Thyroid health tips: ਹਾਰਮੋਨਲ ਦਾ ਅਸੰਤੁਲਨ ਆਪਣੇ ਨਾਲ ਇਕ ਨਹੀਂ ਬਲਕਿ ਬਹੁਤ ਸਾਰੀਆਂ ਬਿਮਾਰੀਆਂ ਲਿਆਉਂਦਾ ਹੈ ਉਨ੍ਹਾਂ ‘ਚੋਂ ਇਕ ਹੈ ਥਾਇਰਾਇਡ। ਇਸਦਾ ਮੁੱਖ ਕਾਰਨ ਖ਼ਰਾਬ ਲਾਈਫਸਟਾਈਲ ਹੈ। ਤਣਾਅ, ਬਹੁਤ ਜ਼ਿਆਦਾ ਆਇਓਡੀਨ ਦੀ ਵਰਤੋਂ ਅਤੇ ਕਮੀ, ਦਵਾਈਆਂ ਦਾ ਸਾਈਡ ਇਫੈਕਟ ਹੋ ਸਕਦੀ ਹੈ। ਕਬਜ਼, ਥਕਾਵਟ, ਸਕਿਨ ਡ੍ਰਾਈ, ਭਾਰ ਵਧਣਾ ਜਾਂ ਘਟਣਾ, ਹਾਈ ਬਲੱਡ ਪ੍ਰੈਸ਼ਰ, ਜੋੜਾਂ ਦਾ ਦਰਦ, ਵਾਲ ਪਤਲੇ ਅਤੇ ਬੇਜਾਨ ਹੋਣਾ, ਪਸੀਨਾ ਆਉਣਾ ਇਸੀ ਦੇ ਲੱਛਣ ਹਨ।
ਔਰਤਾਂ ਮਰਦਾਂ ਨਾਲੋਂ ਜ਼ਿਆਦਾ ਸ਼ਿਕਾਰ: ਔਰਤਾਂ ਮਰਦਾਂ ਨਾਲੋਂ 10 ਗੁਣਾ ਜ਼ਿਆਦਾ ਪੀੜਤ ਹੁੰਦੀਆਂ ਹਨ। ਜੇ ਥਾਇਰਾਇਡ ਕੰਟਰੋਲ ਨਾ ਹੋਵੇ ਤਾਂ ਹੋਰ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਲੋਕ ਇਸ ਲਈ ਦਵਾਈਆਂ ਖਾਦੇ ਹਨ ਪਰ ਫਿਰ ਵੀ ਥਾਇਰਾਇਡ ਕੰਟਰੋਲ ‘ਚ ਨਹੀਂ ਰਹਿੰਦਾ ਕਿਉਂਕਿ ਇਸ ‘ਚ ਪਰਹੇਜ਼ ਵੀ ਜ਼ਰੂਰੀ ਹੈ। ਥਾਇਰਾਇਡ ਨੂੰ ਕੰਟਰੋਲ ਕਰਨ ਲਈ ਘਰੇਲੂ ਅਤੇ ਆਯੁਰਵੈਦਿਕ ਨੁਸਖੇ ਵੀ ਅਸਰਦਾਰ ਹਨ।
ਪਹਿਲਾਂ ਦੱਸਦੇ ਹਾਂ ਥਾਇਰਾਇਡ ਮਰੀਜ਼ ਨੂੰ ਕੀ ਖਾਣਾ ਚਾਹੀਦਾ ਹੈ ?
- ਰੋਜ਼ 1 ਗਲਾਸ ਦੁੱਧ ਜ਼ਰੂਰ ਪੀਓ।
- ਸਾਬਤ ਅਨਾਜ ‘ਚ ਫਾਈਬਰ, ਪ੍ਰੋਟੀਨ ਅਤੇ ਵਿਟਾਮਿਨਜ਼ ਭਰਪੂਰ ਹੁੰਦੇ ਹਨ।
- 1 ਚਮਚ ਅਲਸੀ ਦੇ ਬੀਜ ਖਾਓ।
- ਮੁਲੱਠੀ ਦਾ ਸੇਵਨ ਕਰੋ। ਇਸ ਦੀ ਚਾਹ ਵੀ ਪੀ ਸਕਦੇ ਹੋ ਅਤੇ ਗਲ਼ੇ ‘ਚ ਰੱਖ ਕੇ ਇਸ ਦਾ ਰਸ ਵੀ ਚੂਸ ਸਕਦੇ ਹੋ।
- ਫਲ ਜ਼ਰੂਰ ਖਾਓ। ਅੰਬ, ਸ਼ਹਿਤੂਤ, ਤਰਬੂਜ ਅਤੇ ਖਰਬੂਜਾ ਜ਼ਰੂਰ ਖਾਓ।
- ਦਾਲਚੀਨੀ, ਅਦਰਕ, ਲਸਣ-ਪਿਆਜ਼ ਅਤੇ ਸਟ੍ਰਾਬੇਰੀ ਜ਼ਿਆਦਾ ਖਾਓ।
- ਨਾਰੀਅਲ ਦੇ ਤੇਲ ‘ਚ ਬਣਿਆ ਖਾਣਾ ਖਾਓ।
- 10 ਤੋਂ 15 ਮਿੰਟ ਤਾਜ਼ਾ ਧੁੱਪ ਲਓ।
- ਯੋਗਾ ‘ਚ ਸੂਰਯ ਨਮਸਕਰ, ਸਰਵੰਗਸਾਨਾ, ਮਤਸਿਆਸਨ, ਨੌਕਾਸਨ ਅਤੇ ਪ੍ਰਾਣਾਯਾਮ ‘ਚ ਅਲੋਮ-ਵਿਲੋਮ ਜ਼ਰੂਰ ਕਰੋ।
ਹੁਣ ਜਾਣੋ ਕੀ ਨਹੀਂ ਕਰਨਾ ਹੈ ?
- ਬਾਸੀ ਭੋਜਨ ਨਾ ਖਾਓ
- ਜ਼ਿਆਦਾ ਠੰਡੇ ਅਤੇ ਖੁਸ਼ਕ ਚੀਜ਼ਾਂ ਦਾ ਸੇਵਨ ਨਾ ਕਰੋ।
- ਮਿਰਚ ਮਸਾਲੇਦਾਰ, ਤਲੀਆਂ-ਭੁੰਨੀਆਂ ਅਤੇ ਖੱਟੀਆਂ ਚੀਜ਼ਾਂ ਨਾ ਖਾਓ।
- ਇਹ ਰੋਗ ਹੈ ਤਾਂ ਪਾਲਕ, ਸ਼ਕਰਕੰਦੀ, ਬੰਦਗੋਭੀ, ਫੁੱਲਗੋਭੀ, ਮੂਲੀ, ਸ਼ਲਗਮ, ਮੱਕੀ, ਸੋਇਆ, ਰੈੱਡ ਮੀਟ, ਕੈਫੀਨ ਅਤੇ ਰਿਫਾਇੰਡ ਆਇਲ ਨਹੀਂ ਲੈਣਾ ਚਾਹੀਦਾ।
- ਬਹੁਤ ਜ਼ਿਆਦਾ ਕਸਰਤ ਨਾ ਕਰੋ।
ਥਾਇਰਾਇਡ ਨੂੰ ਕੰਟਰੋਲ ‘ਚ ਰੱਖਣ ‘ਚ ਫ਼ਾਇਦੇਮੰਦ ਹਨ ਇਹ ਆਯੁਰਵੈਦਿਕ ਨੁਸਖ਼ੇ
- ਅਲਸੀ ਦਾ 1 ਚੱਮਚ ਪਾਊਡਰ ਲਓ ਜਾਂ ਬੀਜ ਖਾਓ।
- 1 ਤੋਂ 2 ਚੱਮਚ ਨਾਰੀਅਲ ਤੇਲ ਗੁਣਗੁਣੇ ਦੁੱਧ ‘ਚ ਮਿਲਾ ਕੇ ਖ਼ਾਲੀ ਪੇਟ ਸਵੇਰੇ-ਸ਼ਾਮ ਪੀਓ।
- ਸ਼ਾਮ ਨੂੰ ਤਾਂਬੇ ਦੇ ਭਾਂਡੇ ‘ਚ ਪਾਣੀ ਲੈ ਕੇ ਉਸ ‘ਚ 1 ਤੋਂ 2 ਚੱਮਚ ਧਨੀਏ ਦੇ ਭਿਓ ਦਿਓ ਅਤੇ ਸਵੇਰੇ ਇਸ ਨੂੰ ਚੰਗੀ ਤਰ੍ਹਾਂ ਮੈਸ਼ ਕਰਕੇ ਛਾਣ ਕੇ ਹੌਲੀ-ਹੌਲੀ ਪੀਓ।
- ਗਾਂ ਦੇ ਘਿਓ ਦੀਆਂ ਦੋ-ਦੋ ਬੂੰਦਾਂ ਪਿਘਲਾ ਕੇ ਨੱਕ ‘ਚ ਪਾਓ।
- ਜਲਕੁੰਭੀ, ਅਸ਼ਵਗੰਧਾ ਜਾਂ ਵਿਭੀਤਕੀ ਦਾ ਪੇਸਟ ਗਵਾਟਰ ‘ਤੇ ਲਗਾਓ। ਪੇਸਟ ਨੂੰ ਉਦੋਂ ਤਕ ਲਗਾਉਣਾ ਹੈ ਜਦੋਂ ਤੱਕ ਸੋਜ ਨਾ ਘੱਟ ਹੋ ਜਾਵੇ। ਬਿਮਾਰੀ ਨਾਲ ਪੀੜਤ ਲੋਕ ਇਨ੍ਹਾਂ ਪੌਦਿਆਂ ਦੇ ਸਵਰਸ ਦੀ ਵਰਤੋਂ ਵੀ ਕਰ ਸਕਦੇ ਹਨ।
- ਯਾਦ ਰੱਖੋ ਇਹ ਕੈਂਸਰ ਦਾ ਰੂਪ ਵੀ ਲੈ ਸਕਦਾ ਹੈ। ਅਜਿਹਾ ਉਦੋਂ ਹੁੰਦਾ ਹੈ ਜਦੋਂ ਥਾਇਰਾਇਡ ਗਲੈਂਡ ‘ਚ ਗੱਠ ਬਣ ਜਾਂਦੀ ਹੈ। ਅਜਿਹੇ ‘ਚ ਸਰਜਰੀ ਸਿਰਫ ਇਕੋ ਹੱਲ ਬਚਦਾ ਹੈ। ਜੇ ਤੁਹਾਨੂੰ ਇਸ ਨਾਲ ਸਬੰਧਤ ਕੋਈ ਸਮੱਸਿਆ ਹੈ ਤਾਂ ਡਾਕਟਰ ਨਾਲ ਸੰਪਰਕ ਕਰਨਾ ਨਾ ਭੁੱਲੋ।