Momos side effects: ਸਟ੍ਰੀਟ ਫੂਡਜ਼ ਜਿਵੇਂ ਕਿ ਨੂਡਲਜ਼, ਸਪਰਿੰਗ ਰੌਲਜ਼, ਮੋਮੋਜ਼, ਸਮੋਸੇ, ਬਰਗਰਜ਼, ਗੋਲਗੱਪੇ ਆਦਿ ਦੀ ਕਰੇਵਿੰਗ ਅੱਜ ਕੱਲ ਲੋਕਾਂ ‘ਚ ਵੱਧਦੀ ਜਾ ਰਹੀ ਹੈ ਪਰ ਜੇ ਇਹ 2 ਮਿੰਟ ਦਾ ਸਵਾਦ ਮੌਤ ਦਾ ਰਾਹ ਖੋਲ੍ਹ ਦੇਵੇ ਤਾਂ..? ਦਰਅਸਲ ਮੈਦੇ ਨਾਲ ਤਿਆਰ ਹੋਣ ਵਾਲੇ ਸੌਫਟ ਵੈਜੀਟੇਬਲ, ਸੋਇਆ ਜਾਂ ਮੀਟ ਦੀ ਫੀਲਿੰਗ ਵਾਲੇ ਮੋਮੋਜ਼ ਨੂੰ ਲੋਕ ਲਾਲ ਜਾਂ ਮੇਓਨੀਜ ਦੇ ਨਾਲ ਚਟਕਾਰੇ ਲੈ ਕੇ ਖਾਂਦੇ ਹਨ। ਪਰ ਇਹ ਤੁਹਾਨੂੰ ਕੈਂਸਰ ਸਮੇਤ ਕਈ ਗੰਭੀਰ ਬਿਮਾਰੀਆਂ ਦਾ ਮਰੀਜ਼ ਬਣਾ ਸਕਦਾ ਹੈ। ਇਕ ਅਧਿਐਨ ਦੇ ਅਨੁਸਾਰ ਮੋਮੋਜ਼, ਸਮੋਸੇ, ਬਰਗਰ, ਗੋਲਗੱਪੇ ਜਿਹੇ ਸਟ੍ਰੀਟ ਫੂਡ ‘ਚ ਕੋਲੀਫਾਰਮ ਲੈਵਲ ਬਹੁਤ ਜ਼ਿਆਦਾ ਹੁੰਦਾ ਹੈ ਇੱਕ ਕਿਸਮ ਦਾ ਬੈਕਟਰੀਆ ਹੁੰਦਾ ਹੈ। ਇਹੀ ਡਾਇਰੀਆ ਦੇ ਨਾਲ-ਨਾਲ ਕਈ ਬਿਮਾਰੀਆਂ ਦੇ ਲੱਛਣਾਂ ਨੂੰ ਟ੍ਰਿਗਰ ਕਰਨ ਦਾ ਕੰਮ ਕਰਦਾ ਹੈ।
ਆਓ ਅਸੀਂ ਤੁਹਾਨੂੰ ਦੱਸਦੇ ਹਾਂ ਮੋਮੋਜ ਖਾਣ ਨਾਲ ਸਰੀਰ ਨੂੰ ਕੀ-ਕੀ ਨੁਕਸਾਨ ਹੋ ਸਕਦੇ ਹਨ…
ਮੋਮੋਜ਼ ‘ਚ ਕੈਮੀਕਲ ਦੀ ਜ਼ਿਆਦਾ ਮਾਤਰਾ: ਰਿਫਾਇੰਡ ਆਟੇ ਨਾਲ ਬਣਨ ਵਾਲੇ ਮੋਮੋਜ਼ ਕਲੋਰੀਨ, ਐਰੋਡਿਕ ਕਾਰਬਾਮਾਈਡ, ਬੈਂਜੋਇਲ ਪਰਆਕਸਾਈਡ ਜਿਹੇ ਰਿਸਾਇਣਾ ਨਾਲ ਟ੍ਰੀਟ ਕੀਤਾ ਜਾਂਦਾ ਹੈ। ਇਹ ਸਰੀਰ ‘ਚ ਜਾ ਕੇ ਪੈਨਕ੍ਰਿਆਜ ਗ੍ਰੰਥੀ ਨੂੰ ਨੁਕਸਾਨ ਪਹੁੰਚਾਉਂਦੇ ਹਨ ਜੋ ਕੈਂਸਰ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ। ਖੋਜ ਦੇ ਅਨੁਸਾਰ ਨਾਨ ਵੈੱਜ ਮੋਮੋਜ਼ ਰੋਗ ਗ੍ਰਸਤ ਅਤੇ ਪਹਿਲਾਂ ਹੀ ਮਰੇ ਹੋਏ ਚਿਕਨ ਦੇ ਮਾਸ ਤੋਂ ਬਣੇ ਹੁੰਦੇ ਹਨ ਜੋ ਸਿਹਤ ਲਈ ਨੁਕਸਾਨਦੇਹ ਹਨ। ਇਸ ਨਾਲ ਪਾਚਨ ਵਿਗੜ ਸਕਦਾ ਹੈ ਅਤੇ ਇੰਫੈਕਸ਼ਨ ਵੀ ਹੋ ਸਕਦੀ ਹੈ।
ਖ਼ਰਾਬ ਸਬਜ਼ੀਆਂ ਦੀ ਵਰਤੋਂ: ਦੱਸ ਦਈਏ ਕਿ ਮੋਮੋਜ਼ ਬਣਾਉਣ ਲਈ ਖ਼ਰਾਬ ਕੁਆਲਿਟੀ ਅਤੇ ਅਨਹੈਲਥੀ ਸਬਜ਼ੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਉਨ੍ਹਾਂ ਦੀ ਸਫਾਈ ਵੀ ਚੰਗੀ ਤਰ੍ਹਾਂ ਨਹੀਂ ਕੀਤੀ ਜਾਂਦੀ ਜਿਸ ਦੇ ਕਾਰਨ ਇਨ੍ਹਾਂ ‘ਚ ਈ-ਕੋਲਾਈ ਵਰਗੇ ਬੈਕਟਰੀਆ ਫੁੱਲਦੇ ਹਨ ਅਤੇ ਪੇਟ ਦੀਆਂ ਬਿਮਾਰੀਆਂ ਨੂੰ ਸੱਦਾ ਦਿੰਦੇ ਹਨ। ਇਨ੍ਹਾਂ ‘ਚ ਮੋਨੋ-ਸੋਡੀਅਮ ਗਲੂਟਾਮੇਟ (ਐਮਐਸਜੀ) ਵੀ ਹੁੰਦਾ ਹੈ ਜੋ ਮੋਟਾਪਾ, ਇਮੋਸ਼ਨਲ ਈਟਿੰਗ ਮੂਡ ਸਵਿੰਗ ਨੂੰ ਵੀ ਟ੍ਰਿਗਰ ਕਰਦਾ ਹੈ। ਇਸ ਦੇ ਨਾਲ ਹੀ ਇਸ ਨਾਲ ਘਬਰਾਹਟ ਦੀਆਂ ਬਿਮਾਰੀਆਂ, ਬਹੁਤ ਜ਼ਿਆਦਾ ਪਸੀਨਾ ਆਉਣਾ, ਛਾਤੀ ‘ਚ ਦਰਦ ਅਤੇ ਉਲਟੀਆਂ-ਮਤਲੀ ਹੋ ਸਕਦਾ ਹੈ। ਪੱਤਾਗੋਭੀ ‘ਚ ਟੇਪਵਰਮ ਦੇ ਬੀਜਾਣੂ ਹੁੰਦੇ ਹਨ ਜੋ ਅੰਤੜੀਆਂ ‘ਚ ਪ੍ਰਜਨਨ ਦੁਆਰਾ ਆਪਣੀ ਗਿਣਤੀ ਨੂੰ ਤੇਜ਼ੀ ਨਾਲ ਵਧਾਉਂਦੇ ਹਨ। ਹੌਲੀ-ਹੌਲੀ ਇਹ ਕੀੜੇ ਖੂਨ ਦੇ ਜ਼ਰੀਏ ਦਿਮਾਗ ਤਕ ਪਹੁੰਚ ਜਾਂਦੇ ਹਨ ਜਿਸ ਨਾਲ ਵਿਅਕਤੀ ਦੀ ਜਾਨ ਵੀ ਜਾ ਸਕਦੀ ਹੈ।
ਲਾਲ ਤਿੱਖੀ ਚਟਣੀ ਵੀ ਨੁਕਸਾਨਦੇਹ
- ਚਟਨੀ ਬਣਾਉਣ ਲਈ ਲਾਲ ਮਿਰਚ ਦੀ ਗੁਣਵਤਾ ਚੈੱਕ ਨਹੀਂ ਕੀਤੀ ਜਾਂਦੀ ਇਸ ਲਈ ਇਹ ਤੁਹਾਨੂੰ ਬਿਮਾਰ ਬਣਾ ਸਕਦੀ ਹੈ। ਨਾਲ ਹੀ ਇਸ ‘ਚ ਇਸਤੇਮਾਲ ਹੋਣ ਵਾਲੇ ਮਸਾਲੇ ਬਵਾਸੀਰ ਦਾ ਕਾਰਨ ਵੀ ਬਣ ਸਕਦੇ ਹਨ।
- ਇਸ ਤੋਂ ਇਲਾਵਾ ਤਿੱਖੀ ਚਟਣੀ ਪੇਟ ‘ਚ ਦਰਦ, ਗੈਸ, ਐਸਿਡਿਟੀ, ਖ਼ਰਾਬ ਪਾਚਨ, ਏਂਠਨ ਅਤੇ ਫ਼ੂਡ poisoning ਦਾ ਕਾਰਨ ਵੀ ਬਣ ਸਕਦੀ ਹੈ।
- ਅਜਿਹੇ ‘ਚ ਤੁਸੀਂ ਵੀ ਮੋਮੋਜ ਖਾਣ ਤੋਂ ਪਹਿਲਾਂ ਇੱਕ ਵਾਰ ਚੰਗੀ ਤਰ੍ਹਾਂ ਸੋਚ ਲਓ। ਜੇ ਤੁਸੀਂ ਫਾਸਟ ਫ਼ੂਡ ਖਾਣਾ ਹੀ ਚਾਹੁੰਦੇ ਹੋ ਤਾਂ ਇਨ੍ਹਾਂ ਨੂੰ ਘਰ ‘ਚ ਬਣਾ ਕੇ ਖਾਓ ਅਤੇ ਸਿਹਤਮੰਦ ਰਹੋ।