Child drinking water trick: ਗਰਮੀ ਸ਼ੁਰੂ ਹੋ ਚੁੱਕੀਆਂ ਹਨ। ਗਰਮੀਆਂ ‘ਚ ਬੱਚਿਆਂ ਨੂੰ ਵਿਸ਼ੇਸ਼ ਦੇਖਭਾਲ ਦੀ ਲੋੜ ਹੁੰਦੀ ਹੈ। ਜਿਸ ‘ਚੋਂ ਸਭ ਤੋਂ ਜ਼ਰੂਰੀ ਹੈ ਬੱਚਿਆਂ ਦੇ ਸਰੀਰ ‘ਚ ਹੋਣ ਵਾਲੀ ਪਾਣੀ ਦੀ ਕਮੀ ਨੂੰ ਰੋਕਣਾ। 6 ਮਹੀਨਿਆਂ ਤੋਂ ਘੱਟ ਉਮਰ ਦੇ ਬੱਚੇ ਨੂੰ ਤਾਂ ਮਾਂ ਦੇ ਦੁੱਧ ਤੋਂ ਭਰਪੂਰ ਮਾਤਰਾ ‘ਚ ਪਾਣੀ ਮਿਲ ਜਾਂਦਾ ਹੈ। ਪਰ ਵਧਦੇ ਬੱਚੇ ਅਕਸਰ ਘੱਟ ਪਾਣੀ ਪੀਂਦੇ ਹਨ ਜਿਸ ਨਾਲ ਉਨ੍ਹਾਂ ਨੂੰ ਕਈ ਬਿਮਾਰੀਆਂ ਲੱਗ ਜਾਂਦੀਆਂ ਹਨ।
ਖੇਡ-ਖੇਡ ‘ਚ ਪਿਲਾਓ ਪਾਣੀ: ਬੱਚੇ ਜ਼ਿਆਦਾ ਸਮਾਂ ਖੇਡਦੇ ਰਹਿੰਦੇ ਹਨ। ਇਸ ਸਮੇਂ ਦੌਰਾਨ ਉਹ ਜ਼ਿਆਦਾ ਪਾਣੀ ਦਾ ਸੇਵਨ ਨਹੀਂ ਕਰਦੇ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਦੇ ਨਾਲ ਕੋਈ ਅਜਿਹੀ ਗੇਮ ਖੇਡਣ ਜਿਸ ਨਾਲ ਉਹ ਬੱਚਿਆਂ ਨੂੰ ਪਾਣੀ ਦਾ ਸੇਵਨ ਕਰਾ ਸਕਣ।
ਫਲਾਂ ਅਤੇ ਸਬਜ਼ੀਆਂ ਰਾਹੀਂ: ਗਰਮੀਆਂ ‘ਚ ਅਜਿਹੇ ਬਹੁਤ ਸਾਰੇ ਫਲ ਅਤੇ ਸਬਜ਼ੀਆਂ ਮਿਲਦੀਆਂ ਹਨ ਜਿਨ੍ਹਾਂ ਨੂੰ ਖਾਣ ਨਾਲ ਪਾਣੀ ਦੀ ਕਮੀ ਪੂਰੀ ਹੋ ਜਨਦੀ ਹੈ। ਜੇ ਤੁਹਾਡਾ ਬੱਚਾ ਘੱਟ ਪਾਣੀ ਪੀਂਦਾ ਹੈ ਤਾਂ ਉਸਨੂੰ ਤਰਬੂਜ, ਖਰਬੂਜਾ ਅਤੇ ਖੀਰਾ ਖਾਣ ਨੂੰ ਦਿਓ। ਤੁਸੀਂ ਇਨ੍ਹਾਂ ਦਾ ਜੂਸ ਬਣਾ ਕੇ ਵੀ ਦੇ ਸਕਦੇ ਹੋ।
ਨਾਰੀਅਲ ਪਾਣੀ: ਨਾਰੀਅਲ ਪਾਣੀ ‘ਚ ਬਹੁਤ ਸਾਰੇ ਗੁਣ ਪਾਏ ਜਾਂਦੇ ਹਨ। ਨਾਰੀਅਲ ਪਾਣੀ ਦਾ ਸੇਵਨ ਸਰੀਰ ‘ਚ ਪਾਣੀ ਦੀ ਕਮੀ ਨੂੰ ਪੂਰਾ ਕਰਦਾ ਹੈ। ਜੇ ਤੁਹਾਨੂੰ ਲਗਦਾ ਹੈ ਕਿ ਬੱਚੇ ਨੂੰ ਪਾਣੀ ਦੀ ਕਮੀ ਹੋ ਸਕਦੀ ਹੈ ਤਾਂ ਉਸ ਨੂੰ ਨਾਰੀਅਲ ਪਾਣੀ ਜ਼ਰੂਰ ਦਿਓ।
ਸੇਬ ਦਾ ਪਤਲਾ ਜੂਸ: ਸੇਬ ਦਾ ਪਤਲਾ ਜੂਸ ਵੀ ਬੱਚਿਆਂ ‘ਚ ਪਾਣੀ ਦੀ ਕਮੀ ਨੂੰ ਪੂਰਾ ਕਰ ਸਕਦਾ ਹੈ। ਕੈਨੇਡਾ ਦੀ ਯੂਨੀਵਰਸਿਟੀ ‘ਚ ਹੋਈ ਇੱਕ ਖੋਜ ਦੇ ਅਨੁਸਾਰ ਸੇਬ ਦਾ ਪਤਲਾ ਜੂਸ ਪਾਣੀ ਦੀ ਕਮੀ ‘ਚ ਪ੍ਰਭਾਵਸ਼ਾਲੀ ਹੈ। ਇਹ ਜੂਸ ਇਲੈਕਟ੍ਰੋਲਾਈਟ ਡ੍ਰਿੰਕ ਦਾ ਇੱਕ ਚੰਗਾ ਆਪਸ਼ਨ ਹੋ ਸਕਦਾ ਹੈ। ਗਰਮੀ ਦੇ ਮੌਸਮ ‘ਚ ਲੂ ਲੱਗਣ ਅਤੇ ਡੀਹਾਈਡਰੇਸ਼ਨ ਵਰਗੀਆਂ ਬਿਮਾਰੀਆਂ ਦਾ ਹੋਣਾ ਆਮ ਗੱਲ ਹੈ। ਇਸ ਤੋਂ ਬਚਣ ਲਈ ਬੱਚਿਆਂ ਨੂੰ ਦਿਨ ‘ਚ ਧੁੱਪ ‘ਚ ਖੇਡਣ ਦੀ ਬਜਾਏ ਸ਼ਾਮ ਨੂੰ ਖੇਡਣ ਲਈ ਭੇਜੋ।