Ben stokes ruled out of ipl 2021 : ਕੋਰੋਨਾ ਵਾਇਰਸ ਮਹਾਂਮਾਰੀ ਦੇ ਵਿਚਕਾਰ, ਵਿਸ਼ਵ ਦੀ ਸਭ ਤੋਂ ਮਸ਼ਹੂਰ ਕ੍ਰਿਕਟ ਲੀਗ ਆਈਪੀਐਲ ਯਾਨੀ ਕੇ ਇੰਡੀਅਨ ਪ੍ਰੀਮੀਅਰ ਲੀਗ ਦਾ 14 ਵਾਂ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਪਰ ਇਸ ਦੌਰਾਨ ਰਾਜਸਥਾਨ ਰਾਇਲਜ਼ ਨੂੰ ਇੱਕ ਵੱਡਾ ਝੱਟਕਾ ਲੱਗਾ ਹੈ। ਦਰਅਸਲ 2021 ਵਿੱਚ ਆਪਣੇ ਪਹਿਲੇ ਮੈਚ ‘ਚ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਹੁਣ ਰਾਜਸਥਾਨ ਰਾਇਲਜ਼ ਦੇ ਸਟਾਰ ਆਲ ਰਾਊਂਡਰ ਬੇਨ ਸਟੋਕਸ ਵੀ ਸੱਟ ਲੱਗਣ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਸਟੋਕਸ ਨੂੰ ਪੰਜਾਬ ਕਿੰਗਜ਼ ਖਿਲਾਫ ਮੈਚ ਦੌਰਾਨ ਸੱਟ ਲੱਗੀ ਸੀ। ਰਾਜਸਥਾਨ ਨੇ ਇਸ ਸੀਜ਼ਨ ਵਿੱਚ ਹੁਣ ਤੱਕ ਸਿਰਫ ਇੱਕ ਮੈਚ ਖੇਡਿਆ ਹੈ। ਫ੍ਰੈਂਚਾਇਜ਼ੀ ਨੇ ਮੰਗਲਵਾਰ ਨੂੰ ਦੱਸਿਆ ਕਿ ਸੋਮਵਾਰ ਨੂੰ ਪੰਜਾਬ ਕਿੰਗਜ਼ ਖਿਲਾਫ ਟੀਮ ਦੇ ਪਹਿਲੇ ਮੈਚ ਵਿੱਚ ਫੀਲਡਿੰਗ ਦੌਰਾਨ ਉਸਦੀ ਉਂਗਲ ਜ਼ਖਮੀ ਹੋ ਗਈ ਸੀ।
ਉਨ੍ਹਾਂ ਨੇ ਕਿਹਾ, “ਇਸ ਤੋਂ ਬਾਅਦ ਜਾਂਚ ਦੌਰਾਨ ਇਹ ਪਤਾ ਲੱਗਿਆ ਕਿ ਸਟੋਕਸ ਦੀ ਉਂਗਲੀ ਵਿੱਚ ਫਰੈਕਚਰ ਹੈ, ਜਿਸ ਕਾਰਨ ਉਹ ਬਦਕਿਸਮਤੀ ਨਾਲ ਆਈਪੀਐਲ ਦੇ ਮੌਜੂਦਾ ਸੀਜ਼ਨ ਤੋਂ ਬਾਹਰ ਹੋ ਗਿਆ ਹੈ।” ਉਨ੍ਹਾਂ ਨੇ ਕਿਹਾ, “ਰਾਜਸਥਾਨ ਰਾਇਲਜ਼ ਵਿੱਚ ਹਰ ਕੋਈ ਉਨ੍ਹਾਂ ਨੂੰ ਰਾਇਲਜ਼ ਪਰਿਵਾਰ ਦਾ ਇੱਕ ਮਹੱਤਵਪੂਰਣ ਮੈਂਬਰ ਮੰਨਦਾ ਹੈ। ਅਸੀਂ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹਾ। ਸਾਨੂੰ ਖੁਸ਼ੀ ਹੈ ਕਿ ਬੇਨ ਆਪਣੀ ਕੀਮਤੀ ਸਹਾਇਤਾ ਕਰਨ ਲਈ ਟੀਮ ਨਾਲ ਬਣੇ ਰਹਿਣਾ ਚਾਹੁੰਦੇ ਹਨ। ਅਸੀਂ ਉਨ੍ਹਾਂ ਦੇ ਸੰਭਵ ਵਿਕਲਪਾਂ ਦੀ ਸਮੀਖਿਆ ਕਰਾਂਗੇ।”
ਇਹ ਵੀ ਦੇਖੋ : Sri Anandpur Sahib ਤੋਂ ਵਿਸਾਖੀ ਦੀਆਂ ਰੌਣਕਾਂ LIVE, ਦੇਖੋ ਅਲੌਕਿਕ ਨਜ਼ਾਰੇ