Mamata banerjee to sit : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਚੋਣ ਕਮਿਸ਼ਨ ਵਲੋਂ ਉਨ੍ਹਾਂ ‘ਤੇ 24 ਘੰਟੇ ਪ੍ਰਚਾਰ ਕਰਨ ‘ਤੇ ਪਾਬੰਦੀ ਲਗਾਉਣ ਦੇ ਫੈਸਲੇ ਨੂੰ ਗੈਰ ਸੰਵਿਧਾਨਕ ਅਤੇ ਆਲੋਕਤੰਤਰੀ ਕਰਾਰ ਦਿੱਤਾ ਹੈ। ਮਮਤਾ ਬੈਨਰਜੀ ਨੇ ਕਿਹਾ ਹੈ ਕਿ ਉਹ ਕਮਿਸ਼ਨ ਦੇ “ਗੈਰ ਸੰਵਿਧਾਨਕ ਫੈਸਲੇ” ਦੇ ਖਿਲਾਫ ਮੰਗਲਵਾਰ ਨੂੰ ਕੋਲਕਾਤਾ ਵਿੱਚ ਇੱਕ ਧਰਨਾ ਦੇਣਗੇ। ਮਮਤਾ ਨੇ ਟਵੀਟ ਕੀਤਾ, “ਮੈਂ ਚੋਣ ਕਮਿਸ਼ਨ ਦੇ ਆਲੋਕਤੰਤਰੀ ਅਤੇ ਗੈਰ ਸੰਵਿਧਾਨਿਕ ਫੈਸਲੇ ਦੇ ਵਿਰੋਧ ਵਿੱਚ ਕੱਲ (ਮੰਗਲਵਾਰ) ਸਵੇਰੇ 12 ਵਜੇ ਤੋਂ ਗਾਂਧੀ ਮੂਰਤੀ, ਕੋਲਕਾਤਾ ਵਿਖੇ ਧਰਨੇ ‘ਤੇ ਬੈਠਾਂਗੀ। ”ਮਮਤਾ ਬੈਨਰਜੀ ਦੀ ਕੇਂਦਰੀ ਬਲਾਂ ਵਿਰੁੱਧ ਟਿੱਪਣੀ ਅਤੇ ਕਥਿਤ ਤੌਰ ‘ਤੇ ਧਾਰਮਿਕ ਲਹਿਜ਼ੇ ਵਾਲੇ ਬਿਆਨ ਦੇ ਬਾਅਦ ਚੋਣ ਕਮਿਸ਼ਨ ਦੁਆਰਾ ਇਹ ਪਬੰਧੀ ਵਾਲਾ ਆਦੇਸ਼ ਜਾਰੀ ਕੀਤਾ ਗਿਆ ਹੈ।
ਚੋਣ ਕਮਿਸ਼ਨ ਨੇ ਆਪਣੇ ਆਦੇਸ਼ ਵਿੱਚ ਕਿਹਾ ਹੈ, “ਕਮਿਸ਼ਨ ਅਜਿਹੇ ਬਿਆਨਾਂ ਦੀ ਨਿੰਦਾ ਕਰਦਾ ਹੈ ਜੋ ਪੂਰੇ ਰਾਜ ਵਿੱਚ ਅਮਨ-ਕਾਨੂੰਨ ਦੀਆਂ ਗੰਭੀਰ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ ਅਤੇ ਮਮਤਾ ਬੈਨਰਜੀ ਨੂੰ ਸਖਤ ਚੇਤਾਵਨੀ ਦਿੰਦਿਆਂ ਸਲਾਹ ਦਿੰਦਾ ਹੈ ਕਿ ਜਦੋਂ ਆਦਰਸ਼ ਚੋਣ ਜਾਬਤਾ ਲਾਗੂ ਹੁੰਦਾ ਹੈ, ਜਨਤਕ ਪ੍ਰਗਟਾਵਿਆਂ ਦੌਰਾਨ ਅਜਿਹੇ ਬਿਆਨ ਵਰਤਣ ਤੋਂ ਪਰਹੇਜ਼ ਕਰੋ।” ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ 27 ਮਾਰਚ ਨੂੰ ਸ਼ੁਰੂ ਹੋਈਆਂ ਸਨ ਅਤੇ ਅੱਠ ਪੜਾਅ ਦੀਆਂ ਚੋਣਾਂ ਦੇ ਬਾਕੀ ਚਾਰ ਪੜਾਅ 17 ਅਪ੍ਰੈਲ ਤੋਂ 29 ਅਪ੍ਰੈਲ ਦੇ ਵਿਚਕਾਰ ਹੋਣੇ ਹਨ। ਮਮਤਾ ‘ਤੇ ਇੱਕ ਦਿਨ ਲਈ ਚੋਣ ਪ੍ਰਚਾਰ ਕਰਨ ‘ਤੇ ਪਾਬੰਦੀ ਲਗਾਉਣ ਦਾ ਹੁਕਮ ਉਸ ਸਮੇਂ ਆਇਆ ਹੈ ਜਦੋਂ ਬੰਗਾਲ ‘ਚ ਚਾਰ ਪੜਾਵਾਂ ਲਈ ਵੋਟਿੰਗ ਹੋ ਚੁੱਕੀ ਹੈ।
ਇਹ ਵੀ ਦੇਖੋ : ਦੀਪ ਸਿੱਧੂ ਦੀ ਵਾਪਸੀ ਦੇ ਸਵਾਲ ‘ਤੇ ਭੜਕੇ ਰਾਜੇਵਾਲ, ਤੋਮਰ ਦੇ ਪ੍ਰਪੋਜ਼ਲ ‘ਤੇ ਸੁਣੋ ਕੀ ਕਿਹਾ