Liver damage symptoms: ਪੇਟ ‘ਚ ਮੌਜੂਦ ਛੋਟਾ ਜਿਹਾ ਅੰਗ ਲੀਵਰ ਸਿਹਤ ਦੇ ਨਜ਼ਰੀਏ ਤੋਂ ਸਭ ਤੋਂ ਮਹੱਤਵਪੂਰਣ ਮੰਨਿਆ ਜਾਂਦਾ ਹੈ। ਲੀਵਰ ਸਰੀਰ ‘ਚੋਂ ਹਾਨੀਕਾਰਕ ਪਦਾਰਥਾਂ ਨੂੰ ਬਾਹਰ ਕੱਢਦਾ ਹੈ ਜੇਕਰ ਇਸ ‘ਚ ਗੜਬੜ ਜਾਂ ਇਨਫੈਕਸ਼ਨ ਹੋ ਜਾਵੇ ਤਾਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲਾਂਕਿ ਜਦੋਂ ਜਿਗਰ ‘ਚ ਕੋਈ ਸਮੱਸਿਆ ਹੁੰਦੀ ਹੈ ਤਾਂ ਸਰੀਰ ਪਹਿਲਾਂ ਤੋਂ ਹੀ ਸੰਕੇਤ ਦੇਣਾ ਸ਼ੁਰੂ ਕਰ ਦਿੰਦਾ ਹੈ ਪਰ ਲੋਕ ਇਸਨੂੰ ਮਾਮੂਲੀ ਸਮਝਕੇ ਨਜ਼ਰ ਅੰਦਾਜ਼ ਕਰ ਦਿੰਦੇ ਹਨ। ਜਦੋ ਕਿ ਅਜਿਹਾ ਕਰਨਾ ਸਿਹਤ ‘ਤੇ ਭਾਰੀ ਪੈ ਸਕਦਾ ਹੈ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਲੀਵਰ ‘ਚ ਗੜਬੜੀ ਹੋਣ ‘ਤੇ ਕਿਹੜੇ ਲੱਛਣ ਦਿਖਾਈ ਦਿੰਦੇ ਹਨ….
ਪਹਿਲਾਂ ਲੱਛਣ ਮੂੰਹ ‘ਚੋਂ ਬਦਬੂ ਆਉਣਾ: ਬੁਰਸ਼ ਅਤੇ ਸਹੀ ਭੋਜਨ ਦੇ ਬਾਵਜੂਦ ਵੀ ਜੇ ਮੂੰਹ ‘ਚੋਂ ਬਦਬੂ ਆਉਂਦੀ ਹੈ ਤਾਂ ਸਮਝੋ ਕਿ ਲੀਵਰ ਕਮਜ਼ੋਰ ਹੋ ਗਿਆ ਹੈ। ਹਾਲਾਂਕਿ ਅਜਿਹਾ ਘੱਟ ਪਾਣੀ ਪੀਣ ਅਤੇ ਕਬਜ਼ ਕਾਰਨ ਵੀ ਹੋ ਸਕਦਾ ਹੈ। ਸਕਿਨ ‘ਤੇ ਖਾਰਸ਼ ਬੇਸ਼ੱਕ ਤੁਹਾਨੂੰ ਮਾਮੂਲੀ ਲੱਗੇ ਪਰ ਅਣਜਾਣੇ ‘ਚ ਅਜਿਹਾ ਹੋਣਾ ਲੀਵਰ ਕਮਜ਼ੋਰ ਹੋਣ ਦਾ ਸੰਕੇਤ ਹੋ ਸਕਦਾ ਹੈ। ਦਰਅਸਲ ਜਦੋਂ ਲੀਵਰ ਦੁਆਰਾ ਬਣਾਇਆ ਗਿਆ ਬਾਈਸ ਜੂਸ ਖੂਨ ‘ਚ ਘੁਲ ਜਾਂਦਾ ਹੈ ਤਾਂ ਇਹ ਸਕਿਨ ਦੇ ਹੇਠਾਂ ਜੰਮ ਜਾਂਦਾ ਹੈ ਜਿਸ ਨਾਲ ਖੁਜਲੀ ਹੋਣ ਲੱਗਦੀ ਹੈ।
ਹਥੇਲੀਆਂ ਦਾ ਲਾਲ ਹੋਣਾ: ਹਥੇਲੀਆਂ ਲਾਲ, ਧੱਫੜ, ਜਲਣ ਅਤੇ ਖੁਜਲੀ ਦੀ ਸਮੱਸਿਆ ਲਗਾਤਾਰ ਹੋ ਰਹੀ ਹੈ ਤਾਂ ਸਮਝੋ ਕਿ ਲੀਵਰ ‘ਚ ਇੰਫੈਕਸ਼ਨ ਹੋ ਗਈ ਹੈ। ਅਜਿਹੇ ‘ਚ ਤੁਹਾਨੂੰ ਡਾਕਟਰ ਤੋਂ ਚੈੱਕਅਪ ਕਰਵਾਉਣਾ ਚਾਹੀਦਾ ਹੈ। ਲੀਵਰ ਖ਼ਰਾਬ ਹੋਣ ਕਾਰਨ ਚਿਹਰੇ ‘ਤੇ ਕਾਲੇ ਧੱਬੇ ਜਾਂ ਮੁਹਾਸੇ ਵੀ ਆ ਜਾਦੇ ਹਨ। ਦਰਅਸਲ ਲੀਵਰ ਕਮਜ਼ੋਰ ਜਾਂ ਇਸ ‘ਚ ਕੋਈ ਖ਼ਰਾਬੀ ਹੋਣ ‘ਤੇ ਸਰੀਰ ‘ਚ ਐਸਟ੍ਰੋਜਨ ਅਤੇ ਟਾਇਰੋਨਸ ਹਾਰਮੋਨ ਲੈਵਲ ਵੱਧ ਜਾਂਦਾ ਹੈ ਇਸ ਨਾਲ ਸਕਿਨ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਸਕਿਨ ਮੱਕੜੀ ਦੇ ਜਾਲ ਵਰਗੀਆਂ ਨੀਲੀਆਂ ਲਾਈਨਾਂ ਦਿਖਾਈ ਦੇਣ ਲੱਗ ਪਈਆਂ ਹਨ ਤਾਂ ਇਸ ਨੂੰ ਹਲਕੇ ‘ਚ ਨਾ ਲਓ। ਅਜਿਹੇ ‘ਚ ਲੀਵਰ ਟੈਸਟ ਜ਼ਰੂਰ ਕਰਵਾਓ ਕਿਉਂਕਿ ਇਹ ਲੀਵਰ ਖ਼ਰਾਬ ਹੋਣ ਦਾ ਸੰਕੇਤ ਹੋ ਸਕਦਾ ਹੈ।
ਸੱਟ ਲੱਗਣ ‘ਤੇ ਜ਼ਿਆਦਾ ਖੂਨ ਵਹਿਣਾ: ਸੱਟ ਲੱਗਣ ਤੋਂ ਬਾਅਦ ਬਲੱਡ ਕਲੋਟ ਬਣਦਾ ਹੈ ਜਿਸ ਨਾਲ ਖੂਨ ਵਗਣਾ ਬੰਦ ਹੋ ਜਾਂਦਾ ਹੈ। ਇਸ ਬਲੱਡ ਕਲੋਟ ਨੂੰ ਬਣਾਉਣ ਲਈ ਇਕ ਵਿਸ਼ੇਸ਼ ਪ੍ਰੋਟੀਨ ਦੀ ਲੋੜ ਹੁੰਦੀ ਹੈ ਪਰ ਲੀਵਰ ‘ਚ ਖ਼ਰਾਬੀ ਹੋਣ ਦੇ ਕਾਰਨ ਇਹ ਬਲੱਡ ਕਲੋਟ ਨਹੀਂ ਬਣ ਪਾਉਂਦਾ। ਅਜਿਹੇ ‘ਚ ਜਦੋਂ ਸੱਟ ਲੱਗਦੀ ਹੈ ਖੂਨ ਵਗਣਾ ਬੰਦ ਨਹੀਂ ਹੁੰਦਾ। ਧਿਆਨ ਰੱਖੋ ਕਿ ਲੀਵਰ ਨੂੰ ਸਿਹਤਮੰਦ ਰੱਖਣ ਦਾ ਇੱਕੋ-ਇੱਕ ਰਸਤਾ ਹੈ… ਤੁਹਾਡਾ ਹੈਲਥੀ ਖਾਣ-ਪੀਣ। ਅਜਿਹੇ ਭੋਜਨ ਜੋ ਤੁਹਾਡੇ ਸਰੀਰ ਨੂੰ ਡੀਟੌਕਸ ਕਰਕੇ ਸਾਰੀ ਗੰਦਗੀ ਨੂੰ ਨਾਲ ਦੀ ਨਾਲ ਬਾਹਰ ਕੱਢਦੇ ਹਨ ਅਤੇ ਨਾਲ ਹੀ ਕੁਝ ਯੋਗਾ ਆਸਣ ਵੀ ਕਰੋ। ਜੇ ਇਨ੍ਹਾਂ ‘ਚੋਂ ਕੋਈ ਵੀ ਲੱਛਣ ਦਿਖਣ ਤਾਂ ਤੁਰੰਤ ਜਾਂਚ ਕਰਵਾਓ ਕਿਉਂਕਿ ਸਮੇਂ ਰਹਿੰਦੇ ਸੁਚੇਤ ਰਹਿਣਾ ਬਹੁਤ ਜ਼ਰੂਰੀ ਹੈ।