government has issued new guidelines: ਦੇਸ਼ ਭਰ ‘ਚ ਕੋਰੋਨਾ ਵਿਕਰਾਲ ਰੂਪ ਲੈ ਕੇ ਬੇਕਾਬੂ ਹੋ ਗਿਆ ਹੈ।ਹਜ਼ਾਰਾਂ ਦੀ ਗਿਣਤੀ ‘ਚ ਆਉਣ ਵਾਲੇ ਮਾਮਲੇ ਪ੍ਰਤੀਦਿਨ ਲੱਖਾਂ ਦ ਗਿਣਤੀ ‘ਚ ਬਣਦੇ ਦਿਸ ਰਹੇ ਹਨ।ਮਹਾਰਾਸ਼ਟਰ ਉਹ ਸੂਬਾ ਹੈ ਜਿੱਥੇ ਰੋਜ਼ ਰਿਕਾਰਡ ਤੋੜ ਮਾਮਲੇ ਦਰਜ ਹੋ ਰਹੇ ਹਨ।ਇਸ ਬੇਕਾਬੂ ਕੋਰੋਨਾ ਅੰਕੜਿਆਂ ਦੀ ਰੋਕਥਾਮ ਲਈ ਪ੍ਰਦੇਸ਼ ਸਰਕਾਰ ਨੇ ਨਾਈਟ ਕਰਫਿਊ ਤੋਂ ਲੈ ਕੇ ਧਾਰਾ-144 ਲਾਗੂ ਕਰ ਦਿੱਤੀ ਹੈ।ਦੂਜੇ ਪਾਸੇ ਹੁਣ ਸੂਬਾ ਸਰਕਾਰ ਨੇ ਕੋਰੋਨਾ ਨਾਲ 6 ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲੇ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਲਈ ਨਵੀਆਂ ਗਾਈਡਲਾਈਨਜ਼ ਜਾਰੀ ਕਰ ਦਿੱਤੀਆਂ ਹਨ।ਦੱਸਣਯੋਗ ਹੈ, ਗੋਆ, ਕੇਰਲ,ਦਿੱਲੀ, ਉਤਰਾਖੰਡ, ਰਾਜਸਥਾਨ ਅਤੇ ਗੁਜਰਾਤ ਤੋਂ ਮਹਾਰਾਸ਼ਟਰ ਜਾਣ ਵਾਲੇ ਲੋਕਾਂ ਨੂੰ ਕੁਝ ਨਵੇਂ ਨਿਯਮਾਂ ਦਾ ਪਾਲਨ ਕਰਨਾ ਪਵੇਗਾ।ਜੇਕਰ ਤੁਸੀਂ ਇਨਾਂ੍ਹ ਸੂਬਿਆਂ ਤੋਂ ਮਹਾਰਾਸ਼ਟਰ ਜਾ ਰਹੇ ਹੋ ਤਾਂ ਤੁਹਾਡੇ ਲਈ 15 ਦਿਨਾਂ ਲਈ ਹੋਮ ਕੁਆਰੰਟਾਈਨ ਹੋਣਾ ਜ਼ਰੂਰੀ ਹੋਵੇਗਾ।
ਦੂਜੇ ਪਾਸੇ ਤੁਸੀਂ ਟ੍ਰੇਨ ਰਾਹੀਂ ਮਹਾਰਾਸ਼ਟਰ ਵਲ ਜਾ ਰਹੇ ਤਾਂ ਸਭ ਤੋਂ ਪਹਿਲਾਂ ਤੁਹਾਡੇ ਹੱਥ ‘ਚ ਕੋਰੋਨਾ ਦੀ ਆਰਟੀਪੀਆਰ ਨੈਗੇਟਿਵ ਰਿਪੋਰਟ ਹੋਣਾ ਜ਼ਰੂਰੀ ਹੈ।ਟਰੇਨ ‘ਚ ਸਿਰਫ ਰਿਜ਼ਰਵ ਯਾਤਰੀਆਂ ਨੂੰ ਮਹਾਰਾਸ਼ਟਰ ‘ਚ ਆਉਣ ਦੀ ਆਗਿਆ ਹੋਵੇਗੀ।ਅਨਰਿਜ਼ਰਵ ਯਾਤਰੀਆਂ ਨੂੰ ਸੂਬੇ ‘ਚ ਪ੍ਰਵੇਸ਼ ਕਰਨ ਦੀ ਅਗਲੇ ਆਦੇਸ਼ ਤੱਕ ਆਗਿਆ ਨਹੀਂ ਦਿੱਤੀ ਜਾਵੇਗੀ।ਦੱਸਣਯੋਗ ਹੈ ਜੇਕਰ ਕਿਸੇ ਵੀ ਤਰੀਕੇ ਨਾਲ ਨਿਯਮਾਂ ਦਾ ਉਲੰਘਣ ਕੀਤਾ ਗਿਆ ਤਾਂ 1000 ਰੁਪਏ ਦਾ ਚਾਲਾਨ ਪ੍ਰਤੀ ਵਿਅਕਤੀ ਕੱਟਿਆ ਜਾਵੇਗਾ।ਦੂਜੇ ਪਾਸੇ ਰੇਲਵੇ ਨੂੰ ਸਖਤ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਕਿਸੇ ਵੀ ਅਜਿਹੇ ਯਾਤਰੀ ਨੂੰ ਆਉਣ ਦੀ ਆਗਿਆ ਨਾ ਦੇਵੇ ਜਿਸਦੀ ਰਿਪੋਰਟ ਕਨਫ੍ਰਮ ਨਹੀਂ ਹੈ।
ਨਾਲ ਹੀ ਯਾਤਰੀਆਂ ਨੂੰ ਕੋਰੋਨਾ ਨਿਯਮਾਂ ਦਾ ਖਾਸ ਧਿਆਨ ਰੱਖਣਾ ਜ਼ਰੂਰੀ ਹੋਵੇਗਾ।ਸੋਸ਼ਲ ਡਿਸਟੈਂਸਿੰਗ ਤੋਂ ਲੈ ਕੇ ਮਾਸਕ ਦਾ ਸਹੀ ਤਰੀਕੇ ਨਾਲ ਚਿਹਰੇ ‘ਤੇ ਪਾਉਣਾ।ਦੂਜੇ ਪਾਸੇ ਟ੍ਰੇਨ ‘ਚ ਬੈਠਣ ਤੋਂ ਪਹਿਲਾਂ ਥਰਮਲ ਸਕ੍ਰੀਨਿੰਗ ‘ਚ ਭਾਗ ਲੈਣਾ।ਦੱਸਣਯੋਗ ਹੈ ਕਿ ਮਹਾਰਾਸ਼ਟਰ ਸੂਬੇ ‘ਚ ਕੋਰੋਨਾ ਦੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ।ਬੀਤੇ ਦਿਨ ਕੋਰੋਨਾ ਦੇ 68,631 ਸੰਕਰਮਿਤ ਮਾਮਲੇ ਸਾਹਮਣੇ ਆਏ ਹਨ।