ਲਟ ਨਹੀਂ ਮਿਲਦਾ ਤਾਂ ਉਹ ਅਜੀਬ ਡਾਇਟ ਅਤੇ ਵੇਸ ਲਾਸ ਤਕਨੀਕ ਦਾ ਸਹਾਰਾ ਲੈਂ ਕੇ ਭਾਰ ਘਟਾਉਣ ਦੀ ਕੋਸ਼ਿਸ਼ ਕਰਦੇ ਹਨ। ਪਰ ਕੀ ਤੁਸੀਂ ਕਦੇ ਬੀਅਰ ਪੀ ਕੇ ਭਾਰ ਘਟਾਉਣ ਬਾਰੇ ਸੋਚਿਆ ਹੈ। ਹਾਲ ਹੀ ‘ਚ ਇੱਕ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਉਸਨੇ ਬੀਅਰ ਪੀ ਕੇ 18 ਕਿਲੋ ਭਾਰ ਘੱਟ ਕੀਤਾ ਹੈ।
ਬੀਅਰ ਪੀ ਕੇ ਵਿਅਕਤੀ ਨੇ ਘੱਟ ਕੀਤਾ 18 ਕਿਲੋ ਭਾਰ: ਅਮਰੀਕਾ ਦੇ ਸਿਨਸਿਨਾਟੀ ਸ਼ਹਿਰ ਦੇ ਵਸਨੀਕ ਡੇਲ ਹਾਲ ਨੇ ਦੱਸਿਆ ਕਿ ਉਸਨੇ ਭਾਰ ਘਟਾਉਣ ਲਈ ਸਿਰਫ liquid ਡਾਇਟ ਲਈ ਜਿਸ ‘ਚ ਚਾਹ, ਕੌਫੀ, ਪਾਣੀ ਅਤੇ ਬੀਅਰ ਸ਼ਾਮਲ ਸੀ। ਪਰ ਇਸ ਸਮੇਂ ਦੌਰਾਨ ਉਸਨੇ ਕੁਝ ਵੀ ਨਹੀਂ ਖਾਧਾ ਅਤੇ ਜ਼ੰਕ ਫ਼ੂਡ ਤੋਂ ਵੀ ਦੂਰੀ ਬਣਾ ਕੇ ਰੱਖੀ। ਹਾਲਾਂਕਿ ਇਸ ਸਮੇਂ ਦੌਰਾਨ ਡਾਕਟਰ ਉਸ ਨੂੰ ਲਗਾਤਾਰ ਮੋਨੀਟਰ ਕਰ ਰਹੇ ਸਨ। ਇਸ ਨਾਲ 46 ਦਿਨਾਂ ‘ਚ 18 ਕਿੱਲੋ ਭਾਰ ਘੱਟ ਹੋ ਗਿਆ।
ਕਿਉਂ ਆਇਆ ਬੀਅਰ ਪੀਣ ਦਾ ਆਈਡਿਆ: ਦਰਅਸਲ ਡੈਲ ਖ਼ੁਦ ਇੱਕ ਬੀਅਰ ਕੰਪਨੀ “16 Lots Brewing Company” ‘ਚ ਕੰਮ ਕਰਦੇ ਹਨ ਅਤੇ ਉਹ ਇੱਕ ਬੀਅਰ ਇੰਫਲੂਐਂਸਰ (beer Influencer) ਹਨ। ਉਸਨੇ ਦੱਸਿਆ ਕਿ ਉਹ ਜ਼ਿਆਦਾ ‘ਕਰਾਫਟ ਬੀਅਰ’ ਪੀਂਦੇ ਸੀ। ਉਹ ਦਿਨ ਦਾ ਸਭ ਤੋਂ ਜ਼ਰੂਰੀ ਮੀਲ ਦਾ ਨਾਸ਼ਤਾ ਵੀ ਕਰਦੇ ਸੀ। ਉਹ ਦਿਨ ਦੀ ਸ਼ੁਰੂਆਤ 2 ਵਜੇ ਬੀਅਰ ਪੀਂ ਲੈਂਦੇ ਸੀ। ਇਸ ਤੋਂ ਪਹਿਲਾਂ ਉਸ ਨੇ ਭਾਰ ਘਟਾਉਣ ਲਈ Intermittent Fasting ਦਾ ਸਹਾਰਾ ਲਿਆ ਪਰ ਇਸ ਨਾਲ ਜ਼ਿਆਦਾ ਫ਼ਰਕ ਨਹੀਂ ਪਿਆ। ਭੁੱਖ ਲੱਗਣ ‘ਤੇ ਵੀ ਉਹ ਭੋਜਨ ਦੇ ਬਜਾਏ ਬੀਅਰ ਪੀਂਦੇ ਸੀ। ਹਾਲਾਂਕਿ ਉਹ ਕਦੇ ਕਦੇ ਸਿਰਫ ਹਰੀਆਂ ਸਬਜ਼ੀਆਂ ਜਾਂ ਕੁਝ ਹਲਕਾ ਭੋਜਨ ਖਾਂ ਲੈਂਦੇ ਸੀ।
ਗਰਮੀਆਂ ‘ਚ ਫ਼ਾਇਦੇਮੰਦ ਹੈ ਬੀਅਰ: ਗਰਮੀਆਂ ‘ਚ ਬਹੁਤ ਸਾਰੇ ਆਦਮੀ ਬੀਅਰ ਪੀਣਾ ਪਸੰਦ ਕਰਦੇ ਹਨ। ਇਸ ‘ਚ ਅਲਕੋਹਲ ਦੀ ਮਾਤਰਾ ਘੱਟ ਹੁੰਦੀ ਹੈ ਇਸ ਲਈ ਇਸਨੂੰ ਸਿਹਤ ਲਈ ਵੀ ਲਾਭਕਾਰੀ ਮੰਨਿਆ ਜਾਂਦਾ ਹੈ। ਇਸ ਨਾਲ ਸਰੀਰ ਨੂੰ ਠੰਡਕ ਵੀ ਮਿਲਦੀ ਹੈ। ਡੈਲ ਨੇ ਭਲੇ ਹੀ ਬੀਅਰ ਪੀ ਕੇ ਭਾਰ ਘੱਟ ਕੀਤਾ ਹੋਵੇ ਪਰ ਇਹ ਕਿਸੇ ਵੀ ਤਰੀਕੇ ਨਾਲ ਹੈਲਥੀ ਨਹੀਂ ਹੈ। ਭਾਰ ਘਟਾਉਣਾ ਇਕ ਲੰਬੀ ਪ੍ਰਕਿਰਿਆ ਹੈ ਜਿਸਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਣੀ ਚਾਹੀਦੀ ਹੈ।