delhi new coronavirus cases in last record 10774: ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਕੋਰੋਨਾ ਵਾਇਰਸ ਦੇ ਰੋਜ਼ਾਨਾ ਨਵੇਂ ਰਿਕਾਡਰ ਤੋੜ ਸਾਹਮਣੇ ਆ ਰਹੇ ਹਨ।ਕੋਰੋਨਾ ਵਾਇਰਸ ਦੀ ਰੋਕਥਾਮ ਨੂੰ ਲੈ ਕੇ ਕੇਜਰੀਵਾਲ ਸਰਕਾਰ ਦੀ ਵਲੋਂ ਉਠਾਏ ਗਏ ਕਦਮਾਂ ਦੇ ਬਾਵਜੂਦ ਐਤਵਾਰ ਨੂੰ ਕੋਰੋਨਾ ਦੇ ਰਿਕਾਰਡ ਤੋੜ 10 ਹਜ਼ਾਰ 774 ਨਵੇਂ ਮਾਮਲੇ ਸਾਹਮਣੇ ਆਏ ਹਨ ਜਦੋਂ ਕਿ 48 ਲੋਕਾਂ ਦੀ ਜਾਨ ਗਈ ਹੈ।ਇੱਕ ਦਿਨ ‘ਚ ਦਰਜ ਹੋਣ ਵਾਲੇ ਕੋਰੋਨਾ ਦੇ ਮਾਮਲੇ ਹੁਣ ਤੱਕ ਦਾ ਇਹ ਸਭ ਤੋਂ ਵੱਡਾ ਅੰਕੜਾ ਹੈ।ਇਸ ਤੋਂ ਬਾਅਦ ਦਿੱਲੀ ‘ਚ ਕੋਰੋਨਾ ਦੇ ਕੁਲ ਮਾਮਲੇ ਵੱਧ ਕੇ 7 ਲੱਖ 25 ਹਜ਼ਾਰ 197 ਹੋ ਗਏ ਹਨ।ਹਾਲਾਂਕਿ, ਪਿਛਲੇ 24 ਘੰਟੇ ਦੌਰਾਨ ਕੋਰੋਨਾ ਤੋਂ 5158 ਲੋਕ ਸਿਹਤਯਾਬ ਹੋਏ ਹਨ।
ਇਸਦੇ ਨਾਲ ਹੀ, ਬੀਤੇ 24 ਘੰਟਿਆਂ ‘ਚ ਹੋਏ ਰਿਕਾਰਡ ਤੋੜ ਟੈਸਟ ਕਰਾਏ ਗਏ।ਕੁੱਲ 1,14,288 ਟੈਸਟ ਕੀਤੇ ਗਏ ਜੋ ਹੁਣ ਤੱਕ ਸਭ ਤੋਂ ਜਿਆਦਾ ਹਨ।ਅੱਜ ਦਾ ਪਾਜ਼ੇਟਿਵਿਟੀ ਰੇਟ-9.43 ਫੀਸਦੀ ਰਿਹਾ ਹੈ।24 ਘੰਟਿਆਂ ‘ਚ 48 ਮਰੀਜ਼ਾਂ ਦੀ ਮੌਤ, 14 ਦਸੰਬਰ ਤੋਂ ਬਾਅਦ ਸਭ ਤੋਂ ਜਿਆਦਾ ਮੌਤਾਂ ਹੋਈਆਂ ਹਨ।ਸਾਢੇ 5 ਹਜ਼ਾਰ ਤੋਂ ਜਿਆਦਾ ਹੋਈ ਕੰਟੇਨਮੈਂਟ ਜੋਨ ਦੀ ਗਿਣਤੀ, 5705 ਹੋਇਆ ਹਾਟ ਸਪਾਟਸ ਦਾ ਅੰਕੜਾ।34,341 ਸਰਗਰਮ ਕੋਰੋਨਾ ਮਰੀਜ਼ਾਂ ਦੀ ਗਿਣਤੀ।ਹੋਮ ਆਈਸੋਲੇਸ਼ਨ ਦਾ ਅੰਕੜਾ 17 ਹਜ਼ਾਰ ਤੋਂ ਪਾਰ, ਹੋ ਕੇ 17, 093 ਹੋਈ ਗਿਣਤੀ।
ਕਿਸਾਨਾਂ ਨੇ ਮੰਡੀ ‘ਚੋ ਧੱਕੇ ਮਾਰ-ਮਾਰ ਬਾਹਰ ਕੱਢਿਆ BJP ਦਾ ਲੀਡਰ, ਰੋਕਣ ਆਈ ਪੁਲਿਸ ਨਾਲ ਵੀ ਲੈ ਲਈ ਟੱਕਰ