Periods food diet: ਮਾਹਵਾਰੀ ਯਾਨਿ Periods ਔਰਤਾਂ ਲਈ ਕੋਈ ਸਮੱਸਿਆ ਨਹੀਂ ਬਲਕਿ ਇਕ ਕੁਦਰਤੀ ਪ੍ਰਕਿਰਿਆ ਹੈ। ਆਮ ਤੌਰ ‘ਤੇ ਔਰਤਾਂ ਨੂੰ 21 ਦਿਨਾਂ ਬਾਅਦ ਪੀਰੀਅਡ ਆ ਜਾਂਦੇ ਹਨ ਪਰ ਕਈ ਵਾਰ ਦਿਨ ਅੱਗੇ-ਪਿੱਛੇ ਹੋ ਜਾਂਦੇ ਹਨ। ਔਰਤਾਂ ਅਨਿਯਮਿਤ ਪੀਰੀਅਡਜ ਨੂੰ ਲੰਬੇ ਸਮੇਂ ਤੱਕ ਨਜ਼ਰਅੰਦਾਜ਼ ਕਰਦੀਆਂ ਹਨ ਜੋ ਕਿ ਸਹੀ ਨਹੀਂ ਹੈ। ਦਰਅਸਲ ਪੀਰੀਅਡਜ਼ ‘ਚ ਗੜਬੜੀ ਬਹੁਤ ਸਾਰੀਆਂ ਬਿਮਾਰੀਆਂ ਨੂੰ ਸੱਦਾ ਦਿੰਦੀ ਹੈ।
ਖੋਜ ਦੇ ਅਨੁਸਾਰ ਗਲਤ ਖਾਣ ਪੀਣ ਦੀਆਂ ਆਦਤਾਂ, ਹਾਰਮੋਨਲ ਗੜਬੜੀ, ਭਾਰ ਵਧਣਾ, ਸ਼ੂਗਰ, ਜਣਨ ਸ਼ਕਤੀ ਅਤੇ ਐਚਆਰਟੀ ਹਾਰਮੋਨ ਵੀ ਪ੍ਰਭਾਵਿਤ ਹੁੰਦੇ ਹਨ। ਉੱਥੇ ਹੀ ਕਈ ਵਾਰ ਤਾਂ ਔਰਤਾਂ ਨੂੰ ਖੁੱਲ੍ਹ ਕੇ ਬਲੀਡਿੰਗ ਵੀ ਨਹੀਂ ਹੁੰਦੀ ਜਿਸ ਦਾ ਸਿੱਧਾ ਕੰਨੈਕਸ਼ਨ ਤੁਹਾਡੀ ਡਾਇਟ ਨਾਲ ਹੋ ਸਕਦਾ ਹੈ। ਇਨ੍ਹਾਂ ਦਿਨਾਂ ‘ਚ ਖਾਧਾ ਗਿਆ ਗਲਤ ਭੋਜਨ ਨਾ ਸਿਰਫ ਪੀਰੀਅਡ ਚੱਕਰ ‘ਤੇ ਅਸਰ ਪਾਉਂਦਾ ਹੈ ਬਲਕਿ ਇਸ ਨਾਲ ਬਹੁਤ ਸਾਰੀਆਂ ਬਿਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਪੀਰੀਅਡਜ਼ ‘ਚ ਕੀ ਖਾਣਾ ਚਾਹੀਦਾ ਹੈ ਅਤੇ ਕਿਹੜੀਆਂ ਚੀਜ਼ਾਂ ਤੋਂ ਪਰਹੇਜ ਕਰਨਾ ਹੈ…
ਸਭ ਤੋਂ ਪਹਿਲਾਂ ਜਾਣਦੇ ਹਾਂ ਕਿ ਪੀਰੀਅਡਜ਼ ‘ਚ ਕੀ ਖਾਣਾ ਚਾਹੀਦਾ….
- ਦਿਨ ‘ਚ ਘੱਟੋ-ਘੱਟ 8-9 ਗਲਾਸ ਪਾਣੀ ਪੀਓ ਪਰ ਠੰਡਾ ਨਹੀਂ ਗੁਣਗੁਣਾ। ਇਸ ਤੋਂ ਇਲਾਵਾ ਇਨ੍ਹਾਂ ਦਿਨਾਂ ‘ਚ 1-2 ਕੱਪ ਚਾਹ ਜਾਂ ਦੁੱਧ ਵੀ ਪੀਓ ਅਤੇ ਜ਼ਿਆਦਾ ਤੋਂ ਜ਼ਿਆਦਾ ਗਰਮ ਚੀਜ਼ਾਂ ਖਾਓ।
- ਕਿਉਂਕਿ ਇਨ੍ਹਾਂ ਦਿਨਾਂ ‘ਚ ਸਰੀਰ ‘ਚੋਂ ਖੂਨ ਬਾਹਰ ਨਿਕਲਦਾ ਹੈ ਇਸ ਲਈ ਡਾਇਟ ‘ਚ ਆਇਰਨ ਨਾਲ ਭਰਪੂਰ ਚੀਜ਼ਾਂ ਜਿਵੇਂ ਹਰੀਆਂ ਸਬਜ਼ੀਆਂ, ਬ੍ਰੋਕਲੀ, ਪਾਲਕ, ਮਟਰ, ਬੀਨਜ਼, ਪਨੀਰ, ਟੋਫੂ ਆਦਿ ਖਾਓ। ਵਿਟਾਮਿਨ ਬੀ ਲਈ ਆਂਡੇ, ਨਟਸ ਅਤੇ ਸੀ ਫ਼ੂਡ ਲਓ ਜਿਸ ਨਾਲ ਸਰੀਰ ਨੂੰ ਤਾਕਤ ਮਿਲੇਗੀ।
- ਕੈਲਸ਼ੀਅਮ ਨਾਲ ਭਰਪੂਰ ਭੋਜਨ ਜਿਵੇਂ ਆਂਡੇ, ਦੁੱਧ, ਆਦਿ ਜ਼ਰੂਰ ਲਓ ਜਿਸ ਨਾਲ ਡੀਹਾਈਡਰੇਸ਼ਨ ਦੀ ਸਮੱਸਿਆ ਨਹੀਂ ਹੋਵੇਗੀ। ਮੈਗਨੀਸ਼ੀਅਮ ਪੀਰੀਅਡਜ ਦਰਦ ਨੂੰ ਘੱਟ ਕਰਦਾ ਹੈ ਇਸ ਲਈ ਪਾਲਕ, ਐਵੋਕਾਡੋ, ਕੇਲਾ, ਬਦਾਮ ਆਦਿ ਨੂੰ ਡਾਇਟ ‘ਚ ਸ਼ਾਮਲ ਕਰੋ।
- ਦਿਨ ‘ਚ ਇਕ ਵਾਰ ਆਟੇ ਅਤੇ ਗੁੜ ਦਾ ਹਲਵਾ ਬਣਾਕੇ ਖਾਓ। ਇਸ ਨਾਲ ਨਾ ਸਿਰਫ ਪੇਟ ਸਾਫ਼ ਹੋਵੇਗਾ ਬਲਕਿ ਦਰਦ ਵੀ ਘੱਟ ਹੋਵੇਗਾ।
- ਐਲੋਵੇਰਾ ਜੂਸ ‘ਚ 1 ਚੱਮਚ ਸ਼ਹਿਦ ਅਤੇ ਪਾਣੀ ਮਿਕਸ ਕਰਕੇ ਦਿਨ ‘ਚ 1 ਵਾਰ ਪੀਓ। ਇਸ ਨਾਲ ਦਰਦ, ਕਮਜ਼ੋਰੀ ਅਤੇ ਹੈਵੀ ਬਲੀਡਿੰਗ ਤੋਂ ਰਾਹਤ ਮਿਲੇਗੀ।
- ਤੁਲਸੀ ਦਾ ਕਾੜਾ ਵੀ ਅਨਿਯਮਿਤ ਪੀਰੀਅਡਜ ਦੀ ਸਮੱਸਿਆ ਨਹੀਂ ਹੋਣ ਦਿੰਦਾ। ਨਾਲ ਹੀ ਇਸ ਨਾਲ ਇਨ੍ਹਾਂ ਦਿਨਾਂ ‘ਚ ਹੋਣ ਵਾਲੀਆਂ ਮੁਸ਼ਕਲਾਂ ਵੀ ਦੂਰ ਹੁੰਦੀਆਂ ਹਨ। ਇਸ ਦੇ ਲਈ 1 ਕੱਪ ਪਾਣੀ ‘ਚ ਸਾਫ਼ 7-8 ਤੁਲਸੀ ਦੇ ਪੱਤੇ ਅਤੇ 1 ਚਮਚ ਸ਼ਹਿਦ ਉਬਾਲ ਕੇ ਪੀਓ।
ਹੁਣ ਜਾਣੋ ਕਿੰਨਾ ਚੀਜ਼ਾਂ ਤੋਂ ਕਰਨਾ ਚਾਹੀਦਾ ਪਰਹੇਜ਼
- ਤਲਿਆ-ਭੁੰਨਿਆ ਭੋਜਨ, ਬੇਕਡ ਫ਼ੂਡ, ਬਿਸਕੁਟ, ਚਾਕਲੇਟ, ਕੇਕ ਅਤੇ ਪੇਸਟ੍ਰੀ ਐਸਟ੍ਰੋਜਨ ਹਾਰਮੋਨਜ਼ ਨੂੰ ਵਿਗਾੜ ਸਕਦੀ ਹੈ ਜਿਸ ਨਾਲ ਪੇਟ ਅਤੇ ਕਮਰ ਦਰਦ ਹੋ ਸਕਦਾ ਹੈ।
- ਠੰਡੀਆਂ ਤਾਸੀਰ ਵਾਲੀਆਂ ਚੀਜ਼ਾਂ, ਹਾਈ ਸ਼ੂਗਰ ਫੂਡਜ਼, ਸੈਚੂਰੇਟਿਡ, ਡੱਬਾਬੰਦ ਭੋਜਨ, ਪ੍ਰੋਸੈਸਡ, ਜ਼ਿਆਦਾ ਫੈਟ, ਰੈੱਡ ਮੀਟ, ਫਾਸਟ ਫੂਡ, ਅਚਾਰ ਜਾਂ ਖੱਟੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰੋ। ਇਸ ਨਾਲ ਪੇਟ ‘ਚ ਸੋਜ ਅਤੇ ਦਰਦ ਵਧ ਸਕਦਾ ਹੈ।
- ਅਕਸਰ ਔਰਤਾਂ ਦਰਦ ਤੋਂ ਰਾਹਤ ਪਾਉਣ ਲਈ ਦਵਾਈ ਦਾ ਸੇਵਨ ਕਰਦੀਆਂ ਹਨ ਜੋ ਕਿ ਗਲਤ ਹੈ।
ਇਨ੍ਹਾਂ ਚੀਜ਼ਾਂ ਦਾ ਰੱਖੋ ਖ਼ਾਸ ਧਿਆਨ
- ਨਹਾਉਣ ਲਈ ਗਰਮ ਪਾਣੀ ਦੀ ਵਰਤੋਂ ਕਰੋ। ਨਾਲ ਹੀ ਨਹਾਉਂਦੇ ਸਮੇਂ 1 ਮੱਗ ਗਰਮ ਪਾਣੀ ਪੇਡੂ ‘ਤੇ ਜ਼ਰੂਰ ਪਾਓ। ਇਸ ਨਾਲ ਦਰਦ ਤੋਂ ਰਾਹਤ ਮਿਲੇਗੀ।
- ਪੇਟ ‘ਚ ਜ਼ਿਆਦਾ ਦਰਦ ਹੈ ਤਾਂ ਗਰਮ ਪਾਣੀ ਦੀ ਬੋਤਲ ਨਾਲ ਸੇਕ ਕਰੋ। ਇਸ ਨਾਲ ਬਲੀਡਿੰਗ ਵੀ ਖੁੱਲ੍ਹ ਕੇ ਹੋਵੇਗੀ।
- ਹਾਰਡ ਵਰਕਆਊਟ ਕਰਨ ਦੇ ਬਜਾਏ ਯੋਗਾ, ਹਲਕੀ-ਫੁਲਕੀ ਐਕਸਰਸਾਈਜ਼ ਵੀ ਜ਼ਰੂਰ ਕਰੋ।