Pakistan suspends services: ਪਾਕਿਸਤਾਨ ਨੇ ਇੱਕ ਕੱਟੜਪੰਥੀ ਧਾਰਮਿਕ ਸੰਗਠਨ ਦੇ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਟਵਿੱਟਰ, ਫੇਸਬੁੱਕ ਅਤੇ ਵਟਸਐਪ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਸ ‘ਤੇ ਸ਼ੁੱਕਰਵਾਰ ਨੂੰ ਅਸਥਾਈ ਪਾਬੰਦੀ ਲਗਾ ਦਿੱਤੀ ਤਾਂ ਜੋ ਇਨ੍ਹਾਂ ਦੀ ਵਰਤੋਂ ਪ੍ਰਦਰਸ਼ਨਾਂ ਦੇ ਆਯੋਜਨ ਲਈ ਨਾ ਕੀਤੀ ਜਾ ਸਕੇ । ਉਕਤ ਸੰਗਠਨ ‘ਤੇ ਹੁਣ ਸਰਕਾਰ ਤੋਂ ਪਾਬੰਦੀ ਲਗਾਈ ਗਈ ਹੈ ।
ਸਰਕਾਰ ਨੇ ਤਹਿਰੀਕ-ਏ-ਲੈਬਕ ਪਾਕਿਸਤਾਨ (ਟੀਐਲਪੀ) ਦੇ ਤਿੰਨ ਦਿਨਾਂ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਵੀਰਵਾਰ ਨੂੰ ਉਸ ‘ਤੇ ਪਾਬੰਦੀ ਲਗਾ ਦਿੱਤੀ । ਇਹ ਸੰਗਠਨ ਸਰਕਾਰ ‘ਤੇ ਫਰਾਂਸ ਵਿੱਚ ਪਿਛਲੇ ਸਾਲ ਪ੍ਰਕਾਸ਼ਿਤ ਕੀਤੇ ਗਏ ਕਥਿਤ ਦੋਸ਼ੀ ਕਾਰਟੂਨ ਨੂੰ ਲੈ ਕੇ ਉੱਥੋਂ ਦੇ ਰਾਜਦੂਤ ਨੂੰ ਕੱਢਣ ਲਈ ਸਰਕਾਰ ‘ਤੇ ਦਬਾਅ ਬਣਾਉਣਾ ਚਾਹੁੰਦਾ ਸੀ।
ਟੀਐਲਪੀ ਨੇ ਆਪਣੇ ਮੁਖੀ ਸਾਦ ਹੁਸੈਨ ਰਿਜਵੀ ਦੀ ਗ੍ਰਿਫਤਾਰੀ ਤੋਂ ਬਾਅਦ ਸੋਮਵਾਰ ਨੂੰ ਦੇਸ਼ਵਿਆਪੀ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸੀ । ਟੀਐਲਪੀ ਸਮਰਥਕਾਂ ਨੇ ਇਸ ਹਫਤੇ ਦੇ ਸ਼ੁਰੂ ਵਿੱਚ ਕਈ ਸ਼ਹਿਰਾਂ ਅਤੇ ਕਸਬਿਆਂ ਵਿਚ ਪੁਲਿਸ ਨਾਲ ਹਿੰਸਕ ਝੜਪਾਂ ਕੀਤੀਆਂ ਸਨ ਜਿਸ ਵਿੱਚ ਸੱਤ ਲੋਕ ਮਾਰੇ ਗਏ ਸਨ ਅਤੇ ਲਗਭਗ 300 ਪੁਲਿਸ ਦੇ ਜ਼ਖਮੀ ਹੋਏ ਸਨ।
ਦੱਸ ਦੇਈਏ ਕਿ ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਪ੍ਰਦਰਸ਼ਨਾਂ ਨੂੰ ਰੋਕਣ ਲਈ, ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਨੇ ਪਾਕਿਸਤਾਨ ਦੂਰਸੰਚਾਰ ਅਥਾਰਟੀ (ਪੀਟੀਏ) ਨੂੰ ਸੋਸ਼ਲ ਮੀਡੀਆ ਸੇਵਾਵਾਂ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਬੰਦ ਕਰਨ ਦੇ ਨਿਰਦੇਸ਼ ਦਿੱਤੇ । ਇਸ ਬਾਰੇ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਕਿ “ਸੋਸ਼ਲ ਮੀਡੀਆ ਫੋਰਮਾਂ (ਟਵਿੱਟਰ, ਫੇਸਬੁੱਕ, ਵਟਸਐਪ, ਯੂਟਿਊਬ ਅਤੇ ਟੈਲੀਗਰਾਮ) ਦੀ ਪਹੁੰਚ ਨੂੰ ਪੂਰੀ ਤਰ੍ਹਾਂ ਰੋਕਿਆ ਜਾਣਾ ਚਾਹੀਦਾ ਹੈ।”