Cemetery covered all around : ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਕੋਰੋਨਾ ਕਾਰਨ ਤੜਥੱਲੀ ਮਚੀ ਹੋਈ ਹੈ। ਹਸਪਾਤਾਲਾਂ ਵਿੱਚ ਬਿਸਤਰਿਆਂ ਦੀ ਕਮੀ ਹੈ ਤਾਂ ਸ਼ਮਸ਼ਾਨ ਦੇ ਬਾਹਰ ਅੰਤਿਮ ਸੰਸਕਾਰ ਲਈ ਲਾਈਨਾਂ ਲੱਗੀਆਂ ਹਨ। ਲਖਨਊ ਦੇ ਬੈਕੁੰਠ ਧਾਮ ਸ਼ਮਸ਼ਾਨ ਘਾਟ ਦਾ ਬੀਤੇ ਦਿਨ ਇੱਕ ਵੀਡੀਓ ਵਾਇਰਲ ਹਇਆ ਸੀ, ਜਿਸ ਵਿੱਚ ਦਰਜਨਾਂ ਚਿਖਾਵਾਂ ਇਕੱਠੀਆਂ ਬਲ ਰਹੀਆਂ ਸਨ, ਹੁਣ ਇਸ ਸ਼ਮਸ਼ਾਨ ਘਾਟ ਦੇ ਚਾਰੇ ਪਾਸੇ ਅਸਥਾਈ ਟੀਨ ਲਗਾ ਦਿੱਤੇ ਗਏ ਹਨ ਤਾਂਜੋ ਬਾਹਰੋਂ ਕੁਝ ਨਜ਼ਰ ਨਾ ਆਏ, ਇਹ ਬੈਰੀਕੇਡਿੰਗ ਲਖਨਊ ਨਗਰ ਨਿਗਮ ਵੱਲੋਂ ਲਗਾਈ ਗਈ ਹੈ।
ਤੁਹਾਨੂੰ ਦੱਸ ਦੇਈਏ ਕਿ ਭੈਸਾਕੁੰਡ ਸਥਿਤ ਬੈਕੁੰਠ ਧਾਮ ਲਖਨਊ ਦੇ ਸਭ ਤੋਂ ਵੱਡੇ ਸ਼ਮਸ਼ਾਨਘਾਟ ਵਿੱਚੋਂ ਇੱਕ ਹੈ। ਕੋਰੋਨਾ ਦੇ ਵਧਦੇ ਪ੍ਰਕੋਪ ਦਰਮਿਆਨ ਇਥੇ ਲਗਾਤਾਰ ਅੰਤਿਮ ਸੰਸਕਾਰਾ ਲਈ ਲਾਸ਼ਾਂ ਨੂੰ ਲਿਾਇਆ ਜਾ ਰਿਹਾ ਹੈ। ਹਾਲਾਂਕਿ ਇਥੇ ਲੱਕੜਾਂ ਵੀ ਘੱਟ ਪੈਣ ਲਗੀਆਂ ਹਨ। ਇਸੇ ਦੌਰਾਨ ਸੋਸ਼ਲ਼ ਮੀਡੀਆ ’ਤੇ ਬੀਤੇ ਦਿਨ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਇਕੱਠੀਆਂ ਕਈ ਚਿਖਾਵਾਂ ਸੜ ਰਹੀਆਂ ਸਨ, ਲੋਕਾਂ ਨੇ ਹਾਲਾਤ ’ਤੇ ਸਵਾਲ ਖੜ੍ਹੇ ਕੀਤੇ ਤਾਂ ਹੁਣ ਸ਼ਮਸ਼ਾਨ ਦੇ ਚਾਰੇ ਪਾਸੇ ਅਸਥਾਈ ਟੀਨ ਲਗਾ ਕੇ ਉਸ ਨੂੰ ਢਕਿਆ ਜਾ ਰਿਹਾ ਹੈ।
ਇਸ ਮੁੱਦੇ ’ਤੇ ਸਿਆਸੀ ਬਿਆਨਬਾਜ਼ੀ ਦਾ ਦੌਰ ਵੀ ਚੱਲ ਪਆ ਹੈ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਇਸ ਦਾ ਇੱਕ ਵੀਡੀਓ ਟਵੀਟ ਕਰਦੇ ਹੋਏ ਲਿਖਿਆ ਕਿ ਜੇਰ ਹਸਪਤਾਲ ਬਣਾਉਣ ਵਿੱਚ ਇੰਨੀ ਮਿਹਨਤ ਕੀਤੀ ਹੁੰਦੀ ਤਾਂ ਸ਼ਮਸ਼ਾਨ ਲੁਕਾਉਣ ਦੀ ਲੋੜ ਨਾ ਪੈਂਦੀ। ਉਥੇ ਹੀ ਕਾਂਗਰਸ ਦੀ ਯੂਪੀ ਯੂਨਿਟ ਵੱਲੋਂ ਵੀ ਟਵੀਟ ਕੀਤਾ ਗਿਆ। ਯੂਪੀ ਕਾਂਗਰਸ ਨੇ ਲਿਖਿਆ ਕਿ ਤੁਸੀਂ ਲੱਖ ਲੁਕਾਓ ਬੇਸ਼ਰਮੀ ਪਰ, ਦੁਨੀਆ ਨੂੰ ਪਤਾ ਲੱਗ ਜਾਂਦਾ ਹੈ। ਲਖਨਊ ਵਿੱਚ ਬੈਕੁੰਠ ਧਾਮ ਸੜਕ ਨੂੰ ਚਾਰੇ ਪਾਸਿਓਂ ਕਵਰ ਕੀਤਾ ਜਾ ਰਿਹਾ ਹੈ। ਦੱਸਣਯਗ ਹੈ ਕਿ ਲਖਨਊ ਵਿੱਚ ਰੋਜ਼ਾਨਾ 5000 ਦੇ ਕਰੀਬ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਮੌਤਾਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ।