Even after beating Corona : ਲੁਧਿਆਣਾ : ਹੁਣ ਤੱਕ ਇਹ ਮੰਨਿਆ ਜਾ ਰਿਹਾ ਸੀ ਕਿ ਜੇਕਰ ਕੋਈ ਇੱਕ ਵਾਰ ਕੋਰੋਨਾ ਨੂੰ ਮਾਤ ਦੇ ਦਿੰਦਾ ਹੈ ਤਾਂ ਉਸ ਨੂੰ ਦੁਬਾਰਾ ਇਸ ਤੋਂ ਡਰਨ ਦੀ ਲੋੜ ਨਹੀਂ। ਪਰ ਕੋਵਿਡ ਦੇ ਵਾਧੇ ਦੀ ਦੂਜੀ ਲਹਿਰ 45 ਸਾਲਾਂ ਤੋਂ ਘੱਟ ਉਮਰ ਵਾਲਿਆਂ ਲਈ ਵੀ ਖਤਰਨਾਕ ਸਿੱਧ ਹੋ ਰਹੀ ਹੈ ਅਤੇ ਦੂਜੀ ਵਾਰ ਬਿਨਾਂ ਕਿਸੇ ਸਹਿ ਬੀਮਾਰੀ ਦੇ ਇਸ ਮਹਾਮਾਰੀ ਦੀ ਲਪੇਟ ਵਿੱਚ ਆਉਣ ਦੇ ਮਾਮਲੇ ਪੂਰੇ ਸੂਬ ਵਿੱਚ ਸਾਹਮਣੇ ਆਏ ਹਨ। ਸੂਬੇ ਵਿੱਚ ਕੋਰੋਨਾ ਦੇ ਲਗਭਗ 70 ਤੋਂ 80 ਫੀਸਦੀ ਕੇਸਾਂ ਮਾਮਲਿਆਂ ਵਿੱਚ ਯੂਕੇ ਦੇ ਵਾਇਰਸ ਦੇ ਵੇਰੀਏਂਟ ਹਨ।
ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸੀਨੀਅਰ ਕਾਰਡੀਓਲੋਜਿਸਟ, ਡਾ. ਬਿਸ਼ਵ ਮੋਹਨ, ਜੋ ਕਿ ਸਰਕਾਰ ਦੁਆਰਾ ਗਠਿਤ ਕੋਵਿਡ -19 ਟਾਸਕ ਫੋਰਸ ਦੇ ਮੈਂਬਰ ਵੀ ਹਨ, ਨੇ ਕਿਹਾ ਕਿ ਯੂਕੇ ਦਾ ਵੇਰੀਐਂਟ 45 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਲਈ ਸਹਿ-ਬਿਮਾਰੀ ਤੋਂ ਬਿਨ੍ਹਾਂ ਵਧੇਰੇ ਮਾਰੂ ਸਾਬਤ ਹੋ ਰਿਹਾ ਹੈ। ਦੂਜੀ ਵਾਰ ਇਸ ਦੀ ਲਪੇਟ ਵਿੱਚ ਆਉਣ ਨਾਲ ਜਾਨ ਗੁਆ ਦੇਣ ਦੇ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ, “ਰਾਜ ਵਿੱਚ ਅਜਿਹੇ ਦਸ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ ਤਿੰਨ ਨੂੰ ਡੀਐਮਸੀਐਚ ਵਿੱਚ ਦਾਖਲ ਕੀਤਾ ਗਿਆ ਸੀ, ਕੁਝ ਜਲੰਧਰ ਵਿੱਚ ਅਤੇ ਬਾਕੀ ਦੂਸਰੇ ਜ਼ਿਲ੍ਹਿਆਂ ਵਿੱਚ ਹਨ।”
ਉਨ੍ਹਾਂ ਕਿਹਾ ਕਿ ਜ਼ਿਲੇ ਦੇ ਇਕ ਮਾਮਲੇ ਬਾਰੇ ਵਿਚਾਰ-ਵਟਾਂਦਰਾ ਕਰਦਿਆਂ ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਇਕ ਨੌਜਵਾਨ ਡਾਕਟਰ ਦੀ ਪਹਿਲਾਂ ਹੀ ਰਿਪੋਰਟ ਪਾਜ਼ੀਟਿਵ ਆਈ ਸੀ, ਪਰ ਉਸ ਨੂੰ ਟੀਕੇ ਦੀਆਂ ਦੋਵੇਂ ਖੁਰਾਕਾਂ ਮਿਲੀਆਂ ਸਨ। “ਉਸ ਦੀ ਮੁੜ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਕੇਸ ਵਿਚ ਬਿਮਾਰੀ ਦੀ ਗੰਭੀਰਤਾ ਨਾ-ਮਾਤਰ ਹੈ ਕਿਉਂਕਿ ਉਸ ਨੂੰ ਵੈਕਸੀਨ ਲੱਗ ਚੁੱਕੀ ਹ। ਟੀਕਾਕਰਣ ਲਾਗ ਦੀ ਗੰਭੀਰਤਾ ਨੂੰ ਘਟਾਉਣ ਵਿਚ ਸਹਾਇਤਾ ਕਰਦਾ ਹੈ।