Ramadan 2021 fasting tips: ਰਮਜ਼ਾਨ ਦਾ ਪਵਿੱਤਰ ਮਹੀਨਾ ਸ਼ੁਰੂ ਹੋ ਗਿਆ ਹੈ। ਰਮਜ਼ਾਨ ਦੇ ਮਹੀਨੇ ‘ਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਅੱਲ੍ਹਾ ਦੀ ਇਬਾਦਤ ਕਰਦੇ ਹਨ ਅਤੇ 30 ਦਿਨ ਤੱਕ ਰੋਜ਼ਾ ਰੱਖਦੇ ਹਨ। ਇਨ੍ਹਾਂ ‘ਚ ਉਹ 42-43 ਡਿਗਰੀ ਦੀ ਗਰਮੀ ‘ਚ ਦਿਨ ਭਰ ਬਿਨਾਂ ਪਾਣੀ ਪੀਏ ਰਹਿੰਦੇ ਹਨ ਪਰ ਇਸ ਨਾਲ ਬੇਚੈਨੀ, ਘਬਰਾਹਟ, ਪੇਟ ਖਰਾਬ, ਲੂ ਅਤੇ ਡੀਹਾਈਡਰੇਸਨ ਦਾ ਖ਼ਤਰਾ ਰਹਿੰਦਾ ਹੈ। ਖੁਦਾ ਦੀ ਇਬਾਦਤ ਦੇ ਨਾਲ ਸਿਹਤ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ। ਅਜਿਹੇ ‘ਚ ਇੱਥੇ ਅਸੀਂ ਤੁਹਾਨੂੰ ਦੱਸਾਂਗੇ ਕਿ ਰਮਜ਼ਾਨ ਦੇ ਮਹੀਨੇ ‘ਚ ਕੀ ਖਾਣਾ ਚਾਹੀਦਾ ਅਤੇ ਕੀ ਨਹੀਂ, ਤਾਂ ਜੋ ਤੁਹਾਡੀ ਸਿਹਤ ਨੂੰ ਨੁਕਸਾਨ ਨਾ ਪਹੁੰਚੇ…
ਓਵਰਈਟਿੰਗ ਤੋਂ ਬਚੋ: ਰਮਜ਼ਾਨ ‘ਚ 2 ਵਾਰ ਸਹਿਰੀ ਅਤੇ ਇਫਤਾਰ ਦੇ ਸਮੇਂ ਰੋਜ਼ਾ ਖੋਲ੍ਹਿਆ ਜਾਂਦਾ ਹੈ ਪਰ ਕੁਝ ਲੋਕ ਇਸ ਸਮੇਂ ਦੌਰਾਨ ਓਵਰਈਟਿੰਗ ਕਰ ਲੈਂਦੇ ਹਨ ਜੋ ਕਿ ਗਲਤ ਹੈ। ਇੱਕ ਦਮ ਭੁੱਖੇ ਰਹਿਣ ਤੋਂ ਬਾਅਦ ਜਦੋਂ ਤੁਸੀਂ ਬਹੁਤ ਕੁਝ ਖਾਓਗੇ ਤਾਂ ਪੇਟ ‘ਚ ਗੜਬੜੀ ਹੋ ਜਾਵੇਗੀ ਅਤੇ ਇਸ ਨਾਲ ਅੰਤੜੀਆਂ ‘ਤੇ ਵੀ ਅਸਰ ਹੋਵੇਗਾ। ਇਸ ਲਈ ਧਿਆਨ ਰੱਖੋ ਕਿ ਸੰਤੁਲਿਤ ਮਾਤਰਾ ‘ਚ ਹੀ ਭੋਜਨ ਕਰੋ।
ਸਰੀਰ ‘ਚ ਨਾ ਹੋਣ ਦਿਓ ਪਾਣੀ ਦੀ ਕਮੀ
- ਰਮਜ਼ਾਨ ਦੇ ਨਾਲ ਹੀ ਗਰਮੀਆਂ ਦੀ ਸ਼ੁਰੂਆਤ ਵੀ ਹੋ ਗਈ ਹੈ। ਇਸ ਮੌਸਮ ‘ਚ ਡੀਹਾਈਡ੍ਰੇਸ਼ਨ ਯਾਨਿ ਸਰੀਰ ‘ਚ ਪਾਣੀ ਦੀ ਕਮੀ ਹੋ ਜਾਂਦੀ ਹੈ। ਰੋਜ਼ਾ ਰੱਖਣ ਦੇ ਦੌਰਾਨ ਵੀ ਕਈ ਵਾਰ ਇਸ ਸਮੱਸਿਆ ‘ਚੋਂ ਲੰਘਣਾ ਪੈਂਦਾ ਹੈ। ਅਜਿਹੇ ‘ਚ ਜ਼ਰੂਰੀ ਹੈ ਕਿ ਤੁਸੀਂ ਰੋਜ਼ੇ ‘ਚ ਫਲ ਅਤੇ ਸਬਜ਼ੀਆਂ ਦਾ ਸੇਵਨ ਕਰੋ ਜਿਸ ਨਾਲ ਡੀਹਾਈਡਰੇਸਨ ਨਾ ਹੋਵੇ।
- ਹਾਈਡਰੇਟਿਡ ਰਹਿਣ ਲਈ ਤੁਸੀਂ ਨਾਰੀਅਲ ਪਾਣੀ, ਅਨਾਨਾਸ, ਅੰਬ, ਦਹੀ, ਖੀਰੇ, ਅੰਗੂਰ, ਖੀਰੇ, ਤਰਬੂਜ ਅਤੇ ਖਰਬੂਜਾ ਖਾਓ। ਧਿਆਨ ਰੱਖੋ ਕਿ ਖਾਣੇ ਤੋਂ ਪਹਿਲਾਂ ਪਾਣੀ ਨਾ ਪੀਓ ਕਿਉਂਕਿ ਇਸ ਨਾਲ ਭੁੱਖ ਮਰ ਜਾਵੇਗੀ ਪਰ ਭੋਜਨ ਤੋਂ ਬਾਅਦ ਭਰਪੂਰ ਪਾਣੀ ਪੀਓ।
ਸਹਿਰੀ ਦਾ ਖਾਣ-ਪੀਣ
- ਸਹਿਰੀ ਦੇ ਸਮੇਂ ਨਾਸ਼ਤੇ ‘ਚ ਹਾਈ ਪ੍ਰੋਟੀਨ ਭੋਜਨ ਜਿਵੇਂ ਵੈਜੀਟੇਬਲ ਟੋਸਟ, ਪਨੀਰ ਸੈਂਡਵਿਚ, stuff ਪਰਾਠੇ, ਉਬਲੇ ਆਂਡੇ ਅਤੇ ਆਮਲੇਟ ਖਾਓ। ਨਿੰਬੂ ਪਾਣੀ ‘ਚ ਸ਼ਹਿਦ ਪਾ ਕੇ ਪੀਓ। ਇਸ ਨਾਲ ਸਰੀਰ ‘ਚ ਪਾਣੀ ਦੀ ਕਮੀ ਨਹੀਂ ਹੋਵੇਗੀ ਅਤੇ ਦਿਨਭਰ ਐਨਰਜ਼ੀ ਵੀ ਰਹੇਗੀ।
- ਸਹਰੀ ‘ਚ ਕਾਰਬੋਹਾਈਡਰੇਟ ਅਤੇ ਪ੍ਰੋਟੀਨ ਭਰਪੂਰ ਮਾਤਰਾ ‘ਚ ਲਓ। ਇਸ ਦੇ ਲਈ ਦਾਲਾਂ ਅਤੇ ਅੰਕੁਰਿਤ ਦਾਲਾਂ, ਸਲਾਦ, ਆਂਡੇ, ਦੁੱਧ, ਦਲੀਆ, ਸਾਬੂਦਾਣਾ, ਓਟਸ, ਪੋਹਾ ਅਤੇ ਫਲਾਂ ਆਦਿ ਖਾਓ।
ਇਫਤਾਰੀ ਦਾ ਭੋਜਨ: ਇਫਤਾਰ ਦੀ ਸ਼ੁਰੂਆਤ ਫਰੂਟ ਚਾਟ, ਖਜੂਰ, ਫਰੂਟ ਜੂਸ ਜਾਂ ਸਟੀਮ sprouts, ਡ੍ਰਾਈ ਫਰੂਟਸ ਨਾਲ ਕਰੋ। ਸਟੀਮਡ, ਗ੍ਰਿਲਡ, ਬੇਕਡ, ਰੋਸਟੇਡ ਫੂਡਜ਼ ਖਾਓ। ਇਸ ਤੋਂ ਇਲਾਵਾ ਸਲਾਦ, ਰੋਟੀ, ਦਾਲ-ਚੌਲ, ਆਲੂ, ਸਬਜ਼ੀਆਂ ਦਾ ਸੂਪ, ਆਂਡੇ ਅਤੇ ਨਾਨ-ਵੈੱਜ ਖਾ ਸਕਦੇ ਹੋ। ਭੋਜਨ ਦੇ ਨਾਲ ਦਹੀਂ ਦਾ ਸੇਵਨ ਜ਼ਰੂਰ ਕਰੋ। ਇਕ ਗਲਾਸ ਨਿੰਬੂ ਪਾਣੀ ਵੀ ਪੀਓ। ਇਫਤਾਰ ਅਤੇ ਸਹਰੀ ‘ਚ ਮੱਛੀ ਅਤੇ ਚਿਕਨ ਵੀ ਖਾ ਸਕਦੇ ਹੋ ਪਰ ਰੈੱਡ ਮੀਟ ਤੋਂ ਪਰਹੇਜ਼ ਕਰੋ। ਅਸਲ ‘ਚ ਇਹ ਭਾਰੀ ਹੁੰਦਾ ਹੈ ਅਤੇ ਹਜ਼ਮ ਹੋਣ ‘ਚ ਸਮਾਂ ਲੈਂਦਾ ਹੈ। ਮੱਛੀ ਅਤੇ ਚਿਕਨ ਦੇ ਨਾਲ ਸਲਾਦ ਜ਼ਰੂਰ ਖਾਓ ਕਿਉਂਕਿ ਇਸ ਨਾਨ-ਵੈੱਜ ਅਸਾਨੀ ਨਾਲ ਹਜ਼ਮ ਹੋ ਜਾਵੇਗਾ।
ਇਨ੍ਹਾਂ ਚੀਜ਼ਾਂ ਨੂੰ ਲੈਣ ਤੋਂ ਪਰਹੇਜ਼ ਕਰੋ: ਕੌਫ਼ੀ, ਚਾਹ ਜਾਂ ਕੋਲਡ ਡਰਿੰਕ, ਮਸਾਲੇਦਾਰ ਭੋਜਨ, ਜੰਕ ਫ਼ੂਡ ਤੋਂ ਪਰਹੇਜ਼ ਕਰੋ। ਇਸ ਤੋਂ ਇਲਾਵਾ ਖਾਲੀ ਪੇਟ ਚਾਹ ਅਤੇ ਕੌਫੀ ਦਾ ਸੇਵਨ ਨਾ ਕਰੋ ਕਿਉਂਕਿ ਇਸ ਨਾਲ ਐਸਿਡਿਟੀ, ਕਬਜ਼ ਦੀ ਸਮੱਸਿਆ ਹੋ ਸਕਦੀ ਹੈ।
ਇਨ੍ਹਾਂ ਚੀਜ਼ਾਂ ਦਾ ਵੀ ਧਿਆਨ ਰੱਖੋ
- ਸਹੀ ਖਾਣ-ਪੀਣ ਦੇ ਨਾਲ ਭਰਪੂਰ ਨੀਂਦ ਲਓ
- ਸਵੇਰੇ 15-20 ਮਿੰਟ ਹਲਕੀ-ਫੁਲਕੀ ਕਸਰਤ ਜਾਂ ਯੋਗਾ ਕਰੋ।
- ਜੇ ਤੁਸੀਂ ਬਿਮਾਰ ਹੋ ਜਾਂ ਯਾਤਰਾ ਕਰ ਰਹੇ ਹੋ ਤਾਂ ਰੋਜ਼ੇ ਨਾ ਰੱਖੋ।
- ਪ੍ਰੇਗਨੈਂਟ ਔਰਤਾਂ ਵੀ ਰੋਜ਼ੇ ਨਾ ਰੱਖਣ ਤਾਂ ਚੰਗਾ ਹੋਵੇਗਾ।
- ਡਿਨਰ ਤੋਂ ਬਾਅਦ 5-10 ਮਿੰਟ ਟਹਿਲੋ।
- ਜਲਦੀ ‘ਚ ਨਾ ਖਾਓ ਪਰ ਇਸ ਨੂੰ ਅਰਾਮ ਨਾਲ ਚਬਾ-ਚਬਾ ਕੇ ਖਾਓ।
- ਜੇ ਤੁਸੀਂ ਰਮਜ਼ਾਨ ਦੇ ਦੌਰਾਨ ਖਾਣ ਪੀਣ ਦੀਆਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਦੇ ਹੋ ਤਾਂ ਤੁਸੀਂ ਸਿਹਤਮੰਦ ਰਹੋਗੇ।