Women Vitamins diet: ਔਰਤਾਂ ਜ਼ਿੰਦਗੀ ਦੇ ਬਹੁਤ ਸਾਰੇ ਪੜਾਵਾਂ ‘ਚੋਂ ਲੰਘਦੀਆਂ ਹਨ ਜਿਵੇਂ ਕਿ ਪੀਰੀਅਡਜ਼, ਪ੍ਰੈਗਨੈਂਸੀ ਅਤੇ ਬੁਢਾਪਾ। ਇਹਨਾਂ ਪੜਾਵਾਂ ਲਈ ਉਨ੍ਹਾਂ ਨੂੰ ਵੱਖ-ਵੱਖ ਕਿਸਮਾਂ ਦੇ ਵਿਟਾਮਿਨਜ਼ ਦੀ ਲੋੜ ਹੁੰਦੀ ਹੈ। ਜਿਨ੍ਹਾਂ ‘ਚੋਂ ਪੰਜ ਵਿਸ਼ੇਸ਼ ਵਿਟਾਮਿਨ ਹੇਠ ਲਿਖੇ ਅਨੁਸਾਰ ਹਨ…..
ਵਿਟਾਮਿਨ ਡੀ: ਔਰਤਾਂ ਲਈ ਵਿਟਾਮਿਨ ਡੀ ਬਹੁਤ ਜ਼ਰੂਰੀ ਹੁੰਦਾ ਹੈ। ਇਸ ਨਾਲ ਇਮਿਊਨਿਟੀ ਵੱਧਦੀ ਹੈ। ਜੇ ਔਰਤਾਂ ‘ਚ ਵਿਟਾਮਿਨ ਡੀ ਦੀ ਕਮੀ ਹੈ ਤਾਂ ਉਨ੍ਹਾਂ ‘ਚ ਕੈਂਸਰ, ਸ਼ੂਗਰ ਅਤੇ ਅਸਥਮਾ ਵਰਗੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਜ਼ਿਆਦਾਤਰ ਔਰਤਾਂ ‘ਚ ਵਿਟਾਮਿਨ ਡੀ ਦੀ ਕਮੀ ਕਾਰਨ ਹੱਡੀਆਂ ‘ਚ ਦਰਦ ਰਹਿੰਦਾ ਹੈ। ਮੱਛੀ, ਆਂਡਾ, ਸੂਰਜ ਦੀਆਂ ਕਿਰਨਾਂ ਅਤੇ ਮਸ਼ਰੂਮ ਵਿਟਾਮਿਨ ਡੀ ਦੇ ਚੰਗੇ ਸਰੋਤ ਹਨ। ਔਰਤਾਂ ਨੂੰ ਇਨ੍ਹਾਂ ਨੂੰ ਆਪਣੀ ਡਾਇਟ ‘ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਵੱਧਦੀ ਉਮਰ ਦੀਆਂ ਔਰਤਾਂ ਲਈ ਮੈਗਨੀਸ਼ੀਅਮ ਵੀ ਬਹੁਤ ਜ਼ਰੂਰੀ ਹੈ। ਇਹ ਦਰਦ ਤੋਂ ਛੁਟਕਾਰਾ ਦਿਵਾਉਂਦਾ ਹੈ ਅਤੇ ਮੂਡ ਨੂੰ ਵੀ ਵਧੀਆ ਰੱਖਦਾ ਹੈ। ਇਹ ਵਿਟਾਮਿਨ ਪੀਐਮਐਸ ਲਈ ਵੀ ਜ਼ਰੂਰੀ ਹੈ। ਇਹ ਤਿਲ, ਕੇਲਾ, ਮੱਛੀ, ਸੋਇਆਬੀਨ ਐਵੋਕਾਡੋ, ਕਣਕ ਅਤੇ ਟੋਫੂ ‘ਚ ਪਾਇਆ ਜਾਂਦਾ ਹੈ। ਕਾਲੇ ਸੇਮ ਮੈਗਨੀਸ਼ੀਅਮ ਦਾ ਸਭ ਤੋਂ ਚੰਗਾ ਸਰੋਤ ਹਨ।
ਵਿਟਾਮਿਨ ਕੇ: ਵਿਟਾਮਿਨ ਕੇ ਬਹੁਤ ਸਾਰੀਆਂ ਬਿਮਾਰੀਆਂ ਨੂੰ ਦੂਰ ਕਰਦਾ ਹੈ। ਪਰ ਇਹ ਖਾਸ ਤੌਰ ‘ਤੇ ਦਿਲ ਲਈ ਲਾਭਕਾਰੀ ਹੁੰਦਾ ਹੈ। ਇਹ ਦਿਲ ਦੀ ਬਿਮਾਰੀ ਦੇ ਖ਼ਤਰੇ ਨੂੰ ਘੱਟ ਕਰਦਾ ਹੈ, ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਦੀ ਕਮੀ ਨਾਲ ਪੀਰੀਅਡਸ ‘ਚ ਹੈਵੀ ਬਲੀਡਿੰਗ ਦੀ ਸਮੱਸਿਆ ਹੁੰਦੀ ਹੈ। ਹਰ ਔਰਤ ਨੂੰ ਆਪਣੀ ਡਾਇਟ ‘ਚ ਵਿਟਾਮਿਨ ਕੇ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਡਾਕਟਰ ਇਸ ਵਿਟਾਮਿਨ ਨੂੰ ਪੂਰਾ ਕਰਨ ਲਈ ਡਾਇਟ ਸਰੋਤ ਜਾਂ ਸਪਲੀਮੈਂਟਸ ਦੀ ਵਰਤਣ ਦੀ ਸਲਾਹ ਦਿੰਦੇ ਹਨ। ਇਸ ਦੇ ਪ੍ਰਮੁੱਖ ਸਰੋਤ ਹਰੀਆਂ ਪੱਤੇਦਾਰ ਸਬਜ਼ੀਆਂ, ਮੱਛੀ, ਅਤੇ ਮਾਸ ਹਨ।
ਵਿਟਾਮਿਨ ਬੀ 12: ਵਿਟਾਮਿਨ ਬੀ 12 ਸਰੀਰ ਲਈ ਬਹੁਤ ਜ਼ਰੂਰੀ ਹੈ। ਜੋ ਵੀ ਅਸੀਂ ਖਾਂਦੇ ਹਾਂ ਇਹ ਉਸ ਨੂੰ ਗਲੂਕੋਜ਼ ‘ਚ ਬਦਲ ਦਿੰਦਾ ਹੈ ਅਤੇ ਸਾਡੇ ਸਰੀਰ ਨੂੰ ਐਨਰਜ਼ੀ ਦਿੰਦਾ ਹੈ। ਇਹ ਮੈਟਾਬੋਲਿਜ਼ਮ ਨੂੰ ਵੀ ਵਧਾਉਂਦਾ ਹੈ। ਔਰਤਾਂ ਨੂੰ ਮਰਦਾਂ ਨਾਲੋਂ ਜ਼ਿਆਦਾ ਐਨਰਜ਼ੀ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਉਨ੍ਹਾਂ ਨੂੰ ਇਸ ਵਿਟਾਮਿਨ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ। ਮੱਛੀ, ਮਾਸ, ਚਿਕਨ, ਆਂਡੇ, ਦੁੱਧ ਨਾਲ ਬਣੇ ਪ੍ਰੋਡਕਟਸ ‘ਚ ਇਹ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ।
ਫੋਲਿਕ ਐਸਿਡ: ਗਰਭਵਤੀ ਔਰਤਾਂ ਲਈ ਫੋਲਿਕ ਐਸਿਡ ਜ਼ਿਆਦਾ ਜ਼ਰੂਰੀ ਹੁੰਦਾ ਹੈ। ਇਹ ਨਿਊਰੋਲੋਜੀਕਲ ਸਮੱਸਿਆਵਾਂ ਅਤੇ ਹੋਰ ਪੁਰਾਣੀਆਂ ਬਿਮਾਰੀਆਂ ਨੂੰ ਠੀਕ ਕਰਨ ‘ਚ ਮਦਦ ਕਰਦਾ ਹੈ। ਜੋ ਔਰਤਾਂ ਬੱਚਾ ਪਲੈਨ ਕਰਨ ਦੀ ਸੋਚ ਰਹੇ ਹਨ ਉਨ੍ਹਾਂ ਲਈ ਇਹ ਵਿਟਾਮਿਨ ਵੀ ਬਹੁਤ ਜ਼ਰੂਰੀ ਹੈ। ਇਸਦੇ ਮੁੱਖ ਸਰੋਤ ਹਰੀਆਂ ਪੱਤੇਦਾਰ ਸਬਜ਼ੀਆਂ ਹਨ ਜਿਵੇਂ ਪਾਲਕ, ਮੇਥੀ, ਫਲੀਆਂ, ਮਟਰ, ਤਰਬੂਜ, ਸੰਤਰੇ, ਕੇਲੇ, ਨਿੰਬੂ, ਸਟ੍ਰਾਬੇਰੀ ਅਤੇ ਅੰਗੂਰ ਹਨ। ਇਸ ਤੋਂ ਇਲਾਵਾ ਆਟਾ, ਚੌਲ, ਬ੍ਰੈਡ, ਸਾਬਤ ਅਨਾਜ ਅਤੇ ਆਂਡਿਆਂ ‘ਚ ਵੀ ਪਾਇਆ ਜਾਂਦਾ ਹੈ।