Pregnancy diabetes Weight control: ਪ੍ਰੈਗਨੈਂਸੀ ‘ਚ ਭਾਰ ਵਧਣਾ ਆਮ ਹੁੰਦਾ ਹੈ ਕਿਉਂਕਿ ਇਸ ਸਮੇਂ ਦੌਰਾਨ ਗਰਭ ‘ਚ ਇਕ ਛੋਟੀ ਜਿਹੀ ਜ਼ਿੰਦਗੀ ਪਲ ਰਹੀ ਹੁੰਦੀ ਹੈ। ਪਰ ਹੱਦ ਤੋਂ ਜ਼ਿਆਦਾ ਭਾਰ ਵੀ ਪ੍ਰੈਗਨੈਂਸੀ ‘ਚ complication ਪੈਦਾ ਕਰ ਸਕਦਾ ਹੈ ਖ਼ਾਸ ਕਰ ਡਾਇਬਿਟਿਕ ਔਰਤਾਂ ਨੂੰ। ਪ੍ਰੈਗਨੈਂਸੀ ‘ਚ ਜੇਸਟੇਸ਼ਨਲ ਡਾਇਬੀਟੀਜ਼ ਮੈਲਿਟਸ (GDM) ਬੱਚੇ ਨੂੰ ਵੀ ਪ੍ਰਭਾਵਤ ਕਰ ਸਕਦਾ ਹੈ। ਉੱਥੇ ਹੀ ਜੇ ਭਾਰ ਵੀ ਵਧਣ ਲੱਗੇ ਤਾਂ ਹੋਰ ਵੀ ਨੁਕਸਾਨ ਹੋ ਸਕਦਾ ਹੈ। ਅਜਿਹੇ ‘ਚ ਇਸ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ।
ਪ੍ਰੈਗਨੈਂਸੀ ‘ਚ ਕਿਉਂ ਵਧਦਾ ਹੈ ਭਾਰ: ਪ੍ਰੈਗਨੈਂਸੀ ‘ਚ ਭਾਰ ਵਧਣ ਦਾ ਪਹਿਲਾ ਕਾਰਨ ਤਾਂ ਗਰਭ ‘ਚ ਪਲ ਰਿਹਾ ਬੱਚਾ ਹੁੰਦਾ ਹੈ। ਇਸ ਤੋਂ ਇਲਾਵਾ ਹਾਰਮੋਨਜ਼ ‘ਚ ਬਦਲਾਅ ਕਾਰਨ ਵਜ਼ਨ ਵਧਣ ਲੱਗਦਾ ਹੈ ਕਿਉਂਕਿ ਇਸ ਕਾਰਨ ਇਨਸੁਲਿਨ ਇਮਿਊਨਿਟੀ ਪ੍ਰਭਾਵਤ ਹੁੰਦੀ ਹੈ। ਪ੍ਰੈਗਨੈਂਸੀ ਦੌਰਾਨ ਭਾਰ ਕੰਟਰੋਲ ਕਰਨਾ ਇਸ ਲਈ ਵੀ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਇਸ ਕਾਰਨ ਬਹੁਤ ਸਾਰੀਆਂ ਗੁੰਝਲਦਾਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਕਦੋਂ ਹੁੰਦੀ ਹੈ ਸ਼ੂਗਰ ਲੈਵਲ ਦੀ ਜਾਂਚ: ਆਮ ਤੌਰ ‘ਤੇ ਪ੍ਰੈਗਨੈਂਸੀ ਦੇ 24 ਤੋਂ 28 ਹਫ਼ਤੇ ‘ਚ ਡਾਇਬਟੀਜ਼ ਦਾ ਟੈਸਟ ਹੁੰਦਾ ਹੈ ਪਰ ਜਿਨ੍ਹਾਂ ਔਰਤਾਂ ਨੂੰ ਜ਼ਿਆਦਾ ਸੰਭਾਵਨਾ ਹੁੰਦੀ ਹੈ ਉਨ੍ਹਾਂ ਦੀ ਪਹਿਲਾਂ ਜਾਂਚ ਕਰ ਦਿੱਤੀ ਜਾਂਦੀ ਹੈ। ਅਜਿਹੇ ‘ਚ ਡਾਇਬੀਟੀਜ਼ ਰਿਸਕ ਦਾ ਪਤਾ ਲਗਾ ਕੇ ਭਾਰ ਨੂੰ ਕੰਟਰੋਲ ਕਰ ਸਕਦੀ ਹੈ। ਪ੍ਰੈਗਨੈਂਸੀ ‘ਚ ਕਿੰਨਾ ਭਾਰ ਹੋਣਾ ਚਾਹੀਦਾ ਹੈ ਇਹ BMI ਭਾਵ ਬਾਡੀ ਮਾਸ ਇੰਡੈਕਸ ‘ਤੇ ਨਿਰਭਰ ਕਰਦਾ ਹੈ। ਇਸ ‘ਚ ਲੰਬਾਈ ਅਤੇ ਭਾਰ ਦੇ ਅਧਾਰ ‘ਤੇ ਬਾਡੀ ਫੈਟ ਮਾਪਿਆ ਜਾਂਦਾ ਹੈ।

ਪ੍ਰੈਗਨੈਂਸੀ ‘ਚ ਡਾਇਬਿਟਿਕ ਔਰਤਾਂ ਇਸ ਤਰ੍ਹਾਂ ਕੰਟਰੋਲ ਕਰੋ ਆਪਣਾ ਵਜ਼ਨ
ਭੋਜਨ ਦਾ ਧਿਆਨ ਰੱਖੋ: ਪਹਿਲਾਂ ਬਹੁਤ ਸਾਰਾ ਪਾਣੀ ਪੀਓ ਤਾਂ ਜੋ ਡੀਹਾਈਡਰੇਸਨ ਨਾ ਹੋਵੇ। ਡਾਇਟ ‘ਚ ਮੌਸਮੀ ਫਲ, ਹਰੀਆਂ ਸਬਜ਼ੀਆਂ, ਸੁੱਕੇ ਮੇਵੇ, ਨਾਰੀਅਲ ਪਾਣੀ, ਆਂਡਾ, 1 ਚੱਮਚ ਦੇਸੀ ਘਿਓ ਖਾਓ। ਇਸ ਤੋਂ ਇਲਾਵਾ ਜ਼ੰਕ, ਪ੍ਰੋਸੈਸਡ, ਮਸਾਲੇਦਾਰ, ਹਾਈ ਸ਼ੂਗਰ ਅਤੇ ਕੈਲੋਰੀ ਫ਼ੂਡ ਤੋਂ ਦੂਰ ਰਹੋ। ਆਪਣੇ ਡਾਕਟਰ ਦੀ ਸਲਾਹ ਨਾਲ ਹੈਲਥੀ ਡਾਇਟ ਪਲੈਨ ਬਣਾਓ। ਸ਼ੂਗਰ ਕਰੇਵਿੰਗ ਨੂੰ ਸ਼ਾਂਤ ਕਰਨ ਲਈ ਕੂਕੀਜ਼, ਕੈਂਡੀਜ਼ ਦੀ ਬਜਾਏ ਹੈਲਥੀ ਸਨੈਕਸ ਜਿਵੇਂ ਕਿ ਫਲ, ਕਿਸ਼ਮਿਸ਼, ਆਦਿ ਖਾਓ। ਦਿਨ ‘ਚ 3 ਵੱਡੇ ਅਤੇ 2 ਛੋਟੇ ਮੀਲਜ਼ ਲਓ ਜਿਸ ‘ਚ 2 ਵਾਰ ਸਨੈਕਸ ਸ਼ਾਮਲ ਹੋਣ। ਹਾਈ ਫਾਈਬਰ ਫੂਡਜ਼ ਜਿਵੇਂ ਬ੍ਰਾਊਨ ਰਾਈਸ, ਰੋਟੀ, ਬ੍ਰੈਡ, ਸੀਰੀਅਲ, ਓਟਮੀਲ ਜ਼ਿਆਦਾ ਖਾਓ। ਡਾਇਟ ‘ਚ 40% ਕਾਰਬਸ, 20% ਪ੍ਰੋਟੀਨ ਅਤੇ 25-30% ਫੈਟ ਹੋਣਾ ਚਾਹੀਦਾ ਹੈ।

ਸਰੀਰਕ ਤੌਰ ‘ਤੇ ਤੰਦਰੁਸਤ ਰਹੋ: ਭਾਰ ਨੂੰ ਕੰਟਰੋਲ ਕਰਨ ਲਈ ਕਸਰਤ, 30 ਮਿੰਟ ਚੱਲਣ, ਤੈਰਾਕੀ, ਯੋਗਾ ਅਤੇ ਪਾਈਲੇਟ ਦੀ ਕਸਰਤ ਕਰੋ। ਸਰੀਰਕ ਤੌਰ ‘ਤੇ ਆਪਣੇ ਆਪ ਨੂੰ ਐਕਟਿਵ ਰੱਖੋ ਪਰ ਥਕਾਵਟ, ਕਮਰ ਦਰਦ ਹੋਣ ‘ਤੇ ਆਰਾਮ ਕਰੋ। ਨਿਯਮਤ ਤੌਰ ‘ਤੇ ਸ਼ੂਗਰ ਲੈਵਲ ਦੀ ਜਾਂਚ ਕਰਦੇ ਰਹੋ ਤਾਂ ਕਿ ਸਮੇਂ ਸਿਰ ਇਸ ਨੂੰ ਨਾਰਮਲ ਕੀਤਾ ਜਾ ਸਕੇ। ਰੋਜ਼ਾਨਾ ਭੋਜਨ ਤੋਂ 1-2 ਘੰਟੇ ਪਹਿਲਾਂ ਸ਼ੂਗਰ ਲੈਵਲ ਦੀ ਜਾਂਚ ਕਰੋ।






















