Pineapple peel benefits: ਗਰਮੀਆਂ ‘ਚ ਪਾਈਨ ਐਪਲ ਬਹੁਤ ਖਾਇਆ ਜਾਂਦਾ ਹੈ। ਖਾਣ ‘ਚ ਸਵਾਦ ਹੋਣ ਦੇ ਨਾਲ ਇਹ ਸਿਹਤ ਲਈ ਵੀ ਫ਼ਾਇਦੇਮੰਦ ਹੁੰਦਾ ਹੈ। ਜੇ ਅਸੀਂ ਇਸਦੇ ਛਿਲਕਿਆਂ ਬਾਰੇ ਗੱਲ ਕਰੀਏ ਤਾਂ ਲੋਕ ਇਸਨੂੰ ਸੁੱਟ ਦਿੰਦੇ ਹਨ। ਪਰ ਅਸਲ ‘ਚ ਇਸਦੇ ਛਿਲਕੇ ਵੀ ਬਹੁਤ ਕੰਮ ਦੇ ਹੁੰਦੇ ਹਨ। ਜੀ ਹਾਂ ਤੁਸੀਂ ਅਨਾਨਾਸ ਦੇ ਛਿਲਕਿਆਂ ਨੂੰ ਆਪਣੀ ਡੇਲੀ ਰੁਟੀਨ ‘ਚ ਵੱਖ-ਵੱਖ ਤਰੀਕਿਆਂ ਨਾਲ ਵਰਤੋਂ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਇਸ ਦੇ ਇਸਤੇਮਾਲ ਦੇ ਤਰੀਕਿਆਂ ਬਾਰੇ…
ਜੂਸ ਦੀ ਤਰ੍ਹਾਂ ਕਰੋ ਸੇਵਨ: ਚਾਹ ਦੀ ਤਰ੍ਹਾਂ ਇਸ ਦਾ ਜੂਸ ਬਣਾ ਕੇ ਵੀ ਪੀ ਸਕਦੇ ਹੋ। ਇਸ ਦੇ ਲਈ ਪੈਨ ‘ਚ ਪਾਣੀ ਅਤੇ ਪਾਈਨ ਐਪਲ ਦੇ ਛਿਲਕੇ ਪਾ ਕੇ ਉਬਾਲੋ। ਫਿਰ ਇਸ ਨੂੰ ਠੰਡਾ ਕਰਕੇ ਬਲੈਡਰ ‘ਚ ਬਲੈਂਡ ਕਰੋ। ਤਿਆਰ ਕੀਤੇ ਜੂਸ ਨੂੰ ਛਾਣ ਕੇ ਠੰਡਾ ਕਰਕੇ ਪੀਓ। ਇਸ ਨਾਲ ਤੁਹਾਡੀ ਇਮਿਊਨਿਟੀ ਬੂਸਟ ਹੋਣ ਦੇ ਨਾਲ ਦਿਨ ਭਰ ਫਰੈਸ਼ ਰਹਿਣ ‘ਚ ਸਹਾਇਤਾ ਮਿਲੇਗੀ। ਤੁਸੀਂ ਇਸ ਦੇ ਛਿਲਕਿਆਂ ਤੋਂ ਚਾਹ ਬਣਾ ਕੇ ਵੀ ਪੀ ਸਕਦੇ ਹੋ। ਇਸ ਦੇ ਲਈ ਪੈਨ ‘ਚ 1 ਕੱਪ ਪਾਣੀ, ਥੋੜ੍ਹੇ ਜਿਹੇ ਅਨਾਨਾਸ ਦਾ ਛਿਲਕੇ, 2 ਲੌਂਗ, 1 ਇੰਚ ਅਦਰਕ ਦਾ ਟੁਕੜਾ ਅਤੇ ਦਾਲਚੀਨੀ ਪਾ ਕੇ ਘੱਟ ਸੇਕ ‘ਤੇ 15 ਮਿੰਟ ਤੱਕ ਪਕਾਉ। ਤਿਆਰ ਕੀਤੀ ਚਾਹ ਨੂੰ ਛਾਣ ਕੇ ਗਰਮ ਜਾਂ ਠੰਡਾ ਕਰਕੇ ਪੀਓ। ਤੁਸੀਂ ਇਸ ‘ਚ ਸੁਆਦ ਅਨੁਸਾਰ ਸ਼ਹਿਦ ਪਾ ਸਕਦੇ ਹੋ। ਇਸ ‘ਚ ਵਿਟਾਮਿਨ, ਕੈਲਸ਼ੀਅਮ, ਆਇਰਨ, ਐਂਟੀ-ਬੈਕਟਰੀਅਲ, ਐਂਟੀ-ਵਾਇਰਲ ਗੁਣ ਹੋਣ ਨਾਲ ਇਮਿਊਨਿਟੀ ਵਧਾਉਣ ‘ਚ ਸਹਾਇਤਾ ਮਿਲੇਗੀ। ਸਰਦੀ, ਖੰਘ ਅਤੇ ਹੋਰ ਮੌਸਮੀ ਬਿਮਾਰੀਆਂ ਤੋਂ ਬਚਾਅ ਰਹੇਗਾ।
ਸਿਰਕਾ ਬਣਾਓ: ਸੇਬ ਦੀ ਤਰ੍ਹਾਂ ਅਨਾਨਾਸ ਦਾ ਸਿਰਕਾ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਨੂੰ ਖਾਣ ਅਤੇ ਜ਼ਖ਼ਮਾਂ, ਜੋੜਾਂ ਅਤੇ ਗਠੀਏ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ‘ਚ ਸਹਾਇਤਾ ਮਿਲਦੀ ਹੈ। ਇਸ ਦਾ ਸਿਰਕਾ ਬਣਾਉਣ ਲਈ ਅਨਾਨਾਸ ਦੇ ਛਿਲਕਿਆ ਨੂੰ ਚੰਗੀ ਤਰ੍ਹਾਂ ਧੋ ਲਓ। ਹੁਣ ਇਕ ਕੱਚ ਦੇ ਜਾਰ ‘ਚ ਪਾਣੀ, ਲੌਂਗ, ਖੰਡ ਅਤੇ ਅਨਾਨਾਸ ਦੇ ਛਿਲਕਿਆਂ ਨੂੰ ਮਿਲਾਓ। ਜਾਰ ਨੂੰ ਕੱਪੜੇ ਨਾਲ ਕਵਰ ਕਰਕੇ ਰਬੜ ਬੈਂਡ ਨਾਲ ਬੰਨ੍ਹ ਕੇ ਸੁੱਕੀ ਜਗ੍ਹਾ ‘ਤੇ ਲਗਭਗ 4 ਹਫ਼ਤਿਆਂ ਤੱਕ ਰੱਖ ਦਿਓ। ਇਸ ਨੂੰ 1-2 ਦਿਨਾਂ ‘ਚ ਹਿਲਾਉਂਦੇ ਰਹੋ। ਬਾਅਦ ‘ਚ ਤਿਆਰ ਸਿਰਕੇ ਨੂੰ ਛਾਣ ਕੇ ਵਰਤੋਂ ਕਰੋ।
ਬਾਡੀ ਸਕ੍ਰੱਬ ਦੇ ਤੌਰ ‘ਤੇ ਇਸਤੇਮਾਲ ਕਰੋ: ਤੁਸੀਂ ਇਸ ਦੇ ਛਿਲਕਿਆਂ ਨਾਲ ਬਾਡੀ ਸਕ੍ਰੱਬ ਵੀ ਬਣਾ ਸਕਦੇ ਹੋ। ਅਨਾਨਾਸ ਦੀ ਤਰ੍ਹਾਂ ਇਸ ਦੇ ਛਿਲਕਿਆਂ ‘ਚ ਵੀ ਬਰੋਮਲੇਨ ਪਾਇਆ ਜਾਂਦਾ ਹੈ। ਇਸ ਨਾਲ ਪੈਰਾਂ ਦੀ ਸਖਤ ਸਕਿਨ ਨੂੰ ਨਰਮ ਕਰਨ ‘ਚ ਸਹਾਇਤਾ ਮਿਲਦੀ ਹੈ। ਇਸ ਦਾ ਸਕ੍ਰਬ ਬਣਾਉਣ ਲਈ ਅਨਾਨਾਸ ਦੇ ਛਿਲਕਿਆਂ ਨੂੰ ਬਲੈਂਡ ਕਰਕੇ ਮੋਟਾ ਪੇਸਟ ਬਣਾਓ। ਤਿਆਰ ਮਿਸ਼ਰਣ ਨਾਲ ਪੈਰਾਂ ਨੂੰ 5 ਮਿੰਟ ਲਈ ਸਕ੍ਰੱਬ ਕਰੋ। ਇਸ ਨੂੰ 20 ਮਿੰਟ ਤੱਕ ਲੱਗਿਆ ਰਹਿਣ ਦਿਓ। ਬਾਅਦ ‘ਚ ਇਸ ਨੂੰ ਤਾਜ਼ੇ ਪਾਣੀ ਨਾਲ ਸਾਫ਼ ਕਰੋ।
ਕਾਰ ਫ਼੍ਰੇਸ਼ਨਰ ਕਰੋ ਤਿਆਰ: ਸੁਣਨ ‘ਚ ਥੋੜਾ ਜਿਹਾ ਅਜੀਬ ਲੱਗੇਗਾ। ਪਰ ਜੀ ਹਾਂ, ਤੁਸੀਂ ਇਸ ਨਾਲ ਬੇਕਾਰ ਪਾਈਨ ਐਪਲ ਦੇ ਛਿਲਕਿਆਂ ਨਾਲ ਕਾਰ ਫਰੈਸ਼ਨਰ ਬਣਾ ਸਕਦੇ ਹੋ। ਇਸਦੇ ਲਈ ਤੁਸੀਂ ਸਿਰਫ ਇਸ ਦੇ ਛਿਲਕਿਆਂ ਨੂੰ ਪਲਾਸਟਿਕ ਦੇ ਬੈਗ ‘ਚ ਪਾਉਣਾ ਹੈ। ਫਿਰ ਇਸ ਨੂੰ ਕਾਰ ਦੀ ਡੈਸ਼ਬੋਰਡ ‘ਤੇ ਰੱਖਣਾ ਹੈ। ਇਸ ਤੋਂ ਇਲਾਵਾ ਇਸ ਨੂੰ ਦਿਨ ਦੇ ਸਮੇਂ ਧੁੱਪ ‘ਚ ਰੱਖੋ। ਇਸ ਨਾਲ ਕਾਰ ‘ਚ ਆਉਣ ਵਾਲੀ ਸਿਗਰਟ ਜਾਂ ਕਿਸੇ ਵੀ ਤਰ੍ਹਾਂ ਦੇ ਤੇਲ ਦੀ ਬਦਬੂ ਤੋਂ ਛੁਟਕਾਰਾ ਮਿਲੇਗਾ। ਨਾਲੇ ਤੁਹਾਡੀ ਕਾਰ ਮਹਿਕ ਉੱਠੇਗੀ।