Rakesh tikait get death threaten : ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 140 ਵਾਂ ਦਿਨ ਹੈ। ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਮੰਗਾਂ ਪੂਰੀਆਂ ਹੋਣ ਤੱਕ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਵੀ ਅੰਦੋਲਨ ਨੂੰ ਜਾਰੀ ਰੱਖਣ ਦੇ ਮੂਡ ਵਿੱਚ ਹਨ। ਪਰ ਇਸ ਦੌਰਾਨ ਇੱਕ ਵੱਡੀ ਖਬਰ ਆ ਰਹੀ ਹੈ ਕੇ ਯੂਪੀ ਗੇਟ ‘ਤੇ ਅੰਦੋਲਨ ਦੀ ਅਗਵਾਈ ਕਰਨ ਵਾਲੀ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੂੰ ਇੱਕ ਨੌਜਵਾਨ ਨੇ ਫੋਨ ’ਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਉਹ ਵਟਸਐਪ ‘ਤੇ ਵੀ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰ ਮੈਸੇਜ ਭੇਜ ਰਿਹਾ ਹੈ। ਬੀਕੇਯੂ ਦੇ ਇੱਕ ਮੈਂਬਰ ਦੁਆਰਾ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਿਸ ਨੇ ਰਿਪੋਰਟ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਲੋਨੀ ਦੇ ਵਸਨੀਕ ਵਿਪਨ ਕੁਮਾਰ, ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰ ਹਨ ਜਿਨ੍ਹਾਂ ਨੇ ਤਹਿਰੀਰ ਵਿੱਚ ਪੁਲਿਸ ਨੂੰ ਦੱਸਿਆ ਕਿ ਕਰੀਬ ਇੱਕ ਮਹੀਨੇ ਤੋਂ ਇੱਕ ਮੋਬਾਈਲ ਨੰਬਰ ਤੋਂ ਬੀਕੇਯੂ ਦੇ ਬੁਲਾਰੇ ਰਾਕੇਸ਼ ਟਿਕੈਤ ਨੂੰ ਇੱਕ ਫੋਨ ਆ ਰਿਹਾ ਹੈ।
ਕਾਲ ਕਰਨ ਵਾਲਾ ਗਾਲੀ ਗਲੌਚ ਵੀ ਕਰ ਰਿਹਾ ਹੈ। ਵਿਰੋਧ ਕਰਨ ‘ਤੇ ਜਾਨ ਤੋਂ ਮਾਰਨ ਦੀ ਧਮਕੀ ਦੇ ਰਿਹਾ ਹੈ। ਇਸ ਦੇ ਨਾਲ ਹੀ ਵਟਸਐਪ ‘ਤੇ ਵੀ ਅਪਮਾਨਜਨਕ ਮੈਸੇਜ ਭੇਜ ਰਿਹਾ ਹੈ। ਕਾਫੀ ਸਮੇਂ ਤੋਂ ਬੀਕੇਯੂ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਸਮਝਾਇਆ ਅਤੇ ਨਜ਼ਰ ਅੰਦਾਜ਼ ਵੀ ਕੀਤਾ, ਪਰ ਉਹ ਲਗਾਤਾਰ ਗਾਲਾਂ ਕੱਢ ਰਿਹਾ ਹੈ ਅਤੇ ਫੋਨ ਕਰ ਧਮਕੀਆਂ ਦੇ ਰਿਹਾ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਮੋਬਾਈਲ ਨੰਬਰਾਂ ਅਤੇ ਮੈਸੇਜਾਂ ਦੀਆਂ ਫੋਟੋਆਂ ਲਈਆਂ ਅਤੇ ਉਨ੍ਹਾਂ ਨੂੰ ਕੌਾਸੰਬੀ ਥਾਣੇ ਭੇਜ ਦਿੱਤਾ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੀ ਹੁਣ ਤੱਕ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਦੇ ਮੋਬਾਈਲ ਦੀ ਲੋਕੇਸ਼ਨ ਆਗਰਾ ਡਵੀਜ਼ਨ ਦੇ ਫਿਰੋਜ਼ਾਬਾਦ ਦੀ ਹੈ। ਪੁਲਿਸ ਨੰਬਰ ਦੀ ਜਾਣਕਾਰੀ ਲੈ ਰਹੀ ਹੈ। ਆਈਟੀ ਐਕਟ ਅਤੇ ਡਰਾ ਧਮਕਾਉਣ ਦੇ ਮਾਮਲੇ ਵਿੱਚ ਪੀੜਤ ਦੀ ਸ਼ਕਾਇਤ ਉੱਤੇ ਇੱਕ ਰਿਪੋਰਟ ਦਰਜ ਕੀਤੀ ਗਈ ਹੈ। ਇਸ ਤੋਂ ਪਹਿਲਾ 26 ਦਸੰਬਰ ਨੂੰ ਵੀ ਟਿਕੈਤ ਨੂੰ ਇੱਕ ਨੰਬਰ ਤੋਂ ਫੋਨ ਕਰ ਧਮਕੀ ਦਿੱਤੀ ਗਈ ਸੀ। ਉਸ ਤੋਂ ਬਾਅਦ ਕੌਾਸਾਂਬੀ ਥਾਣੇ ਵਿੱਚ ਇੱਕ ਰਿਪੋਰਟ ਦਰਜ ਕਰਵਾਈ ਗਈ ਸੀ, ਤੇ ਧਮਕੀ ਤੋਂ ਬਾਅਦ ਰਾਕੇਸ਼ ਟਿਕਟ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਸੀ। ਹਾਲਾਂਕਿ ਕੌਸ਼ੰਬੀ ਪੁਲਿਸ ਨੇ ਮਾਨਵ ਮਿਸ਼ਰਾ ਵਾਸੀ ਭਾਗਲਪੁਰ ਬਿਹਾਰ ਨੂੰ ਫੜ ਲਿਆ ਸੀ ਅਤੇ ਅਦਾਲਤ ਵਿੱਚ ਪੇਸ਼ ਕੀਤਾ ਸੀ।