lockdown announced till 26 april in delhi: ਦਿੱਲੀ ‘ਚ ਕੋਰੋਨਾ ਸੰਕਰਮਣ ਦੀ ਰਫਤਾਰ ਹੁਣ ਤੇਜ ਹੋ ਚੁੱਕੀ ਹੈ।ਰਾਸ਼ਟਰੀ ਰਾਜਧਾਨੀ ਨਾਲ ਰੋਜ਼ਾਨਾ ਰਿਕਾਰਡ ਤੋੜ ਮਾਮਲੇ ਸਾਹਮਣੇ ਆ ਰਹੇ ਹਨ।ਕੋਰੋਨਾ ਦੇ ਵੱਧਦੇ ਮਾਮਲਿਆਂ ਦੌਰਾਨ ਦਿੱਲੀ ਸਰਕਾਰ ਨੇ ਇੱਕ ਹਫਤੇ ਦੇ ਲਾਕਡਾਊਨ ਦੀ ਘੋਸ਼ਣਾ ਕੀਤੀ ਹੈ।ਇਹ ਲਾਕਡਾਊਨ ਅੱਜ ਰਾਤ 10 ਵਜੇ ਤੋਂ ਲਾਗੂ ਹੋਵੇਗਾ ਅਤੇ ਅਗਲੇ ਸੋਮਵਾਰ ਤੱਕ ਭਾਵ 26 ਅਪ੍ਰੈਲ ਤੱਕ ਜਾਰੀ ਰਹੇਗਾ।ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੈ੍ਰੱਸ ਕਾਨਫ੍ਰੰਸ ਕਰ ਕੇ ਕਿਹਾ ਕਿ ਦਿੱਲੀ ‘ਚ ਅੱਜ ਤੋਂ 6 ਦਿਨਾਂ ਤੱਕ ਲਾਕਡਾਊਨ ਰਹੇਗਾ।ਇਹ ਲਾਕਡਾਊਨ ਅਗਲੇ ਸੋਮਵਾਰ ਤੱਕ ਜਾਰੀ ਰਹੇਗਾ।ਕੇਜਰੀਵਾਲ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਲਾਕਡਾਊਨ ਦੌਰਾਨ ਕਿਤੇ ਵੀ ਬਾਹਰ ਨਾਲ ਜਾਉ।
ਜ਼ਰੂਰੀ ਗੱਲਾਂ:
ਭਾਰਤ ਸਰਕਾਰ ਦੇ ਦਫਤਰ ਖੁੱਲ੍ਹੇ ਰਹਿਣਗੇ।
ਵਿਆਹਾਂ ‘ਚ ਸਿਰਫ 50 ਫੀਸਦੀ ਲੋਕਾਂ ਦੀ ਮੌਜੂਦਗੀ ਦੀ ਇਜ਼ਾਜ਼ਤ
ਗਰਭਵਤੀ ਔਰਤਾਂ ਨੂੰ ਵੈਲਿਡ ਮੈਡੀਕਲ ਪੇਪਰ ਦੇ ਨਾਲ ਪਬਲਿਕ ਟ੍ਰਾਂਸਪੋਰਟ ‘ਚ ਸਫਰ ਦੀ ਆਗਿਆ ਹੋਵੇਗੀ
ਡਾਕਟਰਾਂ ਅਤੇ ਨਰਸ ਨੂੰ ਵੀ ਵੈਲਿਡ ਆਈਡੀ ਕਾਰਡ ਦੇ ਨਾਲ ਆਉਣ-ਜਾਣ ਦੀ ਆਗਿਆ ਹੋਵੇਗੀ
ਮੀਡੀਆ ਕਰਮਚਾਰੀਆਂ ਨੂੰ ਵੀ ਵੈਲਿਡ ਆਈਡੀ ਕਾਰਡ ਦੇ ਨਾਲ ਕਿਤੇ ਵੀ ਆਉਣ-ਜਾਣ ਦੀ ਆਗਿਆ ਹੋਵੇਗੀ।
ਲਾਕਡਾਊਨ ਦੌਰਾਨ ਸਿਨੇਮਾ ਹਾਲ ਪੂਰੀ ਤਰ੍ਹਾਂ ਨਾਲ ਬੰਦ ਰਹੇਗਾ।