Harbhajan mann share post: ਵਿਸਾਖੀ ਦਾ ਤਿਉਹਾਰ ਪੂਰੇ ਦੇਸ਼ ਵਿਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਲੋਕੀਂ ਇਸ ਮੌਕੇ ਵੱਖਰੇ-ਵੱਖਰੇ ਤਰੀਕਿਆਂ ਨਾਲ ਖੁਸ਼ੀ ਸਾਂਝੀ ਕਰਦੇ ਨਜ਼ਰ ਆ ਰਹੇ ਹਨ। ਵਿਸਾਖੀ ਨੂੰ ਲੈ ਕੇ ਪੰਜਾਬ ਦੇ ਮਸ਼ਹੂਰ ਗਾਇਕ ਹਰਭਜਨ ਮਾਨ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਵਿਸਾਖੀ ਦੇ ਦਿਹਾੜੇ ਤੇ ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਖ਼ਾਸ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ਵਿੱਚ ਹਰਭਜਨ ਮਾਨ ‘ਕਲਗ਼ੀਧਰ ਦੇ ਪੰਥ ਦੀਆਂ ਗੂੰਜਾਂ ਯੁੱਗੋ-ਯੁੱਗ ਪੈਂਦੀਆਂ ਰਹਿਣਗੀਆਂ’ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ ।
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਹਰਭਜਨ ਮਾਨ ਨੇ ਲਿਖਿਆ ਹੈ ‘ਕਲਗ਼ੀਧਰ ਦੇ ਪੰਥ ਦੀਆਂ ਗੂੰਜਾਂ ਯੁੱਗੋ-ਯੁੱਗ ਪੈਂਦੀਆਂ ਰਹਿਣਗੀਆਂ, ਇਸ ਮਹਾਨ ਸਚਾਈ ਨੂੰ ਬਾਪੂ ਜੀ ਕਰਨੈਲ ਸਿੰਘ ‘ਪਾਰਸ ਰਾਮੂੰਵਾਲੀਆ’ ਜੀ ਦੀ ਕਲਮ ਚੋਂ ਨਿੱਕਲੇ ਬੋਲਾਂ ਨਾਲ ਆਪ ਸਭ ਨੂੰ ਖ਼ਾਲਸੇ ਦੇ ਸਾਜਨਾ ਦਿਵਸ ਦੀ ਲੱਖ ਲੱਖ ਵਧਾਈ ਹੋਵੇ। ਅੱਜ ਦੇ ਦਿਨ ਹੀ ਸੰਨ 1919 ‘ਚ ਜਲਿਆਂ ਵਾਲੇ ਬਾਗ ਦੇ ਖ਼ੂਨੀ ਸਾਕੇ ਦੇ ਸਮੂਹ ਸ਼ਹੀਦਾਂ ਨੂੰ ਵੀ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ।‘
ਹਰਭਜਨ ਮਾਨ ਵਲੋਂ ਸ਼ੇਅਰ ਕੀਤੀ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਲੋਕ ਇਸ ਤੇ ਲਗਾਤਾਰ ਕਮੈਂਟ ਕਰ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਹਰਭਜਨ ਮਾਨ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ । ਉਹਨਾਂ ਵੱਲੋਂ ਹਰ ਛੋਟੀ ਵੱਡੀ ਖੁਸ਼ੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਜਾਂਦੀ ਹੈ ।