corona panic balaghat district three deaths: ਐੱਮਪੀ ‘ਚ ਬਾਲਾਘਾਟ ਜ਼ਿਲੇ ਦੇ ਸਿਕੰਦਰਾ ਪਿੰਡ ‘ਚ ਇੱਕ ਹੀ ਘਰ ‘ਚ ਤਿੰਨ ਮੌਤਾਂ ਹੋਣ ਨਾਲ ਦਹਿਸ਼ਤ ਹੈ।ਪਰਿਵਾਰ ‘ਚ 10 ਅਪ੍ਰੈਲ ਨੂੰ 31 ਸਾਲਾ ਬੇਟੇ ਦੀ ਕੋਰੋਨਾ ਨਾਲ ਮੌਤ ਹੋ ਗਈ ਸੀ।60 ਸਾਲਾ ਪਿਤਾ ਕੋਰੋਨਾ ਪਾਜ਼ੇਟਿਵ ਪਾਏ ਗਏ ਤਾਂ ਉਨ੍ਹਾਂ ਨੂੰ ਹੋਮ ਆਈਸੋਲੇਸ਼ਨ ‘ਚ ਰੱਖਿਆ ਗਿਆ।ਬੇਟੇ ਦੀ ਮੌਤ ਦੇ ਸਦਮੇ ਨਾਲ 55 ਸਾਲਾ ਮਾਂ ਦੀ ਸਿਹਤ ਵਿਗੜਨ ‘ਤੇ ਬਾਲਾਘਾਟ ‘ਚ ਭਰਤੀ ਕੀਤਾ ਗਿਆ।ਸੋਮਵਾਰ ਨੂੰ 60 ਸਾਲਾ ਵਿਅਕਤੀ ਨੇ ਵੀ ਦਮ ਤੋੜ ਦਿੱਤਾ।ਪਤੀ ਦੀ ਮੌਤ ਦੀ ਖਬਰ ਲੱਗਣ ‘ਤੇ ਦੁਪਹਿਰ ਕਰੀਬ ਇੱਕ ਵਜੇ ਔਰਤ ਨੇ ਵੀ ਹਸਪਤਾਲ ‘ਚ ਦਮ ਤੋੜ ਦਿੱਤਾ।ਇਸ ਪਰਿਵਾਰ ਦੀ ਇੱਕ 10 ਸਾਲਾ ਲੜਕੀ ਵੀ ਕੋਰੋਨਾ ਪਾਜ਼ੇਟਿਵ ਹੈ।ਬਾਲਾਘਾਟ ਦਾ ਸਿਕੰਦਰਾ ਪਿੰਡ ਹੈ ਜਿੱਥੇ ਇੱਕ ਹੀ ਪਰਿਵਾਰ ‘ਚੋਂ 4 ਦਿਨਾਂ ਦੇ ਅੰਦਰ 3 ਅਰਥੀਆਂ ਉੱਠੀਆਂ ਹਨ।ਸਭ ਤੋਂ ਪਹਿਲਾਂ 31 ਸਾਲਾ ਬੇਟੇ ਦੀ ਮੌਤ ਹੋਈ।
ਫਿਰ 60 ਸਾਲਾ ਪਤੀ ਦੀ ਵੀ ਮੌਤ ਕੋਰੋਨਾ ਨਾਲ ਹੋ ਗਈ।ਪਤੀ ਅਤੇ ਬੇਟੇ ਦੀ ਮੌਤ ਦਾ ਸਦਮਾ 55 ਸਾਲਾ ਬਜ਼ੁਰਗ ਔਰਤ ਨਹੀਂ ਝੱਲ ਸਕੀ ਅਤੇ ਉਸਨੇ ਵੀ ਇਲਾਜ ਦੌਰਾਨ ਜ਼ਿਲਾ ਹਸਪਤਾਲ ‘ਚ ਦਮ ਤੋੜ ਦਿੱਤਾ।ਘਰ ‘ਚ ਹੋਰ ਵੀ ਲੋਕ ਪਾਜ਼ੇਟਿਵ ਹੈ ਜਿਸ ‘ਚ 10 ਸਾਲ ਦੀ ਬੇਟੀ ਵੀ ਸ਼ਾਮਲ ਹੈ।ਘਟਨਾ ਤੋਂ ਬਾਅਦ ਪੂਰਾ ਪਿੰਡ ਸਦਮੇ ‘ਚ ਹੈ।ਜਿਸ ਗਲੀ ‘ਚ ਇਹ ਪਰਿਵਾਰ ਰਹਿੰਦਾ ਹੈ ਉੱਥੋਂ ਗੁਜ਼ਰਨ ਵਾਲੇ ਲੋਕ ਵੀ ਡਰ ਰਹੇ ਹਨ।ਕੋਰੋਨਾ ਨਾਲ ਵੱਧਦੇ ਮੌਤ ਦੇ ਅੰਕੜੇ ਡਰਾਉਣ ਵਾਲੇ ਹਨ।ਸਰਪੰੰਚ ਅਤੇ ਪ੍ਰਧਾਨ ਇਥੋਬਾ ਮਾਤਰੇ ਨੇ ਦੱਸਿਆ ਕਿ ਮੇਰੇ ਪਿੰਡ ‘ਚ ਇੱਕ ਹੀ ਪਰਿਵਾਰ ਦੇ ਤਿੰਨ ਲੋਕਾਂ ਦੀ ਮੌਤ ਹੋਈ ਹੈ।
ਬਹੁਤ ਹੀ ਦੁਖਦ ਘਟਨਾ ਹੈ।ਪਿੰਡ ‘ਚ ਭਾਰੀ ਆਕ੍ਰੋਸ਼ ਅਤੇ ਗਮ ਦਾ ਮਾਹੌਲ਼ ਹੈ।ਪ੍ਰਸ਼ਾਸਨ ਨੂੰ ਚਾਹੀਦਾ ਕਿ ਇੱਥੇ ਆ ਕੇ ਹਾਲਾਤਾਂ ਦੀ ਚਿੰਤਾ ਕਰੋ।ਇੱਕ ਪਰਿਵਾਰ ਤੋਂ ਤਿੰਨ ਮੌਤਾਂ ਹੋਈਆਂ ਹਨ।ਇਸ ਘਟਨਾ ਤੋਂ ਬਾਅਦ ਪਿੰਡ ‘ਚ ਇੰਨੀ ਦਹਿਸ਼ਤ ਹੈ ਕਿ ਲੋਕਾਂ ਨੇ ਘਰਾਂ ਤੋਂ ਨਿਕਲਣਾ ਬੰਦ ਕਰ ਦਿੱਤਾ ਹੈ।ਲੋਕ ਉਸ ਘਰ ਦੀ ਗਲੀ ਤੱਕ ਆਉਣ ਤੋਂ ਬਚ ਰਹੇ ਹਨ।ਪਰਿਵਾਰ ਇੱਕ ਤਰ੍ਹਾਂ ਸਦਮੇ ‘ਚ ਹੈ ਅਤੇ ਦੂਜੇ ਪਾਸੇ ਸਦਮੇ ‘ਚ ਲੋਕਾਂ ਦੇ ਡਰ ਅਤੇ ਬੇਰੁਖੀ ਨੇ ਵੀ ਤਕਲੀਫ ਨੂੰ ਹੋਰ ਵਧਾਉਣ ਦਾ ਕੰਮ ਕੀਤਾ ਹੈ।
ਦਰਬਾਰ ਸਾਹਿਬ ਆ ਕੇ ਮਾਫ਼ੀ ਮੰਗ ਕੇ ਗਈ ਸੀ ਔਰੰਗਜ਼ੇਬ ਦੀ ਆਖਰੀ ਨੂੰਹ, ਘੁੱਗੀ ਦੀਆਂ ਗੱਲਾਂ ਸੁਣ ਗੂੰਜਿਆ ਪੰਡਾਲ