Four Crore theft in Axis Bank : ਚੰਡੀਗੜ੍ਹ ਸ਼ਹਿਰ ਵਿੱਚ ਬੈਂਕ ਵਿੱਚ ਚੋਰੀ ਦੀ ਵੱਡੀ ਘਟਨਾ ਸਾਹਮਣੇ ਆਈ ਹੈ, ਜਿਥੇ ਸੁਰੱਖਿਆ ਲਈ ਤਾਇਨਾਤ ਸਕਿਓਰਿਟੀ ਗਾਰਡ ਨੇ ਹੀ ਬੈਂਕ ਵਿੱਚ ਰੱਖੇ ਪੈਸੇ ’ਤੇ ਹੱਥ ਸਾਫ ਕਰ ਲਿਆ ਤੇ ਫਰਾਰ ਹੋ ਗਿਆ। ਮਾਮਲਾ ਸੈਕਟਰ -34 ਵਿਚ ਸਥਿਤ ਐਕਸਿਸ ਬੈਂਕ ਦਾ ਹੈ। ਇੱਥੇ ਸਕਿਓਿਰੀਟ ਗਾਰਡ ਬੈਂਕ ਤੋਂ 4 ਕਰੋੜ ਰੁਪਏ ਚੋਰੀ ਕਰਕੇ ਫਰਾਰ ਹੋ ਗਿਆ।
ਮਿਲੀ ਜਾਣਕਾਰੀ ਮੁਤਾਬਕ ਸਕਿਓਰਿਟੀ ਗਾਰਡ ਸੁਮਿਤ ਨੇ ਬੈਂਕ ਵਿਚ ਰੱਖੀ ਟਰੰਕ ਕੱਟ ਕੇ ਚਾਰ ਕਰੋੜ ਰੁਪਏ ਚੋਰੀ ਕਰ ਲਏ ਅਤੇ ਫਰਾਰ ਹੋ ਗਿਆ। ਉਹ ਸਵੇਰੇ 3 ਵਜੇ ਤੋਂ ਲਾਪਤਾ ਹੈ। ਉਹ ਆਖਰੀ ਵਾਰ ਸੀਸੀਟੀਵੀ ਫੁਟੇਜ ਵਿਚ ਤਿੰਨ ਵਜੇ ਵੇਖਿਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇੰਨੇ ਰੁਪਏ ਦੇਖ ਕੇ ਉਸਦੀ ਨੀਅਤ ਵਿਗੜ ਗਈ, ਜਿਸ ਕਰਕੇ ਉਸ ਨੇ ਇਸ ਵੱਡੀ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਬੈਂਕ ਦਾ ਸਕਿਓਰਿਟੀ ਗਾਰਡ ਵਾਰਦਾਤ ਤੋਂ ਬਾਅਦ ਦਾ ਗਾਇਬ ਹੈ, ਜਿਸ ‘ਤੇ ਪੁਲਿਸ ਨੂੰ ਉਸ ‘ਤੇ ਸ਼ੱਕ ਹੋਇਆ। ਪੁਲਿਸ ਉਸ ਦੀ ਭਾਲ ਵਿਚ ਛਾਪੇਮਾਰੀ ਵਿਚ ਲੱਗੀ ਹੋਈ ਹੈ। ਪਤਾ ਲੱਗਾ ਹੈ ਕਿ ਬੈਂਕ ਵਿੱਚੋਂ ਦੋ-ਦੋ ਹਜ਼ਾਰ ਰੁਪਏ ਦੇ ਨੋਟ ਚੋਰੀ ਹੋਏ ਹਨ।