Mint health skin benefits: ਗਰਮੀ ਦੇ ਆਉਂਦੇ ਹੀ ਲੋਕ ਪੁਦੀਨੇ ਦੀ ਚਟਨੀ ਖਾਣਾ ਬਹੁਤ ਪਸੰਦ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਚਿਕਿਤਸਕ ਗੁਣਾਂ ਨਾਲ ਭਰਪੂਰ ਪੁਦੀਨਾ ਸਿਹਤ ਲਈ ਕਿੰਨਾ ਫਾਇਦੇਮੰਦ ਹੈ। ਇਸ ਦੀ ਤਾਸੀਰ ਠੰਡੀ ਹੁੰਦੀ ਹੈ ਜੋ ਗਰਮੀਆਂ ਦੇ ਮੌਸਮ ‘ਚ ਸਰੀਰ ਨੂੰ ਠੰਡਕ ਪਹੁੰਚਾਉਂਦਾ ਹੈ। ਸਿਰਫ ਠੰਡਕ ਹੀ ਨਹੀਂ ਇਸ ‘ਚ ਵਿਟਾਮਿਨ, ਕੈਲਸ਼ੀਅਮ, ਆਇਰਨ, ਫਾਈਬਰ ਐਂਟੀ-ਆਕਸੀਡੈਂਟਸ ਵਰਗੇ ਵੀ ਕਈ ਗੁਣ ਹੁੰਦੇ ਹਨ ਜੋ ਸਾਡੀ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹਨ। ਇਹ ਨਾ ਸਿਰਫ ਸਰੀਰ ਨੂੰ ਠੰਡਕ ਦਿੰਦਾ ਹੈ ਬਲਕਿ ਪੈਰਾਂ ਦੀ ਜਲਣ ਵਰਗੀਆਂ ਕਈ ਸਮੱਸਿਆਵਾਂ ਤੋਂ ਵੀ ਛੁਟਕਾਰਾ ਦਿਵਾਉਂਦਾ ਹੈ। ਆਓ ਅੱਜ ਅਸੀਂ ਤੁਹਾਨੂੰ ਪੁਦੀਨੇ ਨਾਲ ਜੁੜੇ ਕੁਝ ਜ਼ਬਰਦਸਤ ਫ਼ਾਇਦੇ ਦੱਸਦੇ ਹਾਂ…
ਹੱਥਾਂ-ਪੈਰਾਂ ਦੀ ਜਲਣ: ਤਲੀਆਂ ‘ਤੇ ਗਰਮੀ ਕਾਰਨ ਜਲਣ ਹੋ ਰਹੀ ਹੈ ਤਾਂ ਪੈਰਾਂ ਅਤੇ ਹੱਥਾਂ ਦੀਆਂ ਤਲੀਆਂ ‘ਤੇ ਪੁਦੀਨੇ ਦਾ ਪੇਸਟ ਲਗਾਓ। ਇਸ ਦੇ ਲਈ ਤਾਜ਼ੇ ਪੱਤਿਆਂ ਨੂੰ ਧੋ ਕੇ ਚੰਗੀ ਤਰ੍ਹਾਂ ਪੀਸ ਲਓ ਫਿਰ ਲੇਪ ਦੀ ਤਰ੍ਹਾਂ ਇਸ ਨੂੰ ਲਗਾਓ। ਪੁਦੀਨੇ ਦੀਆਂ ਠੰਡੀਆਂ ਪੱਤੀਆਂ ਤਲੀਆਂ ਦੀ ਸਾਰੀ ਗਰਮੀ ਨੂੰ ਖਿੱਚ ਲੈਣਗੀਆਂ। ਜੇ ਤੁਸੀਂ ਪੇਸਟ ਨਹੀਂ ਲਗਾਉਣਾ ਚਾਹੁੰਦੇ ਤਾਂ ਤੁਸੀਂ ਪੁਦੀਨੇ ਦੇ ਤੇਲ ਨਾਲ ਮਾਲਸ਼ ਵੀ ਕਰ ਸਕਦੇ ਹੋ। ਜੇ ਤੁਸੀਂ ਚਾਹੋ ਤਾਂ ਤੁਸੀਂ ਪੁਦੀਨੇ ਦਾ ਕਾੜਾ, ਪੁਦੀਨੇ ਵਾਲਾ ਠੰਡਾ ਪਾਣੀ ਜਾਂ ਜੂਸ ਵੀ ਪੀ ਸਕਦੇ ਹੋ। ਜੇ ਤੁਸੀਂ ਮੂੰਹ ‘ਚੋਂ ਬਦਬੂ ਆਉਣ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਕੁਝ ਪੁਦੀਨੇ ਦੇ ਪੱਤੇ ਚਬਾਓ। ਪੁਦੀਨੇ ਦੇ ਪਾਣੀ ਨਾਲ ਨਿਯਮਤ ਕੁਰਲੀ ਕਰਨ ਨਾਲ ਮੂੰਹ ਦੀ ਬਦਬੂ ਦੂਰ ਹੁੰਦੀ ਹੈ ਅਤੇ ਮਸੂੜ੍ਹੇ ਸਿਹਤਮੰਦ ਰਹਿੰਦੇ ਹਨ।
ਲੂ ਦਾ ਇਲਾਜ਼: ਗਰਮੀਆਂ ‘ਚ ਲੂ ਦੀ ਸਮੱਸਿਆ ਤੋਂ ਬਚਣ ਲਈ ਪੁਦੀਨੇ ਦਾ ਸ਼ਰਬਤ ਜਾਂ ਮੋਜੀਟੋ ਬਣਾ ਕੇ ਪੀਓ। ਗਰਮੀ ‘ਚ ਲੂ ਤੋਂ ਬਚਣ ਲਈ ਪੁਦੀਨੇ ਦੇ ਮੌਜੀਟੋ, ਨਿੰਬੂ ਪਾਣੀ ਬਣਾਕੇ ਪੀਓ। ਇਸ ਤੋਂ ਇਲਾਵਾ ਤੁਸੀਂ ਪੁਦੀਨੇ ਵਾਲੀ ਚਾਹ ਬਣਾ ਕੇ ਵੀ ਪੀ ਸਕਦੇ ਹੋ। ਭੋਜਨ ਨਾਲ ਪੁਦੀਨੇ ਦੀ ਚਟਨੀ ਬਣਾ ਕੇ ਖਾਣ ਨਾਲ ਪਾਚਨ ਤੰਤਰ ਵਧੀਆ ਹੁੰਦਾ ਹੈ। ਇਸ ਦੇ ਨਾਲ ਹੀ ਪੇਟ ਦਰਦ ਹੋਣ ‘ਤੇ ਪੁਦੀਨੇ, ਜੀਰਾ, ਕਾਲੀ ਮਿਰਚ, ਹਿੰਗ ਨੂੰ ਮਿਲਾ ਕੇ ਖਾਓ। ਇਸ ਨਾਲ ਤੁਹਾਨੂੰ ਅਰਾਮ ਮਿਲੇਗਾ। ਜੇ ਤੁਹਾਨੂੰ ਵੀ ਪੀਰੀਅਡਜ ਸਮੇਂ ਸਿਰ ਨਹੀਂ ਆ ਰਹੇ ਤਾਂ ਪੁਦੀਨੇ ਦੇ ਸੁੱਕੇ ਪੱਤਿਆਂ ਦੇ ਪਾਊਡਰ ‘ਚ ਸ਼ਹਿਦ ਮਿਲਾ ਕੇ ਦਿਨ ‘ਚ 2-3 ਵਾਰ ਲਓ। ਪੁਦੀਨੇ ਦੇ ਪੱਤਿਆਂ ਦਾ ਰਸ ਕੱਢਕੇ 1-2 ਬੂੰਦਾਂ ਕੰਨ ‘ਚ ਪਾਓ। ਇਸ ਨਾਲ ਕੰਨ ਦੀਆਂ ਸਮੱਸਿਆਵਾਂ ਜਿਵੇਂ ਕਿ ਕੰਨ ਦਰਦ ਤੋਂ ਰਾਹਤ ਮਿਲੇਗੀ।
ਸਿਰਦਰਦ ਤੋਂ ਛੁਟਕਾਰਾ: ਸਿਰ ਦਰਦ, ਤਣਾਅ ਜਾਂ ਮਾਈਗਰੇਨ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਪੁਦੀਨੇ ਦੀ ਚਾਹ ਬਣਾਕੇ ਪੀਓ। ਜੇ ਤੁਸੀਂ ਚਾਹੋ ਤਾਂ ਨਿੰਬੂ ਪਾਣੀ ‘ਚ ਪੁਦੀਨੇ ਦੇ ਪੱਤੇ ਪਾ ਕੇ ਵੀ ਪੀ ਸਕਦੇ ਹੋ। ਮੂੰਹ ਦੇ ਛਾਲਿਆਂ ਦੀ ਪ੍ਰੇਸ਼ਾਨੀ ‘ਚ ਪੁਦੀਨੇ ਦੇ ਪੱਤਿਆਂ ਦਾ ਕਾੜਾ ਬਣਾਕੇ ਸੇਵਨ ਕਰੋ। ਇਸ ਤੋਂ ਇਲਾਵਾ ਪੁਦੀਨੇ ਦੇ ਪਾਣੀ ਨਾਲ ਕੁਰਲੀ ਜਾਂ ਗਰਾਰੇ ਕਰਨ ਨਾਲ ਵੀ ਛਾਲੇ ਦੂਰ ਹੋ ਜਾਣਗੇ। ਗਰਮੀਆਂ ‘ਚ ਫੇਸ ਪੈਕ ਲਈ ਪੁਦੀਨੇ ਦੇ ਪੱਤੇ ਚੰਗੀ ਤਰ੍ਹਾਂ ਧੋ ਲਓ। ਫਿਰ ਇਸ ਦਾ ਪੇਸਟ ਬਣਾ ਕੇ ਕੁਝ ਬੂੰਦਾਂ ਗੁਲਾਬ ਜਲ, 1 ਚਮਚ ਵੇਸਣ ਮਿਲਾ ਕੇ ਚਿਹਰੇ ‘ਤੇ 30 ਮਿੰਟਾਂ ਤੱਕ ਲਗਾਓ। ਇਸ ਤੋਂ ਬਾਅਦ ਇਸ ਨੂੰ ਤਾਜ਼ੇ ਪਾਣੀ ਨਾਲ ਧੋ ਲਓ ਇਸ ਨਾਲ ਚਿਹਰੇ ਦਾ ਐਕਸਟ੍ਰਾ ਆਇਲ ਨਿਕਲ ਜਾਵੇਗਾ ਅਤੇ ਸਕਿਨ ਚਿਪਚਿਪੀ ਨਹੀਂ ਹੋਵੇਗੀ। ਨਾਲ ਹੀ ਪੁਦੀਨੇ ਦਾ ਪੈਕਟ ਸਕਿਨ ਨੂੰ ਠੰਡਕ ਦੇਵੇਗਾ ਅਤੇ ਸਨਬਰਨ ਤੋਂ ਵੀ ਬਚਾਏਗਾ।