Eyesight healthy foods: ਅੱਖਾਂ ਸਾਡੇ ਸਰੀਰ ਦਾ ਸਭ ਤੋਂ ਨਾਜ਼ੁਕ ਹਿੱਸਾ ਹੁੰਦੀਆਂ ਹਨ। ਪਰ ਡਾਇਟ ‘ਚ ਪੌਸ਼ਟਿਕ ਤੱਤ ਦੀ ਕਮੀ ਅਤੇ ਅੱਖਾਂ ਦੀ ਸਹੀ ਦੇਖਭਾਲ ਨਾ ਕਰਨ ਕਾਰਨ ਇਸ ਨਾਲ ਸੰਬੰਧੀ ਸਮੱਸਿਆਵਾਂ ਹੋਣ ਲੱਗਦੀਆਂ ਹਨ। ਨਾਲ ਹੀ ਅੱਖਾਂ ਦੀ ਰੌਸ਼ਨੀ ਬਹੁਤ ਘੱਟ ਹੋਣ ਨਾਲ ਐਨਕਾਂ ਲੱਗ ਜਾਂਦੀਆਂ ਹਨ। ਅਜਿਹੇ ‘ਚ ਤੁਸੀਂ ਅੱਖਾਂ ਦੀ ਰੌਸ਼ਨੀ ਵਧਾਉਣ ਅਤੇ ਐਨਕਾਂ ਤੋਂ ਛੁਟਕਾਰਾ ਪਾਉਣ ਲਈ ਕੁਝ ਘਰੇਲੂ ਦੇਸੀ ਨੁਸਖ਼ੇ ਅਪਣਾ ਸਕਦੇ ਹੋ। ਤਾਂ ਆਓ ਜਾਣਦੇ ਹਾਂ ਉਨ੍ਹਾਂ ਅਸਰਦਾਰ ਘਰੇਲੂ ਨੁਸਖਿਆਂ ਬਾਰੇ…
ਆਂਵਲਾ: ਆਂਵਲਾ ਵਿਟਾਮਿਨ ਸੀ, ਐਂਟੀ-ਬੈਕਟਰੀਅਲ, ਐਂਟੀ-ਵਾਇਰਲ ਆਦਿ ਗੁਣਾਂ ਨਾਲ ਭਰਪੂਰ ਹੁੰਦਾ ਹੈ। ਰੋਜ਼ਾਨਾ 1 ਆਂਵਲਾ ਜਾਂ 1 ਚੱਮਚ ਆਂਵਲਾ ਜੂਸ ਪੀਣ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ। ਜੇ ਤੁਸੀਂ ਚਾਹੋ ਤਾਂ ਤੁਸੀਂ ਇਸ ਨੂੰ ਆਪਣੀ ਡੇਲੀ ਡਾਇਟ ‘ਚ ਜੈਮ, ਮੁਰੱਬੇ ਅਤੇ ਅਚਾਰ ਦੇ ਰੂਪ ‘ਚ ਵੀ ਸ਼ਾਮਲ ਕਰ ਸਕਦੇ ਹੋ। ਗਾਜਰ ਅਤੇ ਹਰੀ ਪੱਤੇਦਾਰ ਸਬਜ਼ੀਆਂ ‘ਚ ਵਿਟਾਮਿਨ ਏ, ਸੀ, ਆਇਰਨ, ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਅਜਿਹੇ ‘ਚ ਇਸਨੂੰ ਡੇਲੀ ਡਾਇਟ ‘ਚ ਸ਼ਾਮਲ ਕਰਨਾ ਅੱਖਾਂ ਦੀ ਰੋਸ਼ਨੀ ਨੂੰ ਤੇਜ਼ ਕਰਦਾ ਹੈ। ਤੁਸੀਂ ਇਸ ਨੂੰ ਸਲਾਦ, ਸਬਜ਼ੀਆਂ, ਜੂਸ, ਸੂਪ ਆਦਿ ਦੇ ਤੌਰ ‘ਤੇ ਡੇਲੀ ਡਾਇਟ ‘ਚ ਸ਼ਾਮਲ ਕਰ ਸਕਦੇ ਹੋ।
ਬਦਾਮ, ਸੌਫ ਅਤੇ ਮਿਸ਼ਰੀ: ਇਸ ਦੇ ਲਈ ਤਿੰਨ ਚੀਜ਼ਾਂ ਨੂੰ ਬਰਾਬਰ ਮਾਤਰਾ ‘ਚ ਪੀਸ ਕੇ ਪਾਊਡਰ ਬਣਾ ਲਓ। ਫਿਰ ਰਾਤ ਨੂੰ ਸੌਣ ਤੋਂ ਪਹਿਲਾਂ 1 ਗਿਲਾਸ ਗੁਣਗੁਣੇ ਦੁੱਧ ‘ਚ ਇਸ ਪਾਊਡਰ ਦਾ 1 ਛੋਟਾ ਚਮਚ ਮਿਲਾ ਕੇ ਸੇਵਨ ਕਰੋ। ਆਯੁਰਵੈਦਿਕ ਗੁਣਾਂ ਨਾਲ ਭਰਪੂਰ ਇਹ ਚੀਜ਼ਾਂ ਅੱਖਾਂ ਦੀ ਰੋਸ਼ਨੀ ਨੂੰ ਵਧਾਉਣ ‘ਚ ਸਹਾਇਤਾ ਕਰਨਗੀ। ਦੇਸੀ ਘਿਓ ਵਿਟਾਮਿਨ, ਖਣਿਜ ਅਤੇ ਚਿਕਿਤਸਕ ਗੁਣਾਂ ਨਾਲ ਭਰਪੂਰ ਹੁੰਦਾ ਹੈ। ਆਯੁਰਵੈਦ ‘ਚ ਵੀ ਇਹ ਬਹੁਤ ਸਾਰੀਆਂ ਬਿਮਾਰੀਆਂ ਦੇ ਇਲਾਜ ਲਈ ਵਰਤਿਆ ਜਾਂਦਾ ਹੈ। ਇਸ ਨੂੰ ਡੇਲੀ ਡਾਇਟ ‘ਚ ਸ਼ਾਮਲ ਕਰਨਾ ਚਾਹੀਦਾ ਹੈ। ਨਾਲ ਹੀ ਦੇਸੀ ਘਿਓ ਨਾਲ ਰੋਜ਼ਾਨਾ ਮੱਥੇ ਅਤੇ ਕੰਨ ਦੇ ਵਿਚਕਾਰਲੇ ਹਿੱਸੇ ‘ਤੇ ਮਸਾਜ ਕਰਨ ਨਾਲ ਵੀ ਲਾਭ ਮਿਲਦਾ ਹੈ।
ਬਦਾਮ: ਇਸ ਦੇ ਲਈ 5-6 ਬਦਾਮ ਨੂੰ ਰਾਤ ਭਰ ਪਾਣੀ ‘ਚ ਭਿਓ ਦਿਓ। ਸਵੇਰੇ ਇਸ ਦਾ ਛਿਲਕਾ ਉਤਾਰ ਕੇ ਮਿਕਸੀ ‘ਚ ਪੇਸਟ ਬਣਾ ਲਓ। ਫਿਰ ਇਸ ‘ਚ ਥੋੜਾ ਜਿਹਾ ਪਾਣੀ ਮਿਲਾ ਕੇ ਸੇਵਨ ਕਰੋ। ਇਸ ਨਾਲ ਅੱਖਾਂ ਦੀ ਰੋਸ਼ਨੀ ਵੱਧਣ ਨਾਲ ਇਸ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੋਣਗੀਆਂ। ਸੌਗੀ ਅਤੇ ਅੰਜੀਰ ਨੂੰ ਰਾਤ ਭਰ ਪਾਣੀ ‘ਚ ਭਿਓ ਦਿਓ। ਅਗਲੀ ਸਵੇਰ ਦੋਵਾਂ ਚੀਜ਼ਾਂ ਨੂੰ ਖਾਲੀ ਪੇਟ ਖਾਓ। ਇਸ ਨਾਲ ਅੱਖਾਂ ਦੀ ਰੋਸ਼ਨੀ ਨੂੰ ਵਧਾਉਣ ‘ਚ ਵੀ ਸਹਾਇਤਾ ਮਿਲੇਗੀ।